ਜਲੰਧਰ (ਵਰੁਣ)- ਨਿੱਤ ਠੱਗ ਏਜੰਟਾਂ ਵੱਲੋਂ ਠੱਗੀ ਮਾਰਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਪਰ ਫ਼ਿਰ ਵੀ ਲੋਕ ਅਜਿਹੇ ਠੱਗਾਂ ਦੇ ਝਾਂਸੇ 'ਚ ਆ ਕੇ ਧੋਖਾਧੜੀ ਦਾ ਸ਼ਿਕਾਰ ਹੋ ਹੀ ਜਾਂਦੇ ਹਨ। ਅਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਟਾਂਡਾ ਦਾ ਇਕ ਫਰਜ਼ੀ ਏਜੰਟ ਜਨਤਾ ਕਾਲੋਨੀ ਦੇ ਰਹਿਣ ਵਾਲੇ ਨੌਜਵਾਨ ਨੂੰ ਯੂ.ਐੱਸ.ਏ. ਭੇਜਣ ਦੀ ਥਾਂ 6 ਮਹੀਨੇ ਤੱਕ ਮੁੰਬਈ, ਦਿੱਲੀ ਤੇ ਦੁਬਈ ਘੁਮਾਉਂਦਾ ਰਿਹਾ।
ਇੱਥੋਂ ਤੱਕ ਕਿ ਏਜੰਟ ਦੇ ਲੋਕਾਂ ਨੇ ਦੁਬਈ ਜਾ ਕੇ ਨੌਜਵਾਨ ਕੋਲੋਂ 5 ਹਜ਼ਾਰ ਅਮਰੀਕੀ ਡਾਲਰ ਵੀ ਖੋਹ ਲਏ। ਨੌਜਵਾਨ ਦੇ ਕੋਲ ਰੋਟੀ ਖਾਣ ਦੇ ਪੈਸੇ ਵੀ ਨਹੀਂ ਸੀ ਬਚੇ, ਜਿਸ ਦੇ ਬਾਅਦ ਤੰਗ ਆ ਕੇ ਉਸ ਦੇ ਰਿਸ਼ਤੇਦਾਰ ਨੇ ਉਸ ਦੀ ਯੂ.ਕੇ. ਤੋਂ ਇੰਡੀਆ ਦੀ ਟਿਕਟ ਬੁੱਕ ਕਰਵਾਈ ਤੇ ਦੁਬਈ ਦੇ ਹੋਟਲ ਦਾ ਬਿੱਲ ਅਦਾ ਕੀਤਾ, ਜਿਸ ਤੋਂ ਬਾਅਦ ਨੌਜਵਾਨ ਵਾਪਸ ਆਪਣੇ ਘਰ ਆ ਸਕਿਆ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਰਵਿੰਦਰ ਕੌਰ ਪਤਨੀ ਜਰਨੈਲ ਸਿੰਘ ਵਾਸੀ ਜਨਤਾ ਕਾਲੋਨੀ ਨੇ ਦੱਸਿਆ ਕਿ 2022 ’ਚ ਆਪਣੀ ਰਿਸ਼ਤੇਦਾਰ ਦੇ ਕਹਿਣ ’ਤੇ ਉਹ ਟ੍ਰੈਵਲ ਏਜੰਟ ਮਨਪ੍ਰੀਤ ਸਿੰਘ ਵਾਸੀ ਮਿਆਣੀ ਪਿੰਡ ਟਾਂਡਾ ਦੇ ਨਾਲ ਮਿਲੀ ਸੀ। ਮਨਪ੍ਰੀਤ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਦੁਬਈ ਦੇ ਰਸਤੇ ਉਨ੍ਹਾਂ ਦੇ ਬੇਟੇ ਨੂੰ ਯੂ.ਐੱਸ.ਏ. ਭੇਜ ਦੇਵੇਗਾ ਜਿਸ ਲਈ 48 ਲੱਖ ਰੁਪਏ ਦਾ ਖਰਚਾ ਆਵੇਗਾ।
ਲਗਭਗ 2 ਮਹੀਨੇ ’ਚ ਮਨਪ੍ਰੀਤ ਸਿੰਘ ਨੇ ਪਰਵਿੰਦਰ ਕੌਰ ਕੋਲੋਂ 25 ਲੱਖ ਰੁਪਏ ਲੈ ਲਏ ਤੇ ਵੀਜ਼ਾ ਲਈ ਅਪਲਾਈ ਕਰਨ ਦਾ ਕੰਮ ਸ਼ੁਰੂ ਕਰਵਾਉਣ ਦਾ ਕਹਿ ਕੇ ਉਨ੍ਹਾਂ ਦੇ ਕਾਫੀ ਦਿਨ ਕੱਢ ਦਿੱਤੇ। ਕੁਝ ਦਿਨਾਂ ਬਾਅਦ ਮਨਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਨੌਜਵਾਨ ਨੂੰ ਮੁੰਬਈ ਲੈ ਗਿਆ ਜਿੱਥੇ ਉਸ ਨੂੰ ਇਕ ਮਹੀਨੇ ਤੱਕ ਰੱਖਿਆ।
ਇਹ ਵੀ ਪੜ੍ਹੋ- ਸਾਥੀ ਨੂੰ ਨਹਿਰ 'ਚ ਡੁੱਬਦਾ ਦੇਖ ਭੱਜ ਗਏ ਦੋਸਤ, 11ਵੀਂ ਦੇ ਵਿਦਿਆਰਥੀ ਦੀ ਤੜਫ਼-ਤੜਫ਼ ਕੇ ਹੋਈ ਦਰਦਨਾਕ ਮੌਤ
ਦੋਸ਼ ਹੈ ਕਿ ਏਜੰਟ ਦੇ ਲੋਕਾਂ ਨੇ ਉਸ ਕੋਲੋਂ 5 ਹਜ਼ਾਰ ਅਮਰੀਕੀ ਡਾਲਰ ਖੋਹ ਲਏ ਤੇ ਖਾਣ ਲਈ ਰੋਟੀ ਵੀ ਨਹੀਂ ਦਿੱਤੀ ਸੀ। ਇਕ ਮਹੀਨੇ ਬਾਅਦ ਉਹ ਨੌਜਵਾਨ ਨੂੰ ਵਾਪਸ ਦਿੱਲੀ ਲੈ ਆਏ ਤੇ ਹੋਟਲਾਂ ’ਚ ਰੁਕਵਾਉਂਦੇ ਰਹੇ। ਪਰਵਿੰਦਰ ਕੌਰ ਜਦ ਵੀ ਏਜੰਟ ਨੂੰ ਫੋਨ ਕਰਦੀ ਤਾਂ ਉਹ ਅੱਜ ਕੱਲ ਦਾ ਕਹਿ ਕੇ ਟਾਲ-ਮਟੋਲ ਕਰਦਾ ਰਹਿੰਦਾ। ਚਾਰ ਮਹੀਨੇ ਦਿੱਲੀ ਰੱਖਣ ਲਈ ਏਜੰਟ ਨੌਜਵਾਨ ਨੂੰ ਦੁਬਈ ਲੈ ਗਿਆ ਅਤੇ ਇਕ ਇਕ ਦਿਨ ਦਾ ਬੋਲ ਇਕ ਮਹੀਨਾ ਬਿਤਾ ਦਿੱਤਾ।
ਪਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਕੋਲ ਬੇਟੇ ਨੂੰ ਦੇਣ ਲਈ ਪੈਸੇ ਤੱਕ ਖ਼ਤਮ ਹੋ ਗਏ ਸਨ। ਉਨ੍ਹਾਂ ਨੇ ਏਜੰਟ ਨਾਲ ਗੱਲ ਕੀਤੀ ਤਾਂ ਉਹ ਲਾਰੇ ਲਾਉਂਦਾ ਰਿਹਾ ਤੇ ਬਾਅਦ ’ਚ ਫੋਨ ਹੀ ਨਹੀਂ ਚੁੱਕਿਆ। ਪਰਵਿੰਦਰ ਕੌਰ ਨੇ ਯੂ.ਕੇ. ਰਹਿੰਦੇ ਆਪਣੇ ਰਿਸ਼ਤੇਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਉੱਥੋਂ ਪੈਸੇ ਭੇਜ ਕੇ ਦੁਬਈ ਦੇ ਹੋਟਲ ਦਾ ਬਿੱਲ ਅਦਾ ਕੀਤਾ ਤੇ ਇੰਡੀਆ ਵਾਪਸੀ ਦੀ ਟਿਕਟ ਕਰਵਾ ਦਿੱਤੀ ਜਿਸ ਦੇ ਬਾਅਦ ਜਾ ਕੇ ਨੌਜਵਾਨ ਵਾਪਸ ਇੰਡੀਆ ਆ ਸਕਿਆ।
ਉਨ੍ਹਾਂ ਨੇ ਜਦੋਂ ਏਜੰਟ ਕੋਲੋਂ ਪੈਸੇ ਮੰਗੇ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ। ਦੋਸ਼ ਹੈ ਕਿ ਬਾਅਦ ’ਚ ਏਜੰਟ ਉਨ੍ਹਾਂ ਨੂੰ ਧਮਕੀਆਂ ਦਿੰਦਾ ਰਿਹਾ, ਜਿਸ ਪਿੱਛੋਂ ਪੁਲਸ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਸ ਫਰਾਡ ’ਚ ਦਿੱਲੀ ਦੇ ਗਾਜ਼ੀਪੁਰ ਦਾ ਏਜੰਟ ਵਿਕਰਮਜੀਤ ਸਿੰਘ ਵੀ ਸ਼ਾਮਲ ਸੀ। ਥਾਣਾ ਇਕ ’ਚ ਪੁਲਸ ਨੇ ਜਾਂਚ ਦੇ ਬਾਅਦ ਮਨਪ੍ਰੀਤ ਸਿੰਘ ਅਤੇ ਬਿਕ੍ਰਮਜੀਤ ਸਿੰਘ ਦੇ ਵਿਰੁੱਧ ਠੱਗੀ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ- ਵਿਧਵਾ ਔਰਤ ਦੇ ਬੈਂਕ ਖਾਤੇ 'ਚ ਹੈਕਰਾਂ ਨੇ ਲਾਈ ਸੰਨ੍ਹ, FD ਤੋੜ ਕੇ ਮਾਰੀ ਲੱਖਾਂ ਦੀ ਠੱਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਧਵਾ ਔਰਤ ਦੇ ਬੈਂਕ ਖਾਤੇ 'ਚ ਹੈਕਰਾਂ ਨੇ ਲਾਈ ਸੰਨ੍ਹ, FD ਤੋੜ ਕੇ ਮਾਰੀ ਲੱਖਾਂ ਦੀ ਠੱਗੀ
NEXT STORY