ਚੰਡੀਗੜ੍ਹ (ਸੁਸ਼ੀਲ) : ਕੈਨੇਡਾ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ ਸੈਕਟਰ-17 ਸਥਿਤ ਐਕਸਪ੍ਰੈਸ ਓਵਰਸੀਜ਼ ਇਮੀਗ੍ਰੇਸ਼ਨ ਕੰਪਨੀ ਨੇ ਵਿਅਕਤੀ ਨਾਲ 12 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਵੀਜ਼ਾ ਨਾ ਮਿਲਣ ’ਤੇ ਯਮੁਨਾਨਗਰ ਜ਼ਿਲ੍ਹੇ ਦੇ ਵਸਨੀਕ ਜਸਪਾਲ ਸਿੰਘ ਨੇ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ। ਸੈਕਟਰ-17 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰਦਿਆਂ ਐਕਸਪ੍ਰੈਸ ਓਵਰਸੀਜ਼ ਦੀ ਮਾਲਕਣ ਸੁਖਪ੍ਰੀਤ ਕੌਰ ਤੇ ਹੋਰਨਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ।
ਜਸਪਾਲ ਸਿੰਘ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਕੈਨੇਡਾ ਦਾ ਵਰਕ ਵੀਜ਼ਾ ਲਗਵਾਉਣਾ ਸੀ। ਉਸ ਨੇ ਵੀਜ਼ਾ ਲਗਵਾਉਣ ਵਾਲੀ ਸੈਕਟਰ-17 ਸਥਿਤ ਐਕਸਪ੍ਰੈਸ ਓਵਰਸੀਜ਼ ਇਮੀਗ੍ਰੇਸ਼ਨ ਕੰਪਨੀ ਦਾ ਇਸ਼ਤਿਹਾਰ ਦੇਖਿਆ ਸੀ। ਜਦੋਂ ਉਹ ਕੰਪਨੀ ਦੇ ਦਫ਼ਤਰ ਗਿਆ ਤਾਂ ਮਾਲਕਣ ਸੁਖਪ੍ਰੀਤ ਕੌਰ ਨੂੰ ਮਿਲਿਆ। ਉਸ ਨੇ ਵਰਕ ਵੀਜ਼ਾ ਲਗਵਾਉਣ ਲਈ 15 ਲੱਖ ਰੁਪਏ ਮੰਗੇ।
ਜਸਪਾਲ ਸਿੰਘ ਨੇ ਸੁਖਪ੍ਰੀਤ ਕੌਰ ਤੇ ਹੋਰ ਸਟਾਫ਼ ਨੂੰ ਵੱਖ-ਵੱਖ ਫ਼ੀਸਾਂ ਰਾਹੀਂ 12 ਲੱਖ 20 ਹਜ਼ਾਰ ਰੁਪਏ ਦਿੱਤੇ। ਕੰਪਨੀ ਨੇ ਵਾਅਦੇ ਮੁਤਾਬਕ ਜਸਪਾਲ ਸਿੰਘ ਦਾ ਵੀਜ਼ਾ ਨਹੀਂ ਲਗਵਾਇਆ ਤੇ ਨਾ ਪੈਸੇ ਵਾਪਸ ਕੀਤੇ। ਜਸਪਾਲ ਸਿੰਘ ਜਦੋਂ ਕੰਪਨੀ ਦੇ ਦਫ਼ਤਰ ਗਿਆ ਤਾਂ ਉਸ ਨੂੰ ਤਾਲਾ ਲੱਗਿਆ ਹੋਇਆ ਮਿਲਿਆ ਤੇ ਫ਼ੋਨ ਵੀ ਬੰਦ ਸੀ। ਜਸਪਾਲ ਨੇ ਪੁਲਸ ਨੂੰ ਸ਼ਿਕਾਇਤ ਕੀਤੀ।
ਅੰਮ੍ਰਿਤਸਰ ਮੇਅਰ ਦੀ ਕੁਰਸੀ ਨੂੰ ਲੈ ਕੇ ਸਿਆਸਤ ਹੋਣ ਦੇ ਆਸਾਰ, ਕਾਂਗਰਸ ਨੂੰ ਲਾਉਣਾ ਪਵੇਗਾ ‘ਅੱਡੀ ਚੋਟੀ’ ਦਾ ਜ਼ੋਰ
NEXT STORY