ਲੋਪੋਕੇ (ਸਤਨਾਮ)- ਪਿਛਲੇ ਦਿਨੀ ਲੋਪੋਕੇ ਤੇ ਅਟਾਰੀ ਵਿੱਚ ਇੱਕ ਗਰੋਹ ਵੱਲੋਂ ਪਿਸਤੌਲ ਦੀ ਨੋਕ 'ਤੇ ਦੋ ਦੁਕਾਨਦਾਰ ਨੂੰ ਲੁੱਟਿਆ ਗਿਆ ਸੀ। ਇਸ 'ਤੇ ਡੀ.ਐੱਸ.ਪੀ. ਰਾਜਾਸਾਂਸੀ ਇੰਦਰਜੀਤ ਸਿੰਘ ਦੀਆਂ ਸਖਤ ਹਦਾਇਤਾਂ ਤੇ ਥਾਣਾ ਲੋਪੋਕੇ ਦੀ ਐੱਸਐੱਚਓ ਹਿਮਾਂਸ਼ੂ ਭਗਤ ਵੱਲੋਂ ਇਸ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ ਚਾਰ ਮੈਂਬਰਾਂ ਨੂੰ ਸਮੇਤ ਪਿਸਟਲ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਡੀਐੱਸਪੀ ਰਾਜਸਾਂਸੀ ਇੰਦਰਜੀਤ ਵੱਲੋਂ ਦੱਸਿਆ ਗਿਆ ਕਿ ਇਸ ਗਰੋਹ ਵੱਲੋਂ ਪਿਸਤੌਲ ਦੀ ਨੋਕ 'ਤੇ ਬੀਤੇ ਦਿਨੀ ਲੋਪੋਕੇ ਵਿਖੇ ਕਰਿਆਨਾ ਦੁਕਾਨਦਾਰ ਸੁਸ਼ੀਲ ਕੁਮਾਰ ਸ਼ੀਲਾ ਦੀ ਦੁਕਾਨ 'ਤੇ ਲੁੱਟ ਮਾਰ ਦੀ ਨਕਾਮ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਗਰੋਹ ਵੱਲੋਂ ਅਟਾਰੀ ਵਿਖੇ ਰੈਡੀਮੇਡ ਦੀ ਦੁਕਾਨ ਤੇ ਲੁੱਟਮਾਰ ਕੀਤੀ। ਇਸ ਤੋਂ ਬਾਅਦ ਪੁਲਸ ਵੱਲੋਂ ਪੂਰੀ ਬਰੀਕੀ ਨਾਲ ਇਸ ਕੇਸ ਦੀ ਤਫਤੀਸ਼ ਕੀਤੀ ਗਈ। ਪੁਲਸ ਵੱਲੋਂ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਾਮਿਲ ਬਲਜੀਤ ਸਿੰਘ ਬਾਬਾ, ਰਾਮੂ ਵਾਸੀ ਠੱਠਾ, ਵਿਸ਼ਾਲ ਸਿੰਘ ਓਡਰ, ਸੂਰਜ ਭੁਰਜੀ ਕੋਟ ਖਾਲਸਾ ਨੂੰ ਪਿਸਟਲ ਸਮੇਤ ਗ੍ਰਿਫਤਾਰ ਕਰਕੇ ਅੱਗੇ ਦੀ ਤਫਤੀਸ਼ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਗਿਰੋਹ ਅੱਗੇ ਵੀ ਲੁੱਟ ਖੋਹ ਦੀਆਂ ਘਟਨਾ ਨੂੰ ਅੰਜਾਮ ਦੇ ਚੁੱਕਾ ਹੈ ਤੇ ਇਨ੍ਹਾਂ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਮੁਕਦਮੇ ਵੀ ਦਰਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਤੜਾਂ ਮੰਡੀ 'ਚ ED ਦੀ ਰੇਡ, ਸ਼ਹਿਰ ਅੰਦਰ ਅਫਵਾਹਾਂ ਦਾ ਬਜ਼ਾਰ ਗਰਮ
NEXT STORY