ਪਟਿਆਲਾ/ਰਾਂਚੀ (ਰਾਜੇਸ਼)—ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸਾਂਸਦ ਮੈਂਬਰ ਪਰਨੀਤ ਕੌਰ ਤੋਂ 23 ਲੱਖ ਰੁਪਏ ਦੀ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗੀ ਦੀ ਇਹ ਘਟਨਾ ਹਫਤਾ ਪਹਿਲਾਂ ਸੰਸਦ ਸੈਸ਼ਨ ਦੌਰਾਨ ਹੋਈ। ਸ਼ਾਤਰ ਠੱਗ ਨੇ ਖੁਦ ਨੂੰ ਐੱਸ.ਬੀ.ਆਈ. ਦਾ ਬੈਂਕ ਮੈਨੇਜਰ ਦੱਸਦੇ ਹੋਏ ਪ੍ਰਨੀਤ ਨੂੰ ਕਿਹਾ ਕਿ ਤੁਹਾਡੀ ਸੈਲਰੀ ਪਾਉਣੀ ਹੈ। ਜਲਦੀ ਨਾਲ ਏ.ਟੀ.ਐੱਮ. ਅਤੇ ਉਸ ਦੇ ਪਿੱਛੇ ਲਿਖਿਆ ਸੀ.ਵੀ.ਵੀ. ਨੰਬਰ ਦੱਸ ਦਿਓ, ਕਿਉਂਕਿ ਦੇਰੀ ਹੋਣ ਕਾਰਨ ਸੈਲਰੀ ਅਟਕ ਜਾਵੇਗੀ। ਹੁਣ ਪੰਜਾਬ ਪੁਲਸ ਦੀ ਟੀਮ ਨੇ ਦੋਸ਼ੀ ਨੂੰ ਰਿਮਾਂਡ 'ਤੇ ਲੈਣ ਲਈ ਝਾਰਖੰਡ ਗਈ ਹੈ।
ਠੱਗ ਨੇ ਕਿਹਾ ਸੀ ਕਿ ਮੈਂ ਹੋਲਡ ਕਰ ਰਿਹਾ ਹਾਂ। ਤੁਹਾਡੇ ਕੋਲ ਇਕ ਓ.ਟੀ.ਪੀ. ਨੰਬਰ ਆਵੇਗਾ। ਉਹ ਵੀ ਦੱਸ ਦੇਣਾ, ਤਾਂਕਿ ਹੁਣੇ ਸੈਲਰੀ ਅਕਾਉਂਟ 'ਚ ਪਾਈ ਜਾ ਸਕੇ। ਇਸ ਦੇ ਤੁਰੰਤ ਬਾਅਦ ਹੀ ਉਸ ਦੇ ਖਾਤੇ 'ਤੇ 23 ਲੱਖ ਰੁਪਏ ਨਿਕਲ ਗਏ। ਮੈਸੇਜ ਦੇਖਦੇ ਹੀ ਪ੍ਰਨੀਤ ਕੌਰ ਦੇ ਹੋਸ਼ ਉੱਡ ਗਏ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ।
ਜਾਮਤਾੜਾ ਪਹੁੰਚੀ ਪੰਜਾਬ ਪੁਲਸ
ਮੁੱਖ ਮੰਤਰੀ ਦੀ ਪਤਨੀ ਨਾਲ ਠੱਗੀ ਕਰਨ ਵਾਲੇ ਦੋਸ਼ੀ ਅਤਾਉਲ ਅੰਸਾਰੀ ਨੂੰ ਰਿਮਾਂਡ 'ਤੇ ਲੈਣ ਲਈ ਪੰਜਾਬ ਪੁਲਸ ਦੀ ਟੀਮ ਮੰਗਲਵਾਰ ਨੂੰ ਝਾਰਖੰਡ ਦੇ ਜਾਮਤਾੜਾ ਪਹੁੰਚੀ। ਜਾਮਤਾੜਾ ਦੇ ਐੱਸ.ਪੀ ਅੰਸ਼ੁਮਨ ਕੁਮਾਰ ਨੇ ਦੱਸਿਆ ਕਿ ਸਾਈਬਰ ਅਪਰਾਧੀ ਨੂੰ ਰਿਮਾਂਡ 'ਤੇ ਪਟਿਆਲਾ ਪੁਲਸ ਦੇ ਨਾਲ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ। ਐੱਸ.ਪੀ. ਨੇ ਦੱਸਿਆ ਕਿ 3 ਅਗਸਤ ਨੂੰ ਹੀ ਅੰਸਾਰੀ ਨੂੰ ਇਕ ਹੋਰ ਮਾਮਲੇ 'ਚ ਗ੍ਰਿਫਤਾਰ ਕਰਕੇ ਜਾਮਤਾੜਾ ਜੇਲ ਭੇਜਿਆ ਗਿਆ ਸੀ।
ਸੰਸਦ ਸੈਸ਼ਨ ਦੌਰਾਨ ਝਾਂਸੇ 'ਚ ਲਿਆ
ਪਟਿਆਲਾ ਦੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿਧੋ ਨੇ ਦੱਸਿਆ ਕਿ ਅੰਸਾਰੀ ਨੇ ਖੁਦ ਨੂੰ ਬੈਂਕ ਅਫਸਰ ਦੱਸਦੇ ਹੋਏ ਸਾਂਸਦ ਪ੍ਰਨੀਤ ਕੌਰ ਨੂੰ ਝਾਂਸੇ 'ਚ ਲਿਆ ਸੀ। ਦੱਸਿਆ ਹੈ ਕਿ ਹਫਤਾ ਪਹਿਲਾਂ ਹੀ ਸੰਸਦ ਸੈਸ਼ਨ ਦੌਰਾਨ ਸਾਈਬਰ ਅਪਰਾਧੀ ਨੇ ਉਨ੍ਹਾਂ ਦੇ ਖਾਤੇ 'ਚੋਂ 23 ਲੱਖ ਰੁਪਏ ਉਡਾ ਲਏ ਸੀ।
ਦੋਸ਼ੀ 'ਤੇ ਦਰਜ ਹਨ ਕਈ ਕੇਸ
ਝਾਰਖੰਡ ਪੁਲਸ ਦੇ ਮੁਤਾਬਕ, ਅੰਸਾਰੀ ਦੇ ਖਿਲਾਫ ਜਾਮਤਾੜਾ ਸਾਈਬਰ ਥਾਣੇ 'ਚ ਠੱਗੀ ਦਾ ਕੇਸ ਦਰਜ ਹੈ। ਦੂਜੇ ਪਾਸੇ ਮੰਡਲ ਕਾਰਾ ਜਾਮਤਾੜਾ ਦੇ ਜੇਲਰ ਨੇ ਪੁੱਛੇ ਜਾਣ 'ਤੇ ਦੱਸਿਆ ਕਿ ਪੰਜਾਬ ਪੁਲਸ ਵਲੋਂ ਅਤਾਉਲ ਅੰਸਾਰੀ ਨੂੰ ਰਿਮਾਂਡ 'ਚ ਲੈਣ ਲਈ ਅਰਜ਼ੀ ਦਿੱਤੀ ਗਈ ਹੈ। ਅਤਾਉਲ ਦੇ ਵਿਰੁੱਧ ਪੰਜਾਬ ਦੇ ਪਟਿਆਲਾ ਥਾਣੇ 'ਚ ਵੀ ਕੇਸ ਦਰਜ ਹੈ।
ਮਲੋਟ: ਸੜਕ ਹਾਦਸੇ 'ਚ ਡਿਊਟੀ 'ਤੇ ਜਾ ਰਹੇ ਅਧਿਆਪਕ ਦੀ ਮੌਤ
NEXT STORY