ਚੰਡੀਗੜ੍ਹ (ਸੁਸ਼ੀਲ) : ਲਕਜ਼ਮਬਰਗ ਦਾ ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ 12 ਲੋਕਾਂ ਨਾਲ ਸੈਕਟਰ-17 ਸਥਿਤ ਇਮੀਗ੍ਰੇਸ਼ਨ ਕੰਪਨੀ ਮਾਲਕ ਅਨੁਭਵ ਗਰਗ ਨੇ 36 ਲੱਖ 75 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਪੈਸੇ ਤੇ ਪਾਸਪੋਰਟ ਲੈਣ ਤੋਂ ਬਾਅਦ ਅਨੁਭਵ ਗਰਗ ਨੇ ਨਾ ਉਸ ਦਾ ਵਰਕ ਵੀਜ਼ਾ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਮੋਹਾਲੀ ਵਾਸੀ ਸਰਬਜੀਤ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਜਾਂਚ ਤੋਂ ਬਾਅਦ ਸੈਕਟਰ-17 ਥਾਣਾ ਪੁਲਸ ਨੇ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਅਨੁਭਵ ਗਰਗ ਖ਼ਿਲਾਫ਼ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ।
ਸਰਬਜੀਤ ਸਿੰਘ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਨੌਕਰੀ ਲਈ ਵਿਦੇਸ਼ ਜਾਣਾ ਸੀ। ਇਸ ਦੌਰਾਨ ਉਨ੍ਹਾਂ ਨੇ ਸੈਕਟਰ-17 ਸਥਿਤ ਸ਼ੋਅਰੂਮ ਨੰਬਰ-110 ਦੀ ਦੂਜੀ ਮੰਜ਼ਲ ਦੀ ਇਮੀਗ੍ਰੇਸ਼ਨ ਕੰਪਨੀ ਦਾ ਇਸ਼ਤਿਹਾਰ ਦੇਖਿਆ ਸੀ। ਕੰਪਨੀ ਨੇ ਕਿਹਾ ਸੀ ਕਿ ਇਕ ਮਹੀਨੇ ਅੰਦਰ ਵਿਦੇਸ਼ ਦਾ ਵਰਕ ਵੀਜ਼ਾ ਲਗਵਾ ਦੇਣਗੇ। ਇਸ਼ਤਿਹਾਰ ਦੇਖਣ ਤੋਂ ਬਾਅਦ ਕੰਪਨੀ ’ਚ ਗਿਆ ਤੇ ਮਾਲਕ ਅਨੁਭਵ ਗਰਗ ਨਾਲ ਮੁਲਾਕਾਤ ਹੋਈ। ਮਾਲਕ ਨੇ ਕਿਹਾ ਕਿ ਉਹ ਇਕ ਮਹੀਨੇ ’ਚ ਲਕਜ਼ਮਬਰਗ ਦਾ ਵਰਕ ਵੀਜ਼ਾ ਲਗਵਾ ਦੇਵੇਗਾ।
ਇਸ ਲਈ 5 ਲੱਖ ਰੁਪਏ ਲੱਗਣਗੇ। ਉਨ੍ਹਾਂ ਤਿੰਨ ਲੱਖ ਰੁਪਏ ਤੇ ਪਾਸਪੋਰਟ ਦੇ ਦਿੱਤਾ ਪਰ ਉਸ ਦਾ ਵੀਜ਼ਾ ਨਹੀਂ ਲਗਵਾਇਆ। ਇਸ ਤੋਂ ਬਾਅਦ ਕੰਪਨੀ ਮਾਲਕ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਬਾਅਦ ’ਚ ਪਤਾ ਲੱਗਿਆ ਕਿ ਅਨੁਭਵ ਨੇ ਕਈ ਹੋਰ ਲੋਕਾਂ ਤੋਂ ਲਕਜ਼ਮਬਰਗ ਦਾ ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ ਠੱਗੀ ਮਾਰੀ ਹੈ। ਪੁਲਸ ਜਾਂਚ ’ਚ ਪਤਾ ਲੱਗਿਆ ਕਿ ਮੁਲਜ਼ਮ ਨੇ ਲਕਜ਼ਮਬਰਗ ਦਾ ਵਰਕ ਵੀਜ਼ਾ ਲਗਾਉਣ ਦੇ ਨਾਮ ’ਤੇ 12 ਲੋਕਾਂ ਤੋਂ 36 ਲੱਖ 75 ਹਜ਼ਾਰ ਦੀ ਠੱਗੀ ਮਾਰੀ ਹੈ। ਸੈਕਟਰ-17 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਕੰਪਨੀ ਮਾਲਕ ਅਨੁਭਵ ਗਰਗ ’ਤੇ ਪਰਚਾ ਦਰਜ ਕੀਤਾ ਹੈ।
ਗਲਤ ਸਾਈਡ ਤੋਂ ਤੇਜ਼ ਰਫਤਾਰ ਨਾਲ ਆ ਰਹੇ ਨੌਜਵਾਨ ਨੇ ਇਕ ਵਿਅਕਤੀ ਨੂੰ ਮਾਰੀ ਟੱਕਰ, ਇਲਾਜ ਦੌਰਾਨ ਮੌਤ
NEXT STORY