ਲੁਧਿਆਣਾ(ਰਿਸ਼ੀ)-3 ਕਰੋੜ 30 ਲੱਖ 50 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਡੇਢ ਸਾਲ ਦੀ ਜਾਂਚ ਦੇ ਬਾਅਦ ਮਾਂ-ਪੁੱਤਰ ਦੇ ਖਿਲਾਫ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਜਸਪਾਲ ਸਿੰਘ ਅਨੁਸਾਰ ਦੋਸ਼ੀਆਂ ਦੀ ਪਛਾਣ ਪੁੱਤਰ ਵਰੁਣ ਗੁਪਤਾ ਅਤੇ ਮਾਤਾ ਕ੍ਰਿਸ਼ਨਾ ਗੁਪਤਾ ਦੇ ਰੂਪ 'ਚ ਹੋਈ ਹੈ। ਪੁਲਸ ਨੂੰ 8 ਦਸੰਬਰ 2015 ਨੂੰ ਦਿੱਤੀ ਸ਼ਿਕਾਇਤ ਵਿਚ ਬੀ. ਆਰ. ਐੱਸ ਨਗਰ ਦੇ ਰਹਿਣ ਵਾਲੇ ਦਰਸ਼ਨ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਉਨ੍ਹਾਂ ਨਾਲ ਸਾਲ 2015 'ਚ ਪਿੰਡ ਖਾਨਪੁਰ 'ਚ ਇਕ ਜਗ੍ਹਾ ਦਾ ਸੌਦਾ ਕੀਤਾ ਸੀ। ਉਨ੍ਹਾਂ ਨੇ ਉਨ੍ਹਾਂ ਦੇ ਬੈਂਕ ਖਾਤੇ ਵਿਚ ਪੈਸੇ ਜਮ੍ਹਾ ਕਰਵਾ ਦਿੱਤੇ ਪਰ ਬਾਅਦ 'ਚ ਨਾ ਤਾਂ ਉਨ੍ਹਾਂ ਨੂੰ ਜਗ੍ਹਾ ਦਿੱਤੀ ਗਈ ਅਤੇ ਨਾ ਪੈਸੇ ਵਾਪਸ ਕੀਤੇ। ਕੁੱਝ ਸਮੇਂ ਬਾਅਦ ਉਹ ਵਿਦੇਸ਼ ਚਲੇ ਗਏ ਤੇ ਵਾਪਸ ਨਹੀਂ ਆਏ। ਖੁਦ ਦੇ ਨਾਲ ਧੋਖਾਦੇਹੀ ਹੋਣ ਦਾ ਪਤਾ ਲੱਗਣ 'ਤੇ ਇਨਸਾਫ ਲਈ ਪੁਲਸ ਨੂੰ ਸ਼ਿਕਾਇਤ ਦਿੱਤੀ।
ਕੈਪਟਨ ਨੇ ਵਿਧਾਇਕ ਸੋਨੀ ਨੂੰ ਕੈਬਨਿਟ 'ਚ ਸ਼ਾਮਲ ਕਰ ਕੇ ਮਾਝੇ ਦਾ ਮਾਣ ਵਧਾਇਆ : ਬਿੱਟੂ ਚੋਪੜਾ
NEXT STORY