ਗੁਰਦਾਸਪੁਰ (ਹਰਮਨ, ਗੁਰਪ੍ਰੀਤ) : ਅਕਾਲੀ ਦਲ ਨਾਲ ਸਬੰਧਿਤ ਕਾਦੀਆਂ ਵਿਧਾਨ ਸਭਾ ਹਲਕਾ ਦੇ ਪਿੰਡ ਸੋਹਲ ਦੇ ਸਾਬਕਾ ਸਰਪੰਚ ਬਲਜੀਤ ਸਿੰਘ ਸੋਨੂੰ ਵੱਲੋਂ ਦੀਨਾਨਗਰ ਥਾਣੇ ’ਚ ਐੱਸ. ਐੱਚ. ਓ. ਦੇ ਕਮਰੇ ਦੇ ਬਾਥਰੂਮ ’ਚ ਜੇ ਕੇ ਖ਼ੁਦ ਨੂੰ ਗੋਲ਼ੀ ਮਾਰ ਲਈ ਹੈ। ਮੋਢੇ ’ਤੇ ਗੋਲ਼ੀ ਲੱਗਣ ਨਾਲ ਬਲਜੀਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਉਸਨੂੰ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਦੀਨਾਨਗਰ ਥਾਣੇ ’ਚ ਇਕ ਸ਼ਿਕਾਇਤ ਦੇ ਮਾਮਲੇ ਦੇ ਰਾਜ਼ੀਨਾਮੇ ਲਈ ਸਰਪੰਚ ਆਇਆ ਸੀ, ਜਿਸ ਦੌਰਾਨ ਉਸ ਨੇ ਬਾਥਰੂਮ ਵਿਚ ਵੜ ਕੇ ਆਪਣੇ ਮੋਢੇ ’ਤੇ ਗੋਲ਼ੀ ਮਾਰ ਲਈ ਹੈ।
ਇਹ ਵੀ ਪੜ੍ਹੋ- ਜ਼ੀਰਾ ਵਿਖੇ 4 ਭੈਣਾਂ ਦਾ ਇਕਲੌਤਾ ਭਰਾ ਲਾਪਤਾ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਇਸ ਸਬੰਧੀ ਗੱਲ ਕਰਦਿਆਂ ਗੁਰਦਾਸਪੁਰ ਦੇ ਐੱਸ. ਐੱਸ. ਪੀ. ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਇਹ ਮਾਮਲਾ ਇਕ ਤਰਫਾ ਪਿਆਰ ਦਾ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਸਰਪੰਚ ਬਲਜੀਤ ਸਿੰਘ ਆਪਣੇ ਹੀ ਪਿੰਡ ਦੀ ਕੁੜੀ ਨੂੰ ਪਸੰਦ ਕਰਦਾ ਸੀ ਪਰ ਕੁਝ ਮਹੀਨੇ ਪਹਿਲਾਂ ਉਕਤ ਕੁੜੀ ਦਾ ਪਿੰਡ ਨਾਰਦਾਂ ਦੇ ਮੁੰਡੇ ਨਾਲ ਵਿਆਹ ਹੋ ਗਿਆ। ਕੁੜੀ ਦੇ ਵਿਆਹ ਤੋਂ ਬਾਅਦ ਸਾਬਕਾ ਸਰਪੰਚ ਉਸ ਨੂੰ ਵਿਆਹੁਤਾ ਜੀਵਨ ਛੱਡ ਦੇ ਉਸ ਨਾਲ ਰਹਿਣ ਨੂੰ ਮਜ਼ਬੂਰ ਕਰਦਾ ਸੀ ਪਰ ਕੁੜੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਮਾਮਲੇ 'ਚ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ।
ਇਹ ਵੀ ਪੜ੍ਹੋ- ਮੁਕਤਸਰ ’ਚ ਵੱਡੀ ਘਟਨਾ, ਲੰਬੀ ਥਾਣੇ ’ਚ ਚੱਲੀ ਗੋਲ਼ੀ, ਏ. ਐੱਸ. ਆਈ. ਦੀ ਮੌਤ
ਐੱਸ. ਐੱਸ. ਪੀ. ਨੇ ਇਹ ਵੀ ਖ਼ੁਲਾਸਾ ਕੀਤਾ ਕਿ ਸਾਬਕਾ ਸਰਪੰਚ ਆਪਣਾ ਲਾਇਸੈਂਸੀ ਰਿਵਾਲਵਰ ਲੁਕਾ ਕੇ ਥਾਣੇ ਅੰਦਰ ਲੈ ਕੇ ਆਇਆ ਸੀ। ਰਾਜ਼ੀਨਾਮੇ ਦੌਰਾਨ ਉਹ ਬਾਥਰੂਮ ਚਲਾ ਗਿਆ ਅਤੇ ਉਸ ਨੇ ਖ਼ੁਦ ਨੂੰ ਗੋਲ਼ੀ ਮਾਰ ਦਿੱਤੀ। ਇਸ ਤੋਂ ਇਲਾਵਾ ਉਹ ਹੱਥ ਵਿਚ ਰਿਵਾਲਵਰ ਲੈ ਕੇ ਬਾਥਰੂਮ ਤੋਂ ਬਾਹਰ ਆ ਕੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਬਾਰੇ ਸੋਚ ਰਿਹਾ ਸੀ ਕਿ ਪੁਲਸ ਨੇ ਉਸ ਨੂੰ ਪਹਿਲਾਂ ਹੀ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਨੇ ਸਾਬਕਾ ਸਰਪੰਚ ਖ਼ਿਲਾਫ਼ ਆਈ. ਪੀ. ਸੀ. ਦੀਆਂ ਧਾਰਾਵਾਂ 307, 353, 186 ਤੇ ਆਰਮਜ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਕਿ ਸਾਬਕਾ ਸਰਪੰਚ ਖ਼ਤਰੇ ਤੋਂ ਬਾਹਰ ਹੈ, ਜਿਸਦਾ ਇਲਾਜ ਅੰਮ੍ਰਿਤਸਰ ਵਿਖੇ ਕੀਤਾ ਜਾ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਨਸ਼ੇ ਦੇ ਦੈਂਤ ਨੇ ਉਜਾੜਿਆ ਇਕ ਹੋਰ ਘਰ, 45 ਸਾਲਾ ਵਿਅਕਤੀ ਦੀ ਓਵਰਡੋਜ਼ ਨਾਲ ਹੋਈ ਮੌਤ
NEXT STORY