ਪਟਿਆਲਾ- ਪਟਿਆਲਾ ਵਿਖੇ ਚੱਲ ਰਹੀ ਵੋਟਾਂ ਦੀ ਗਿਣਤੀ ਵਿਚਾਲੇ ਸਾਬਕਾ ਵਿਧਾਇਕ ਘਨੌਰ ਮਦਨ ਲਾਲ ਜਲਾਲਪੁਰ ਅਤੇ ਉਨ੍ਹਾਂ ਦੇ ਬੇਟੇ ਗਗਨਦੀਪ ਜਲਾਲਪੁਰ ਦਾ ਡੀ. ਐੱਸ. ਪੀ. ਘਨੌਰ ਹਰਮਨਪ੍ਰੀਤ ਸਿੰਘ ਚੀਮੇ ਨਾਲ ਪੇਚਾ ਪੈ ਗਿਆ। ਦੱਸ ਦਇਏ ਕਿ ਗਗਨਦੀਪ ਜਲਾਲਪੁਰ ਅਤੇ ਮਦਨ ਲਾਲ ਜਲਾਲਪੁਰ ਵੱਲੋਂ ਕਾਊਂਟਿੰਗ ਸੈਂਟਰ ਦੇ ਅੰਦਰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਪੁਲਸ ਪ੍ਰਸ਼ਾਸਨ ਵੱਲੋਂ ਤੋਂ ਜਲਾਲਪੁਰ ਪਰਿਵਾਰ ਨੂੰ ਕਾਊਂਟਿੰਗ ਸੈਂਟਰ ਦੇ ਬਾਹਰ ਹੀ ਰੋਕਿਆ ਗਿਆ ਤਾਂ ਉਸ ਸਮੇਂ ਕਾਫ਼ੀ ਵੱਡਾ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ। ਮਦਨ ਲਾਲ ਜਲਾਲਪੁਰ ਅਤੇ ਉਨ੍ਹਾਂ ਦਾ ਬੇਟਾ ਗਗਨਦੀਪ ਜਲਾਲਪੁਰ ਕਾਊਂਟਿੰਗ ਸੈਂਟਰ ਦੇ ਗੇਟ ਦੇ ਅੱਗੇ ਹੀ ਨਾਅਰੇਬਾਜ਼ੀ ਕਰਨ ਲੱਗ ਪਏ ਅਤੇ ਥੱਲੇ ਜ਼ਮੀਨ ਦੇ ਉੱਪਰ ਬੈਠ ਗਏ। ਇਸ ਮੌਕੇ 'ਤੇ ਗਗਨਦੀਪ ਜਲਾਲਪੁਰ ਦੀ ਡੀ. ਐੱਸ. ਪੀ. ਹਰਮਨਪ੍ਰੀਤ ਸਿੰਘ ਚੀਮੇ ਦੇ ਨਾਲ ਤਕਰਾਰ ਅਤੇ ਬਹਿਸ ਹੁੰਦੀ ਹੋਈ ਨਜ਼ਰ ਆਈ।
ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਸ਼ਰਮਨਾਕ ਕਾਰਾ! ਚਾਚੇ ਨੇ ਭਤੀਜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਵੱਡੀ ਖ਼ਬਰ : ਮੋਹਾਲੀ 'ਚ ਰਾਣਾ ਬਲਾਚੌਰੀਆ ਦਾ ਕਤਲ ਕਰਨ ਵਾਲੇ ਸ਼ੂਟਰ ਦਾ ਐਨਕਾਊਂਟਰ, ਪੜ੍ਹੋ ਪੂਰੀ DETAIL
NEXT STORY