ਤਪਾ ਮੰਡੀ (ਸ਼ਾਮ, ਗਰਗ) : ਸਥਾਨਕ ਸਦਰ ਬਜ਼ਾਰ ‘ਚ ਸਥਿਤ ਗਲੀ ਨੰਬਰ-9 ਨੇੜੇ ਕੁੱਝ ਨੌਸ਼ਰਬਾਜ਼ਾਂ ਨੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਦੁਕਾਨਦਾਰ ਭੈਣ ਅਤੇ ਭਰਾ ਨਾਲ 25 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਇਸ ਸੰਬੰਧੀ ਦੁਕਾਨਦਾਰ ਖੁਸ਼ਹਾਲ ਗਰਗ ਪੁੱਤਰ ਪਵਨ ਕੁਮਾਰ ਨੇ ਦੱਸਿਆ ਕਿ ਉਹ ਅਪਣੀ ਭੈਣ ਗੀਤਾਂਜਲੀ ਨਾਲ ਬਰਨਾਲਾ ਤੋਂ ਆ ਕੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਕਰਦੇ ਹਨ। ਰਾਤ ਕਰੀਬ 7 ਵਜੇ ਦੇ ਇਨ੍ਹਾਂ ਕੋਲ ਪੰਜ ਨੌਸਰਬਾਜ਼ ਰੈਡੀਮੇਡ ਸਮਾਨ ਖ਼ਰੀਦਣ ਲਈ ਆਏ ਤਾਂ ਉਨ੍ਹਾਂ ਕਈ ਪੈਂਟਾਂ-ਸ਼ਰਟਾਂ ਖ਼ਰੀਦ ਲਈਆਂ। ਉਨ੍ਹਾਂ ‘ਚੋਂ ਦੋ ਨੌਸਰਬਾਜ਼ ਇਹ ਕਹਿ ਕੇ ਚਲੇ ਗਏ ਕਿ ਉਹ ਆਪਣੀਆਂ ਔਰਤਾਂ ਨਾਲ ਮੰਡੀ ‘ਚ ਖੜ੍ਹੀ ਗੱਡੀ ਵਿੱਚ ਚਲੇ ਜਾਂਦੇ ਹਨ।
ਬਾਕੀ ਖੜ੍ਹੇ ਦੋ ਨੌਸ਼ਰਬਾਜ਼ਾਂ ਨੇ ਦੁਕਾਨਦਾਰ ਨੂੰ ਗੱਲਾਂ ‘ਚ ਲਾ ਕੇ ਕੁੱਲ ਬਿੱਲ 25 ਹਜ਼ਾਰ ਰੁਪਏ ਦੇ ਕਰੀਬ ਬਣਵਾ ਕੇ ਕਿਹਾ ਇਹ ਰੁਪਏ ਗੂਗਲ ਪੇਅ ਕਰ ਦਿੱਤੇ ਹਨ। ਫਿਰ ਉਹ ਵੀ ਚਲੇ ਗਏ। ਦੁਕਾਨਦਾਰ ਅਨੁਸਾਰ ਇਹ ਸਾਰੇ ਨੌਸਰਬਾਜ਼ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਸਨ। ਜਦ ਦੁਕਾਨਦਾਰ ਕੋਲ ਗੂਗਲ ਪੇਅ ਕੀਤੇ ਰੁਪਏ ਨਾ ਆਏ ਤਾਂ ਉਸ ਨੂੰ ਖ਼ੁਦ ਨਾਲ ਵੱਜੀ ਠੱਗੀ ਬਾਰੇ ਪਤਾ ਲੱਗਾ ਤਾਂ ਪਹਿਲਾਂ ਉਸ ਨੇ ਮੰਡੀ ‘ਚ ਭਾਲ ਕੀਤੀ ਤਾਂ ਫਿਰ ਉਸ ਨੇ ਰੈਡੀਮੇਡ ਯੂਨੀਅਨ ਦੇ ਪ੍ਰਧਾਨ ਅਸ਼ੋਕ ਘੁੜੈਲਾ ਦੇ ਧਿਆਨ ‘ਚ ਲਿਆਂਦਾ।
ਇਸ ਤੋਂ ਬਾਅਦ ਪੀੜਤ ਦੁਕਾਨਦਾਰ ਸਣੇ ਹੋਰ ਗੁਆਂਢੀ ਰੈਡੀਮੇਡ ਦੁਕਾਨਦਾਰਾਂ ਨੇ ਲਿਖ਼ਤੀ ਪੁਲਸ ਚੌਂਕੀ ‘ਚ ਸ਼ਿਕਾਇਤ ਹਾਜ਼ਰ ਕਾਂਸਟੇਬਲ ਗੁਰਮੇਲ ਸਿੰਘ ਨੂੰ ਦਿੱਤੀ। ਜਦ ਉਕਤ ਮਾਮਲੇ ਸੰਬੰਧੀ ਚੌਂਕੀ ਇੰਚਾਰਜ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੁਕਾਨਦਾਰ ਨਾਲ ਵੱਜੀ ਠੱਗੀ ਬਾਬਤ ਸ਼ਿਕਾਇਤ ਮਿਲ ਗਈ ਹੈ। ਇਰਦ-ਗਿਰਦ ਦੁਕਾਨਦਾਰਾਂ ਦੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਘਾਲ ਕੇ ਨੌਸਰਬਾਜ਼ਾਂ ਨੂੰ ਜਲਦੀ ਤੋਂ ਜਲਦੀ ਫੜ੍ਹ ਲਿਆ ਜਾਵੇ। ਰੈਡੀਮੇਡ ਯੂਨੀਅਨ ਦੇ ਪ੍ਰਧਾਨ ਅਸੋਕ ਘੁੜੈਲਾ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ‘ਚ ਹਮੇਸ਼ਾਂ ਭੀੜ ਰਹਿੰਦੀ ਹੈ, ਇਸ ਲਈ ਵਪਾਰੀਆਂ ਦੀ ਹਿਫਾਜ਼ਤ ਲਈ ਪੁਲਸ ਦੀ ਗਸ਼ਤ ਵਧਾਈ ਜਾਵੇ।
ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਪਰਮਿੰਦਰ ਸਿੰਘ ਉਰਫ਼ ਪਿੰਡੀ ਨੂੰ UAE ਤੋਂ ਭਾਰਤ ਲਿਆਂਦਾ
NEXT STORY