ਗੁਰਦਾਸਪੁਰ (ਹਰਮਨ) : ਥਾਣਾ ਤਿੱਬੜ ਦੀ ਪੁਲਸ ਨੇ ਵਿਦੇਸ਼ ਤੋਂ ਰਿਸ਼ਤੇਦਾਰ ਦੱਸ ਕੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਤਰਸੇਮ ਸਿੰਘ ਸਰਾਂ ਪੁੱਤਰ ਕਰਤਾਰ ਸਿੰਘ ਵਾਸੀ ਰਤੋਵਾਲ ਨੇ ਦੱਸਿਆ ਕਿ 3 ਅਪ੍ਰੈਲ, 2023 ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਵਟਸਐਪ ’ਤੇ ਉਸ ਨੂੰ ਕਾਲ ਕਰ ਕੇ ਆਪਣੇ ਆਪ ਨੂੰ ਉਸਦਾ ਕੈਨੇਡਾ ਤੋਂ ਰਿਸ਼ਤੇਦਾਰ ਦੱਸ ਕੇ ਆਪਣੇ ਝਾਂਸੇ ’ਚ ਲੈ ਕੇ ਸ਼ਿਕਾਇਤਕਰਤਾ ਦੇ ਅਕਾਊਟ ’ਚੋਂ 11,00000 ਰੁਪਏ ਆਪਣੇ ਅਕਾਊਟਾਂ ’ਚ ਨੈਫਟ ਕਰਵਾ ਕੇ ਮੁਦਈ ਨਾਲ ਧੋਖਾਦੇਹੀ ਕੀਤੀ ਹੈ।
ਇਸ ਸ਼ਿਕਾਇਤ ਦੀ ਜਾਂਚ ਉਪ ਪੁਲਸ ਕਪਤਾਨ (ਡਿਟੈਕਟਿਵ) ਗੁਰਦਾਸਪੁਰ ਨੇ ਕੀਤੀ, ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਸ ਨੇ ਵਿਜੈ ਵਾਸੀ ਅਸਾਲਵਸ ਅਸ਼ੋਕ ਨਗਰ ਬਾਵਲ ਗਟਾਵੜਾ ਜ਼ਿਲ੍ਹ ਰਿਵਾੜੀ ਹਰਿਆਣਾ ਅਤੇ ਗੋਪਾਲ ਨਸਕਰ ਵਾਸੀ ਦਾਸ ਪਾਰਾ ਸਾਰਦਾ ਪਾਲ ਨਹੇਸਤਾਲਾ ਵੈਸਟ ਬੰਗਾਲ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਸੜਕ ਹਾਦਸੇ ’ਚ ਜ਼ਖਮੀ ਹੋਏ ਪੁੱਤ ਨੂੰ ਲੈਣ ਗਏ ਮਾਤਾ-ਪਿਤਾ ਨੂੰ ਨੌਜਵਾਨਾਂ ਨੇ ਕੁੱਟਿਆ
NEXT STORY