ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਖਾਈ ਫੇਮੇ ਕੀ ਵਿਖੇ ਇਕ ਵਿਅਕਤੀ ਨਾਲ 9 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਮੰਨੂ ਮਨਚੰਦਾ ਪੁੱਤਰ ਪੁਸ਼ਪਿੰਦਰ ਸਿੰਘ ਵਾਸੀ ਪਿੰਡ ਖਾਈ ਜ਼ਿਲ੍ਹਾ ਫਿਰੋਜ਼ਪੁਰ ਨੇ ਉਤਰਵਾਦੀ ਅਮਿਤ ਨਰੂਲਾ ਪੁੱਤਰ ਰਮੇਸ਼ ਨਰੂਲਾ ਵਾਸੀ ਫਿਰੋਜ਼ਪੁਰ ਸ਼ਹਿਰ ਵੱਲੋਂ ਦਰਖ਼ਾਸਤੀ ਮੰਨੂ ਮਨਚੰਦਾ ਦਾ 9 ਲੱਖ ਰੁਪਏ ਦੇਣਾ ਸੀ, ਜੋ ਉਸ ਨੇ ਘਰੇਲੂ ਲੋੜ ਲਈ ਦਰਖ਼ਾਸਤੀ ਤੋਂ ਲਿਆ ਸੀ।
ਜਾਂਚ ਕਰਤਾ ਨੇ ਦੱਸਿਆ ਕਿ ਦਰਖ਼ਾਸਤੀ ਮੰਨੂ ਮਨਚੰਦਾ ਨੂੰ ਉਸ ਨੇ ਆਪਣੀ ਪਤਨੀ ਬਬੀਤਾ ਰਾਣੀ ਦੇ ਨਾਂ ਦਾ ਚੈੱਕ ਕੁੱਲ 9 ਲੱਖ ਰੁਪਏ ਭਰ ਕੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਦੇ ਦਿੱਤਾ। ਜਿਹੜਾ ਖ਼ਾਤਾ ਦਿੱਤਾ, ਉਹ ਬੰਦ ਸੀ ਅਤੇ ਬਾਅਦ 'ਚ ਉਹ ਪੈਸੇ ਦੇਣ ਤੋਂ ਮੁੱਕਰ ਗਿਆ। ਇਸ ’ਤੇ ਦਰਖ਼ਾਸਤੀ ਮੰਨੂ ਮਨਚੰਦਾ ਨਾਲ ਸੋਚੀ-ਸਮਝੀ ਸਾਜ਼ਿਸ਼ ਨਾਲ ਧੋਖਾਧੜੀ ਕਰਦੇ ਹੋਏ ਆਪਣੀ ਪਤਨੀ ਬਬੀਤਾ ਰਾਣਾ ਦੇ ਉਪਰੋਕਤ ਚੈੱਕ 'ਤੇ ਆਪਣੇ ਦਸਤਖ਼ਤ ਕਰਕੇ 9 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਾਂਚ ਕਰਤਾ ਅਯੂਬ ਮਸੀਹ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਅਮਿਤ ਨਰੂਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੰਜਾਬ ਪੁਲਸ ‘ਚ ਵੱਡਾ ਫੇਰਬਦਲ! ਜਲੰਧਰ ਦੇ DCP ਨਰੇਸ਼ ਡੋਗਰਾ ਸਣੇ ਦੋ ਅਧਿਕਾਰੀਆਂ ਦੇ ਤਬਾਦਲੇ
NEXT STORY