ਚੰਡੀਗੜ੍ਹ : ਰਿਸ਼ਵਤ ਮਾਮਲੇ 'ਚ ਫਰਾਰ ਚੱਲ ਰਹੀ ਇੰਸਪੈਕਟਰ ਬੀਬੀ ਅਤੇ ਮਨੀਮਾਜਰਾ ਦੀ ਸਾਬਕਾ ਥਾਣਾ ਇੰਚਾਰਜ ਜਸਵਿੰਦਰ ਕੌਰ ਨੇ ਸ਼ਨੀਵਾਰ ਨੂੰ ਸਪੈਸ਼ਲ ਸੀ. ਬੀ. ਆਈ. ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ, ਹਾਲਾਂਕਿ ਜਸਿਵੰਦਰ ਕੌਰ ਵੱਲੋਂ ਪੇਸ਼ ਹੋਏ ਵਕੀਲ ਤਰਮਿੰਦਰ ਸਿੰਘ ਨੇ ਅਦਾਲਤ 'ਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਹੈ ਕਿ ਉਸ ਦਾ ਮੈਡੀਕਲ ਜਾਂਚ ਦੇ ਨਾਲ-ਨਾਲ ਕੋਰੋਨਾ ਟੈਸਟ ਵੀ ਕਰਵਾਇਆ ਜਾਵੇ। ਇਸ ਦੇ ਨਾਲ ਹੀ ਵਕੀਲ ਨੇ ਕਿਹਾ ਕਿ ਜਾਂਚ ਅਧਿਕਾਰੀ ਨੂੰ ਅਦਾਲਤ ਨਿਰਦੇਸ਼ ਦੇਵੇ ਕਿ ਉਹ ਜਸਵਿੰਦਰ ਕੌਰ ਨੂੰ ਮਿਲ ਸਕਣ। ਦੱਸ ਦੇਈਏ ਕਿ ਅਦਾਲਤ ਵੱਲੋਂ ਜਸਵਿੰਦਰ ਕੌਰ ਨੂੰ ਪੀ. ਓ. ਡਿਕਲੇਅਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਜਸਵਿੰਦਰ ਕੌਰ ਨੇ ਸਰੰਡਰ ਕਰ ਦਿੱਤਾ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਰਿਸ਼ਵਤ ਮਾਮਲੇ 'ਚ ਅਦਾਲਤ 2 ਵਾਰ ਜਸਵਿੰਦਰ ਕੌਰ ਖਿਲਾਫ਼ ਗੈਰ-ਜ਼ਮਾਨਤੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਚੁੱਕੀ ਹੈ ਪਰ ਜਦੋਂ ਉਹ ਆਪਣੇ ਸੈਕਟਰ-22 ਅਤੇ ਜ਼ੀਰਕਪੁਰ ਸਥਿਤ ਘਰ 'ਚ ਨਾ ਮਿਲੀ ਤਾਂ ਉਸ ਖਿਲਾਫ਼ ਪੀ. ਓ. ਐਲਾਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਅਦਾਲਤ ਨੇ ਆਪਣੇ ਹੁਕਮ 'ਚ ਕਿਹਾ ਸੀ ਕਿ ਜੇਕਰ ਜਸਵਿੰਦਰ 29 ਜੁਲਾਈ ਤੱਕ ਅਦਾਲਤ 'ਚ ਪੇਸ਼ ਨਹੀਂ ਹੁੰਦੀ ਤਾਂ ਉਸ ਨੂੰ ਪੀ. ਓ. ਡਿਕਲੇਅਰ ਕਰ ਦਿੱਤਾ ਜਾਵੇਗਾ। ਉੱਥੇ ਹੀ ਦੂਜੇ ਪਾਸੇ ਕੇਸ 'ਚ ਮੁਲਜ਼ਮ ਵਿਚੋਲੇ ਭਗਵਾਨ ਸਿੰਘ ਨੇ ਵੀ ਅਦਾਲਤ 'ਚ ਜ਼ਮਾਨਤ ਪਟੀਸ਼ਨ ਦਰਜ ਕੀਤੀ ਹੈ। ਭਗਵਾਨ ਸਿੰਘ ਵੱਲੋਂ ਦਰਜ ਜ਼ਮਾਨਤ ਨੂੰ ਪਟੀਸ਼ਨ 'ਤੇ ਅਦਾਲਤ ਨੇ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕਰਕੇ 27 ਜੁਲਾਈ ਤੱਕ ਜਵਾਬ ਦਰਜ ਕਰਨ ਲਈ ਕਿਹਾ ਹੈ।
...ਜਦੋਂ 'ਜਗ ਬਾਣੀ' ਦਾ ਕੈਮਰਾ ਦੇਖ ਬਿਨਾਂ ਮਾਸਕ ਦੇ ਬੈਠੇ ਪੁਲਸ ਮੁਲਾਜ਼ਮਾਂ ਨੂੰ ਪਈਆਂ ਭਾਜੜਾਂ
NEXT STORY