ਚੰਡੀਗੜ੍ਹ (ਸੁਸ਼ੀਲ) : ਸ਼ੇਅਰ ਬਾਜ਼ਾਰ ’ਚ ਟ੍ਰੇਡਿੰਗ ਦੇ ਨਾਮ ’ਤੇ ਸੈਕਟਰ-19 ਵਾਸੀ ਵਿਅਕਤੀ ਨਾਲ 1 ਲੱਖ ਰੁਪਏ ਦੀ ਠੱਗੀ ਮਾਰ ਲਈ। ਧੋਖਾਧੜੀ ਨੂੰ ਸੋਲਨ (ਹਿਮਾਚਲ) ਦੇ ਨਿਖਿਲ ਠਾਕੁਰ ਨੇ ਅੰਜਾਮ ਦਿੱਤਾ। ਉਸ ਨੇ ਪੈਸੇ ਨਿਵੇਸ਼ ਕਰਨ ’ਤੇ 20 ਫ਼ੀਸਦੀ ਮੁਨਾਫ਼ਾ ਦੇਣ ਦਾ ਵਾਅਦਾ ਕੀਤਾ ਸੀ। ਅਜੈ ਪ੍ਰਤਾਪ ਸਿੰਘ ਭੁੱਲਰ ਦੀ ਸ਼ਿਕਾਇਤ ’ਤੇ ਸੈਕਟਰ-19 ਥਾਣਾ ਪੁਲਸ ਨੇ ਨਿਖਿਲ ਖ਼ਿਲਾਫ਼ ਧੋਖਾਧੜੀ ਤੇ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪੀੜਤ ਅਨੁਸਾਰ ਦੋਸਤ ਲੋਕੇਸ਼ ਨੇ ਦੱਸਿਆ ਕਿ ਨਿਖਿਲ ਲੰਬੇ ਸਮੇਂ ਤੋਂ ਸ਼ੇਅਰ ਬਾਜ਼ਾਰ ’ਚ ਟ੍ਰੇਡਿੰਗ ਕਰ ਰਿਹਾ ਹੈ ਤੇ ਉਸ ਨੂੰ ਚੰਗਾ ਅਨੁਭਵ ਹੈ। ਪਿਛਲੇ ਸਾਲ 4 ਅਗਸਤ ਨੂੰ ਫੇਸਬੁੱਕ ਮੈਸੇਂਜਰ ’ਤੇ ਅਜੈ ਪ੍ਰਤਾਪ ਨਾਲ ਸ਼ਾਤਰ ਨੇ ਸੰਪਰਕ ਕੀਤਾ। ਉਸ ਨੇ ਕਿਹਾ ਕਿ 10 ਲੱਖ ਨਿਵੇਸ਼ ਕਰਨ ’ਤੇ 80 ਲੱਖ ਰੁਪਏ ਮਿਲਣਗੇ। ਅਜੈ ਪ੍ਰਤਾਪ ਨਾਲ ਉਸ ਦੇ ਦੋਸਤ ਦਿਵਜੋਤ ਨੇ ਪੈਸੇ ਨਿਵੇਸ਼ ਕਰ ਦਿੱਤੇ। ਨਿਖਿਲ ਤੋਂ ਸ਼ਿਕਾਇਤਕਰਤਾ ਨੇ ਸ਼ੇਅਰਾਂ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ 5250 ਹਜ਼ਾਰ ਸ਼ੇਅਰ ਐਪ ’ਚ ਰੱਖੇ ਹੋਏ ਹਨ। ਨਿਖਿਲ ਨੇ ਅਜੈ ਪ੍ਰਤਾਪ ਨੂੰ ਕੈਨਰਾ ਬੈਂਕ ਦੀ ਜਾਅਲੀ ਸਟੇਟਮੈਂਟ ਭੇਜ ਦਿੱਤੀ। ਜਦੋਂ ਸ਼ਿਕਾਇਤਕਰਤਾ ਨੇ ਮੁਨਾਫ਼ਾ ਮੰਗਿਆ ਤਾਂ ਨਿਖਿਲ ਬਹਾਨੇ ਬਣਾਉਣ ਲੱਗਿਆ। ਠੱਗੀ ਦਾ ਅਹਿਸਾਸ ਹੋਣ ’ਤੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।
ਚਾਈਨੀਜ਼ ਡੋਰ ਖ਼ਿਲਾਫ਼ ਜਲੰਧਰ ਪੁਲਸ ਦੀ ਸਖ਼ਤੀ, 116 ਗੱਟੂ ਬਰਾਮਦ
NEXT STORY