ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਜ਼ਮੀਨ ਦਾ ਮਾਲਕ ਨਾ ਹੋਣ ਦੇ ਬਾਵਜੂਦ ਜਾਅਲੀ ਫਰਦ ਦੇ ਆਧਾਰ ’ਤੇ ਸੌਦਾ ਤੈਅ ਕਰ ਕੇ 6.70 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਪੁਲਸ ਨੇ 1 ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਨਰੇਸ਼ ਕੁਮਾਰ ਪੁੱਤਰ ਸਵ. ਸੁਭਾਸ਼ ਚੰਦਰ ਵਾਸੀ ਅੌਡ਼ ਨੇ ਦੱਸਿਆ ਕਿ ਉਸ ਨੇ ਨਵਾਂਸ਼ਹਿਰ ਦੇ ਮੁਹੱਲਾ ਉਂਮਟਾ ਵਾਸੀ ਸੁਰੇਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਨਾਲ 24 ਅਪ੍ਰੈਲ, 2013 ਨੂੰ ਇਕ ਜ਼ਮੀਨ ਦਾ ਸੌਦਾ 90 ਲੱਖ ਰੁਪਏ ’ਚ ਤੈਅ ਕਰ ਕੇ ਬਤੌਰ ਪੇਸ਼ਗੀ 6.70 ਲੱਖ ਰੁਪਏ ਦੀ ਰਾਸ਼ੀ ਗਵਾਹਾਂ ਦੀ ਹਾਜ਼ਰੀ ’ਚ ਦਿੱਤੀ ਸੀ। ਰਜਿਸਟਰੀ ਕਰਵਾਉਣ ਦੀ ਤਾਰੀਖ 28 ਅਗਸਤ, 2014 ਤੈਅ ਸੀ ਪਰ ਉਕਤ ਸੁਰੇਸ਼ ਕੁਮਾਰ ਨੇ ਘਰ ਵਾਲਿਅਾਂ ਦੀ ਸਿਹਤ ਠੀਕ ਨਾ ਹੋਣ ਦੀ ਦਲੀਲ ਦੇ ਕੇ 20 ਜੁਲਾਈ, 2015 ਤੱਕ ਸਮਾਂ ਵਧਾ ਲਿਆ ਸੀ ਪਰ ਬਾਵਜੂਦ ਇਸ ਦੇ ਨਾ ਤਾਂ ਨਿਰਧਾਰਿਤ ਤਾਰੀਖ ’ਤੇ ਉਸ ਨੇ ਰਜਿਸਟਰੀ ਕਰਵਾਈ ਅਤੇ ਨਾ ਹੀ ਤਹਿਸੀਲ ’ਚ ਹਾਜ਼ਰ ਹੋਇਆ।
ਫਿਰ ਉਸ ਨੇ ਫਰਦ ਕੇਂਦਰ ਤੋਂ ਉਕਤ ਸਥਾਨ ਦੀ ਫਰਦ ਹਾਸਲ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਸੁਰੇਸ਼ ਕੁਮਾਰ ਉਕਤ ਜ਼ਮੀਨ ਦਾ ਮਾਲਕ ਹੀ ਨਹੀਂ ਹੈ ਅਤੇ ਉਸ ਨੇ ਜ਼ਮੀਨ ਦੀ ਮਾਲਕੀਅਤ ਨਾ ਹੋਣ ਦੇ ਬਾਵਜੂਦ ਉਸ ਕੋਲੋਂ 6.70 ਲੱਖ ਰੁਪਏ ਰਾਸ਼ੀ ਲੈ ਕੇ ਧੋਖਾ ਕੀਤਾ ਹੈ। ਇਸ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਵੱਲੋਂ ਕੀਤੇ ਜਾਣ ਅਤੇ ਡੀ.ਏ. ਲੀਗਲ ਦੀ ਸਲਾਹ ਲੈਣ ਉਪਰੰਤ ਦਿੱਤੀ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੀ ਤੁਲਨਾ 'ਚ ਰਾਜਸਥਾਨ ਸਰਕਾਰ ਨੇ ਖੇਤੀ ਕਰਜ਼ਾ ਮਾਫੀ ਲਈ ਰੱਖੀ ਘੱਟ ਰਕਮ
NEXT STORY