ਭਵਾਨੀਗੜ੍ਹ (ਕਾਂਸਲ) : ਦੁਬਈ ਵਿੱਚ ਨੌਕਰੀ ਦਵਾਉਣ ਅਤੇ ਹੈਵੀ ਡਰਾਇਵਿੰਗ ਲਾਇਸੰਸ ਬਣਵਾ ਕੇ ਦੇਣ ਦਾ ਝਾਂਸਾ ਦੇ ਕੇ ਇਕ ਨੌਜਵਾਨ ਨਾਲ 3 ਲੱਖ 58 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪੁਲਸ ਨੇ ਇਕ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਪ੍ਰਿਅੰਕਾ ਸ਼ਰਮਾ ਪੁੱਤਰੀ ਭੀਮ ਚੰਦ ਵਾਸੀ ਪਿੰਡ ਦੀਦਾਰਗੜ੍ਹ (ਜ਼ਿਲ੍ਹਾ ਸੰਗਰੂਰ) ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਛੋਟੇ ਭਰਾ ਮੋਹਿਤ ਸ਼ਰਮਾ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਣਾ ਚਾਹੁੰਦਾ ਸੀ। ਇਸ ਦੌਰਾਨ ਇਸ਼ਤਿਹਾਰ ਰਾਹੀਂ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਬਾਲਦ ਕਲਾਂ ਦਾ ਵਾਸੀ ਪਰਮਿੰਦਰ ਸਿੰਘ ਤੇਜੇ ਵਾਸੀ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਪਰਮਿੰਦਰ ਸਿੰਘ ਨੂੰ ਮਿਲੇ ਤਾਂ ਉਸ ਨੇ ਮੋਹਿਤ ਸ਼ਰਮਾ ਨੂੰ ਦੁਬਈ ਭੇਜ ਕੇ ਉੱਥੇ ਨੌਕਰੀ ਲਗਵਾਉਣ ਅਤੇ ਹੈਵੀ ਡਰਾਇਵਿੰਗ ਲਾਇਸੰਸ ਬਣਵਾ ਕੇ ਦੇਣ ਲਈ ਕੁੱਲ ਸਾਢੇ 6 ਲੱਖ ਰੁਪਏ ਦੀ ਮੰਗ ਕੀਤੀ। ਸੌਦੇ ਮੁਤਾਬਕ 3 ਲੱਖ ਰੁਪਏ ਐਡਵਾਂਸ ਤੇ ਬਾਕੀ ਰਕਮ ਦੁਬਈ ਪਹੁੰਚਣ ਤੇ ਲਾਇਸੰਸ ਬਣਨ ਤੋਂ ਬਾਅਦ ਦੇਣੀ ਤੈਅ ਹੋਈ।
ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਨੇ ਦੱਸੇ ਗਏ ਬੈਂਕ ਖਾਤੇ ਵਿੱਚ 3 ਲੱਖ 18 ਹਜ਼ਾਰ ਰੁਪਏ ਟ੍ਰਾਂਸਫਰ ਕਰ ਦਿੱਤੇ, ਜਿਸ ਤੋਂ ਬਾਅਦ ਏਜੰਟ ਨੇ ਉਸ ਦੇ ਭਰਾ ਨੂੰ ਦੁਬਈ ਭੇਜ ਦਿੱਤਾ। ਉੱਥੋਂ ਮੋਹਿਤ ਸ਼ਰਮਾ ਨੇ ਫ਼ੋਨ ਕਰ ਕੇ ਦੱਸਿਆ ਕਿ ਏਜੰਟ ਵੱਲੋਂ ਭੇਜਿਆ ਗਿਆ ਇਕ ਅਣਪਛਾਤਾ ਵਿਅਕਤੀ ਉਸ ਨੂੰ ਆਪਣੇ ਕਮਰੇ ਵਿੱਚ ਲੈ ਗਿਆ ਹੈ ਜਿੱਥੇ ਰਹਿੰਦੇ ਹੋਰ ਲੋਕ ਉਸ ਨੂੰ ਤੰਗ ਕਰਦੇ ਹਨ ਅਤੇ ਰੁਪਿਆਂ ਦੀ ਮੰਗ ਕਰ ਰਹੇ ਹਨ। ਡਰ ਦੇ ਮਾਹੌਲ ਕਾਰਨ ਉਨ੍ਹਾਂ ਨੇ ਹੋਰ 40 ਹਜ਼ਾਰ ਰੁਪਏ ਵੀ ਦੱਸੇ ਗਏ ਖਾਤੇ ਵਿੱਚ ਭੇਜ ਦਿੱਤੇ।
ਉਸ ਤੋਂ ਬਾਅਦ ਮੋਹਿਤ ਸ਼ਰਮਾ ਦਾ ਫ਼ੋਨ ਬੰਦ ਆਉਣ ਲੱਗ ਪਿਆ। ਜਦੋਂ ਉਨ੍ਹਾਂ ਨੇ ਪਰਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਹੁਣ ਲਾਇਸੰਸ ਮਿਲੇ ਜਾਂ ਨਾ ਮਿਲੇ, ਉਸ ਦੀ ਕੋਈ ਜ਼ਿੰਮੇਵਾਰੀ ਨਹੀਂ। ਇਸ ਤੋਂ ਬਾਅਦ ਉਸ ਨੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਬਾਅਦ ਵਿੱਚ ਪਤਾ ਲੱਗਾ ਕਿ ਦੋਸ਼ੀ ਕੋਲ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਟਰੈਵਲ ਏਜੰਟ ਦਾ ਲਾਇਸੰਸ ਵੀ ਨਹੀਂ ਹੈ ਅਤੇ ਉਸ ਨੇ ਵਿਸ਼ਵਾਸ ਵਿੱਚ ਲੈ ਕੇ ਉਨ੍ਹਾਂ ਨਾਲ 3 ਲੱਖ 58 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ।
ਇਸ ਮਾਮਲੇ ਬਾਰੇ ਸਹਾਇਕ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਪਰਮਿੰਦਰ ਸਿੰਘ ਤੇਜੇ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਬਾਲਦ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗੁਰਦੁਆਰਾ ਸਾਹਿਬ ਦੇ ਬਾਹਰ ਖੂਨੀ ਝੜਪ! ਤਲਵਾਰਾਂ ਅਤੇ ਬਰਛਿਆਂ ਨਾਲ ਹਮਲਾ; ਪੰਜ ਜਖ਼ਮੀ, ਤਿੰਨ ਗ੍ਰਿਫ਼ਤਾਰ
NEXT STORY