Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 28, 2026

    2:59:51 PM

  • punjab politics rakhar punya

    ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਦਾ...

  • 350 workers rescued in nepal

    ਨੇਪਾਲ ਤੋਂ ਵੱਡੀ ਖ਼ਬਰ : ਹਾਈਡ੍ਰੋਪਾਵਰ ਸੁਰੰਗ 'ਚੋਂ...

  • inflation milk prices to increase by rs 9 in mumbai from september 1

    ਮਹਿੰਗਾਈ ਦਾ ਇੱਕ ਹੋਰ ਝਟਕਾ: 1 ਸਤੰਬਰ ਤੋਂ 9 ਰੁਪਏ...

  • mp sarabjit singh khalsa s health deteriorated admitted to jalandhar hospital

    MP ਸਰਬਜੀਤ ਸਿੰਘ ਖਾਲਸਾ ਦੀ ਵਿਗੜੀ ਸਿਹਤ, ਜਲੰਧਰ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Phagwara
  • ਦੁਬਈ ਤੋਂ ਪਰਤੇ ਕੁਲਦੀਪ ਦੀ ਨੌਜਵਾਨਾਂ ਨੂੰ ਨਸੀਹਤ

PUNJAB News Punjabi(ਪੰਜਾਬ)

ਦੁਬਈ ਤੋਂ ਪਰਤੇ ਕੁਲਦੀਪ ਦੀ ਨੌਜਵਾਨਾਂ ਨੂੰ ਨਸੀਹਤ

  • Edited By Shivani Attri,
  • Updated: 28 Dec, 2019 12:36 PM
Phagwara
fraud case
  • Share
    • Facebook
    • Tumblr
    • Linkedin
    • Twitter
  • Comment

ਫਗਵਾੜਾ (ਹਰਜੋਤ)— ਪੰਜਾਬੀ ਨੌਜਵਾਨਾਂ ਦੇ ਫਰਜ਼ੀ ਟਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਵਿਦੇਸ਼ਾਂ 'ਚ ਖੱਜਲ-ਖੁਆਰ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਤਾਜ਼ਾ ਮਾਮਲਾ ਪਿੰਡ ਸਾਹਨੀ ਦੇ ਨੌਜਵਾਨ ਕੁਲਦੀਪ ਕੁਮਾਰ (28) ਦਾ ਸਾਹਮਣੇ ਆਇਆ ਹੈ, ਜੋ ਫਰਜ਼ੀ ਟ੍ਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋ ਗਿਆ। ਘਰ ਦੀ ਗਰੀਬੀ ਨੂੰ ਦੂਰ ਕਰਨ ਦਾ ਸੁਪਨਾ ਲੈ ਕੇ ਨੌਜਵਾਨ ਕੁਲਦੀਪ ਕੁਮਾਰ ਦੁਬਈ ਗਿਆ ਸੀ ਪਰ ਜਦੋਂ ਫਰਜ਼ੀ ਏਜੰਟ ਵੱਲੋਂ ਦਿਖਾਏ ਸਬਜ਼ ਬਾਗ ਦੀ ਹਕੀਕਤ ਨਜ਼ਰ ਆਈ ਤਾਂ ਉਸ ਦਾ ਘਰ ਵਾਪਸ ਮੁੜਨਾ ਵੀ ਔਖਾ ਹੋ ਗਿਆ।

40 ਦਿਨਾਂ ਬਾਅਦ ਪਰਤਿਆ ਘਰ
ਮਜ਼ਦੂਰ ਪਿਤਾ ਦੀ ਹੱਕ-ਹਲਾਲ ਦੀ ਕਮਾਈ ਅਤੇ ਕਰਜ਼ੇ ਦੀ ਰਕਮ ਨੂੰ ਦਾਅ 'ਤੇ ਲਾ ਕੇ ਬੀਤੀ 13 ਨਵੰਬਰ ਨੂੰ ਯੂ. ਏ. ਈ. ਦੇ ਸ਼ਹਿਰ ਫਜੀਰਾ (ਦੁਬਈ) ਪਹੁੰਚੇ ਕੁਲਦੀਪ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਸਾਹਨੀ ਨੂੰ ਬੇਸ਼ੱਕ ਘਰ ਵਾਪਸੀ ਲਈ ਜ਼ਿਆਦਾ ਲੰਬਾ ਇੰਤਜ਼ਾਰ ਨਹੀਂ ਕਰਨਾ ਪਿਆ ਪਰ ਕਰੀਬ 40 ਦਿਨ ਬਾਅਦ ਜਦੋਂ ਬੀਤੇ ਦਿਨ ਵਾਪਸ ਪਰਤਿਆ ਤਾਂ ਉਸ ਨੇ ਜੋ ਆਪ ਬੀਤੀ ਸੁਣਾਈ ਉਹ ਵਿਦੇਸ਼ 'ਚ ਸੈਟਲ ਹੋਣ ਦੀ ਇੱਛਾ ਰੱਖਣ ਵਾਲੇ ਗਰੀਬ ਅਤੇ ਨਿਮਨ ਮੱਧ ਵਰਗ ਦੇ ਅਨੇਕਾਂ ਨੌਜਵਾਨਾਂ ਲਈ ਇਕ ਸਬਕ ਜ਼ਰੂਰ ਸਾਬਤ ਹੋਈ।

ਪਿੰਡ ਸਾਹਨੀ 'ਚ ਕਰਦਾ ਸੀ ਹੇਅਰ ਕਟਿੰਗ ਦਾ ਕੰਮ
ਗੱਲਬਾਤ ਕਰਦੇ ਪੀੜਤ ਕੁਲਦੀਪ, ਪਿਤਾ ਮਹਿੰਦਰ ਪਾਲ, ਮਾਤਾ ਭਜਨ ਕੌਰ ਨੇ ਦੱਸਿਆ ਕਿ ਕਿ ਉਹ ਪਿੰਡ ਸਾਹਨੀ 'ਚ ਹੀ ਹੇਅਰ ਕਟਿੰਗ ਦਾ ਕੰਮ ਕਰਦਾ ਸੀ। ਉਸ ਨੂੰ ਪਿੰਡ ਦੇ ਹੀ ਸ਼ਿੰਦ ਪਾਲ ਪੁੱਤਰ ਬੌਂਸੀ ਲਾਲ ਅਤੇ ਉਸ ਦੇ ਲੜਕੇ ਮਨਜੀਤ ਕੁਮਾਰ ਨੇ ਲਾਲਚ ਦਿੱਤਾ ਕਿ ਹੋਟਲ 'ਚ ਹੈਲਪਰ ਦੇ ਕੰਮ ਲਈ ਵਿਦੇਸ਼ ਦੁਬਈ ਭੇਜ ਦਿੰਦੇ ਹਾਂ ਜਿੱਥੇ ਇੰਡੀਅਨ ਕਰੰਸੀ 'ਚ ਕਰੀਬ 20 ਹਜ਼ਾਰ ਰੁਪਏ ਮਹੀਨਾ ਤਨਖਾਹ ਅਤੇ ਓਵਰ ਟਾਈਮ ਦੇ ਪੈਸੇ ਵੱਖਰੇ ਮਿਲਣਗੇ। ਉਸ ਨੇ ਸ਼ਿੰਦ ਪਾਲ ਅਤੇ ਮਨਜੀਤ ਕੁਮਾਰ 'ਤੇ ਯਕੀਨ ਕਰ ਲਿਆ। ਇਕ ਲੱਖ ਰੁਪਏ 'ਚ ਗੱਲ ਪੱਕੀ ਕਰਕੇ ਪਿਤਾ ਤੋਂ ਇਲਾਵਾ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਤੋਂ ਕਰਜ਼ਾ ਲੈ ਕੇ ਸ਼ਿੰਦ ਪਾਲ ਨੂੰ ਪਾਸਪੋਰਟ ਅਤੇ ਪੈਸੇ ਦੇ ਦਿੱਤੇ।

13 ਨਵੰਬਰ 2019 ਨੂੰ ਉਹ ਟੂਰਿਸਟ ਵੀਜ਼ੇ 'ਤੇ ਦੁਬਈ ਦੇ ਸ਼ਹਿਰ ਫਜੀਰਾ ਪੁੱਜਾ। ਏਜੰਟ ਨੇ ਦੱਸਿਆ ਸੀ ਕਿ ਵਰਕ ਵੀਜ਼ਾ ਉੱਧਰ ਜਾ ਕੇ ਕਾਗਜ਼ ਬਣਨ 'ਤੇ ਲਗ ਜਾਵੇਗਾ ਪਰ ਉਸ ਨੂੰ ਹੋਟਲ 'ਚ ਕੋਈ ਕੰਮ ਨਹੀਂ ਦੁਆਇਆ ਗਿਆ ਅਤੇ ਨਾ ਹੀ ਵਾਅਦੇ ਅਨੁਸਾਰ ਰਹਿਣ ਲਈ ਕੋਈ ਰਿਹਾਇਸ਼ ਦਿੱਤੀ ਗਈ ਹੈ। ਉਹ ਰੋਟੀ-ਪਾਣੀ ਤੋਂ ਵੀ ਤੰਗ ਸੀ। ਫਿਰ ਕਾਗਜ਼ ਤਿਆਰ ਕਰਨ ਲਈ ਉੱਥੋਂ ਦੀ ਕਰੰਸੀ 'ਚ 7 ਹਜ਼ਾਰ ਦਰਾਮ (ਕਰੀਬ 1 ਲੱਖ 26 ਹਜ਼ਾਰ ਰੁਪਏ ਭਾਰਤੀ ਕਰੰਸੀ) ਦੀ ਮੰਗ ਕੀਤੀ ਗਈ ਜੋ ਕਿ ਉਸ ਦੇ ਪਿਤਾ ਦੀ ਹੈਸੀਅਤ 'ਚ ਨਹੀਂ ਸੀ।

ਹੋਟਲ 'ਚ ਕੰਮ ਕਰਨ ਦਾ ਦੱਸ ਕੇ ਦਿੱਤਾ ਗਟਰ ਸਾਫ ਕਰਨ ਦਾ ਕੰਮ
ਕੁਲਦੀਪ ਅਨੁਸਾਰ ਉਸ ਨਾਲ ਹੋਟਲ 'ਚ ਹੈਲਪਰ ਦਾ ਕੰਮ ਦੁਆਉਣ ਦੀ ਗੱਲ ਹੋਈ ਸੀ ਪਰ ਉਸ ਨੂੰ ਦੁਬਈ 'ਚ ਗਟਰ ਸਾਫ ਕਰਨ ਦਾ ਕੰਮ ਦਿੱਤਾ ਗਿਆ। ਜਿਸ 'ਚ 12 ਘੰਟੇ ਦੀ ਡਿਊਟੀ ਅਤੇ 4 ਘੰਟੇ ਓਵਰ ਟਾਈਮ ਦੀ ਸ਼ਰਤ ਸ਼ਾਮਲ ਸੀ। ਕੁਲਦੀਪ ਨੇ ਦੱਸਿਆ ਕਿ ਉਹ ਕਾਫੀ ਦਿਨਾਂ ਤਕ ਭੁੱਖਾ ਰਿਹਾ ਅਤੇ ਫਿਰ ਮਜਬੂਰ ਹੋ ਕੇ ਫਜੀਰਾ ਦੀ ਫਾਤਿਮਾ ਮਾਰਕੀਟ 'ਚ ਇਕ ਬੰਗਲਾਦੇਸ਼ੀ ਸੈਲੂਨ ਮਾਲਿਕ ਨਾਲ ਗੱਲ ਕੀਤੀ ਤਾਂ ਉਸਨੇ ਕੰਮ ਦੇਣ ਅਤੇ ਕਾਗਜ਼ ਬਨਵਾਉਣ ਦਾ ਭਰੋਸਾ ਦਿੱਤਾ ਪਰ ਬੰਗਲਾਦੇਸ਼ੀ ਸੈਲੂਨ ਮਾਲਕ ਬਿਲਾਲ ਨੇ ਵੀ ਉਸ ਦਾ ਪਾਸਪੋਰਟ ਲੈ ਕੇ ਆਰਥਿਕ ਸ਼ੋਸ਼ਣ ਕੀਤਾ। ਕੰਮ ਕਰਵਾਉਣ ਦੇ ਬਦਲੇ ਨਾ ਤਾਂ ਪੈਸੇ ਹੀ ਦਿੰਦਾ ਸੀ ਅਤੇ ਨਾ ਹੀ ਕਾਗਜ਼ ਬਣਵਾ ਰਿਹਾ ਸੀ।

ਕਾਫੀ ਜੱਦੋ-ਜਹਿਦ ਤੋਂ ਬਾਅਦ ਉਸ ਨੇ ਕਿਸੇ ਤਰ੍ਹਾਂ ਆਪਣੇ ਮਾਪਿਆਂ ਨਾਲ ਸੈਲੂਨ ਮਾਲਿਕ ਦੀ ਗੱਲ ਕਰਵਾਈ ਅਤੇ ਉਸਨੇ ਵੀ ਕਰੀਬ 40 ਹਜ਼ਾਰ ਰੁਪਏ ਭੇਜਣ 'ਤੇ ਹੀ ਪਾਸਪੋਰਟ ਦਿੱਤਾ ਅਤੇ ਵੀਜ਼ਾ ਲਗਵਾ ਕੇ ਉਹ ਵਾਪਸ ਭਾਰਤ ਆਪਣੇ ਘਰ ਪਰਤਿਆ ਹੈ।
ਕੁਲਦੀਪ ਨੇ ਕਿਹਾ ਕਿ ਉਹ ਹੁਣ ਵਿਦੇਸ਼ ਨਾ ਜਾ ਕੇ ਇÎਥੇ ਹੀ ਮਿਹਨਤ ਮਜ਼ਦੂਰੀ ਕਰੇਗਾ, ਨਾਲ ਹੀ ਉਸ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਫਰਜ਼ੀ ਟਰੈਵਲ ਏਜੰਟਾਂ ਦੇ ਝਾਂਸੇ 'ਚ ਨਾ ਆਉਣ ਕਿਉਂਕਿ ਵਿਦੇਸ਼ ਦੇ ਜੋ ਸਬਜ਼ ਬਾਗ ਏਜੰਟਾਂ ਵੱਲੋਂ ਦਿਖਾਏ ਜਾਂਦੇ ਹਨ, ਉਸ 'ਚ ਕੋਈ ਸੱਚਾਈ ਨਹੀਂ ਹੁੰਦੀ। ਕੁਲਦੀਪ ਦੇ ਪਿਤਾ ਮਹਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਏਜੰਟ ਖਿਲਾਫ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।

ਸ਼ਿਕਾਇਤ ਮਿਲਣ 'ਤੇ ਕੀਤੀ ਜਾਵੇਗੀ ਬਣਦੀ ਕਾਰਵਾਈ : ਐੱਸ. ਐੱਚ. ਓ.
ਦੂਜੇ ਪਾਸੇ ਐੱਸ. ਐੱਚ. ਓ. ਰਾਵਲਪਿੰਡੀ ਸ਼ਮਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਨਹੀਂ ਪਹੁੰਚੀ ਹੈ। ਜਦੋਂ ਵੀ ਸ਼ਿਕਾਇਤ ਮਿਲੇਗੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ।

  • fraud case
  • dubai
  • Travel agents
  • ਦੁਬਈ
  • ਕੁਲਦੀਪ
  • ਨਸੀਹਤ

3 ਸਾਲਾ ਗੁਰਮਨਪ੍ਰੀਤ ਕੌਰ ਦੇਸ਼ ਦੀ ਹਾਕੀ ਟੀਮ 'ਚ ਖੇਡਣ ਦੀ ਰੱਖਦੀ ਹੈ ਇੱਛਾ

NEXT STORY

Stories You May Like

    • mp sarabjit singh khalsa s health deteriorated admitted to jalandhar hospital
      MP ਸਰਬਜੀਤ ਸਿੰਘ ਖਾਲਸਾ ਦੀ ਵਿਗੜੀ ਸਿਹਤ, ਜਲੰਧਰ ਦੇ ਹਸਪਤਾਲ 'ਚ ਕਰਵਾਇਆ ਗਿਆ...
    • timings changes of 7 trains
      ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਟਰੇਨਾਂ ਦਾ ਬਦਲਿਆ ਸਮਾਂ
    • jalandhar gymkhana club elections
      ਜਲੰਧਰ ਜਿਮਖਾਨਾ ਕਲੱਬ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ...
    • patients visiting jalandhar civil hospital were disturbed due to the strike
      ਹੜਤਾਲ ਕਾਰਨ ਜਲੰਧਰ ਸਿਵਲ ਹਸਪਤਾਲ ਆਉਣ ਵਾਲੇ ਲਗਭਗ 1000 ਮਰੀਜ਼ ਹੋਏ ਪ੍ਰੇਸ਼ਾਨ
    • punjab weather s new released weather department alert
      ਪੰਜਾਬ Weather ਦੀ ਨਵੀਂ ਅਪਡੇਟ ਜਾਰੀ! ਜਾਣੋ 31 ਅਗਸਤ ਤੱਕ ਕਿਹੋ ਜਿਹਾ ਰਹੇਗਾ...
    • political conferences in amritsar occasion of rakhad punya jor mela
      ਰੱਖੜ ਪੁੰਨਿਆ 'ਤੇ ਵੱਡੀਆਂ ਕਾਨਫ਼ਰੰਸਾਂ! ਵਧੇਗਾ ਪੰਜਾਬ ਦਾ ਸਿਆਸੀ ਪਾਰਾ
    • congress organized onion langar in jalandhar  unique protest
      ਜਲੰਧਰ 'ਚ ਕਾਂਗਰਸ ਨੇ ਲਾਇਆ ਪਿਆਜ਼ ਦਾ ਲੰਗਰ, ਕੀਤਾ ਅਨੋਖਾ ਪ੍ਰਦਰਸ਼ਨ
    • man dead on road accident
      ਪੰਜਾਬ: ਸੜਕ ਹਾਦਸੇ 'ਚ ਢਾਡੀ ਦੀ ਮੌਤ, 3 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
    Trending
    Ek Nazar
    mecca pact bangladesh

    ਬੰਗਲਾਦੇਸ਼ ਨੂੰ 'ਮੱਕਾ ਸਮਝੌਤੇ' ਤੋਂ ਦੂਰ ਰਹਿਣ ਦੀ ਸਲਾਹ; ਮਾਹਰਾਂ ਨੇ ਗਿਣਾਏ 5...

    trial on khalid sheikh mohammed

    ਅਮਰੀਕਾ : 9/11 ਦੇ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ 'ਤੇ 2028 'ਚ ਚੱਲੇਗਾ...

    nawaz sharif has nominated iftikhar gilani

    ਨਵਾਜ਼ ਸ਼ਰੀਫ਼ ਨੇ ਇਫਤਿਖਾਰ ਗਿਲਾਨੀ ਨੂੰ ਪੀਓਕੇ ਦੇ 'ਪ੍ਰਧਾਨ ਮੰਤਰੀ' ਦੇ ਅਹੁਦੇ...

    car hit pedestrians

    ਫਰਾਂਸ: ਕਾਰ ਨੇ ਪੈਦਲ ਯਾਤਰੀਆਂ ਨੂੰ ਦਰੜਿਆ, 2 ਦੀ ਮੌਤ ਅਤੇ ਨੌਂ ਜ਼ਖਮੀ

    sidhu moosewala s first hologram show will be held on this day

    ਸਟੇਜਾਂ 'ਤੇ ਮੁੜ ਗੂੰਜੇਗੀ ਮੂਸੇਵਾਲਾ ਦੀ ਆਵਾਜ਼ ! ਇਸ ਦਿਨ ਹੋਵੇਗਾ ਪਹਿਲਾ...

    side effect of cancer medicine  famous actress had to undergo surgery

    ਕੈਂਸਰ ਦੀ ਦਵਾਈ ਦਾ ਹੋਇਆ ਸਾਈਡ ਇਫੈਕਟ, ਮਸ਼ਹੂਰ ਅਦਾਕਾਰਾ ਨੂੰ ਕਰਵਾਉਣੀ ਪਈ ਸਰਜਰੀ,...

    water crisis

    ਪਾਕਿਸਤਾਨ 'ਚ ਪਾਣੀ ਦਾ ਭਿਆਨਕ ਸੰਕਟ: ਕੁਦਰਤੀ ਕਮੀ ਨਹੀਂ, ਸਗੋਂ ਚੋਰੀ ਮੁੱਖ ਵਜ੍ਹਾ

    la tomatina in spain

    ਸਪੇਨ 'ਚ ਲਾ ਟੋਮਾਟੀਨਾ... 1 ਘੰਟੇ 'ਚ ਇਕ-ਦੂਜੇ 'ਤੇ ਮਾਰੇ ਲੱਖਾਂ ਟਮਾਟਰ

    congress mla suspended haryana vidhan sabha speaker

    ਵੱਡੀ ਖ਼ਬਰ ; ਕਾਂਗਰਸ ਦੇ 8 MLA ਸਸਪੈਂਡ ! ਹਰਿਆਣਾ ਵਿਧਾਨ ਸਭਾ ਸਪੀਕਰ ਨੇ ਕੀਤੀ...

    punjabi singer ravinder grewal falls victim to rs 92 lakh fraud

    ਪੰਜਾਬੀ ਗਾਇਕ ਰਵਿੰਦਰ ਗਰੇਵਾਲ ਹੋਏ 92 ਲੱਖ ਦੀ ਠੱਗੀ ਦਾ ਸ਼ਿਕਾਰ

    girl hit inside her home by gym trainer

    ਜਿਮ ਟ੍ਰੇਨਰ ਨੇ ਘਰ 'ਚ ਵੜ ਕੀਤਾ 21 ਸਾਲਾ ਮਾਡਲ ਦਾ ਕਤਲ, ਫਿਰ...

    build nuclear micro reactors

    2 ਬਿਲੀਅਨ ਡਾਲਰ ਨਾਲ ਬਣਨਗੇ ਪ੍ਰਮਾਣੂ ਮਾਈਕ੍ਰੋ-ਰਿਐਕਟਰ : ਅਮਰੀਕੀ ਫੌਜ

    this famous actress wants to become a mother without getting married

    ਬਿਨਾਂ ਵਿਆਹ ਦੇ ਮਾਂ ਬਣਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ ! 30 ਸਾਲ ਦੀ ਉਮਰ...

    nepal tibet flood disaster

    ਨੇਪਾਲ-ਤਿੱਬਤ ਹੜ੍ਹ ਤਬਾਹੀ: 34 ਆਸਟ੍ਰੇਲੀਆਈ ਨਾਗਰਿਕਾਂ ਸਮੇਤ ਸੈਂਕੜੇ ਲਾਪਤਾ

    lunar eclipse on rakshabandhan

    ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ; ਜਾਣੋ ਸੂਤਕ-ਕਾਲ ਤੇ ਪੂਜਾ-ਪਾਠ ਨਾਲ...

    russia ukraine conflict

    ਰੂਸ 'ਤੇ ਯੂਕਰੇਨੀ ਹਮਲਾ, ਵਾਈਲਡਬੇਰੀਜ਼ ਦਾ ਗੋਦਾਮ ਸੜ ਕੇ ਹੋਇਆ ਸੁਆਹ

    actress jatinder kaur shared moments from her personal life

    ਜਤਿੰਦਰ ਕੌਰ ਦੀ ਕਹਾਣੀ : ਜੱਬਲ ਨਾਲ ਜੋੜੀ ਨੇ ਬਣਾਇਆ ਸਟਾਰ, ਦੇਖੋ ਦਿਲਚਸਪ ਇੰਟਰਵਿਊ

    punjabi man in canada

    ਕੈਨੇਡਾ 'ਚ ਪੰਜਾਬੀ ਵਿਅਕਤੀ ਦਾ ਕਤਲ, ਜਾਂਚ 'ਚ ਜੁਟੀ ਪੁਲਸ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਪੰਜਾਬ ਦੀਆਂ ਖਬਰਾਂ
      • 6 accused arrested in punjab
        ਪੰਜਾਬ: 8 ਆਧੁਨਿਕ ਪਿਸਤੌਲ ਤੇ ਹੈਰੋਇਨ ਦੀ ਵੱਡੀ ਖੇਪ ਸਣੇ 6 ਮੁਲਜ਼ਮ ਗ੍ਰਿਫਤਾਰ,...
      • i 10 car stolen after throwing driver out at ladiya khurd cut
        ਲਾਡੀਆਂ ਖੁਰਦ ਕੱਟ 'ਤੇ ਚਾਲਕ ਨੂੰ ਬਾਹਰ ਸੁੱਟ ਕੇ ਖੋਹੀ ਆਈ-10 ਕਾਰ, ਗਿਰੋਹ ਦੇ 3...
      • accident in ludhiana
        ਲੁਧਿਆਣਾ 'ਚ ਭਿਆਨਕ ਹਾਦਸਾ! 4 ਸਾਲਾ ਬੱਚੀ ਲਈ 'ਕਾਲ' ਬਣ ਕੇ ਆਈ ਬੇਕਾਬੂ ਹੋਈ...
      • sukhbir badal and harsimrat badal paid obeisance at sri darbar sahib
        ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਤੇ ਹਰਸਿਮਰਤ ਬਾਦਲ, ਕਿਹਾ- 'ਗੁਰੂ ਸਾਹਿਬ...
      • boy dies due to drugs
        ਪੰਜਾਬ: ਨਸ਼ੇ ਨੇ ਉਜਾੜਿਆ ਘਰ! ਨੌਜਵਾਨ ਪੁੱਤ ਦੀ ਮੌਤ, ਦੋਸਤਾਂ ਨੇ ਖੇਤਾਂ 'ਚ ਦੱਬੀ...
      • the biggest gift from a brother to his sister before raksha bandhan
        ਰੱਖੜੀ ਤੋਂ ਪਹਿਲਾਂ ਭੈਣ ਲਈ ਭਰਾ ਦਾ ਸਭ ਤੋਂ ਵੱਡਾ ਤੋਹਫ਼ਾ, ਗੁਰਦਾ ਦਾਨ ਕਰ ਕੇ...
      • 30 students summoned ahead of pu student union elections
        PU ਵਿਦਿਆਰਥੀ ਯੂਨੀਅਨ ਚੋਣਾਂ ਤੋਂ ਪਹਿਲਾਂ 30 ਵਿਦਿਆਰਥੀਆਂ ਨੂੰ ਸੰਮਨ
      • timings changes of 7 trains
        ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਟਰੇਨਾਂ ਦਾ ਬਦਲਿਆ ਸਮਾਂ
      • various parties will play political bets on rakhi punya
        ਰੱਖੜ ਪੁੰਨਿਆ 'ਤੇ ਵੱਖ-ਵੱਖ ਪਾਰਟੀਆਂ ਖੇਡਣਗੀਆਂ ਸਿਆਸੀ ਦਾਅ, ਟਿਕੀਆਂ ਸਭ ਦੀਆਂ...
      • national lok adalat
        ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ 12 ਸਤੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +