ਜਲੰਧਰ (ਕਮਲੇਸ਼)— ਪੰਜਾਬ ਵਿਚ ਏਜੰਟਾਂ ਵੱਲੋਂ ਠੱਗਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਸੰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਟਾਲਾ ਦੇ ਰਹਿਣ ਵਾਲੇ ਬਲਕਾਰ ਸਿੰਘ ਨੇ ਉਸ ਨੂੰ 5 ਲੱਖ ਰੁਪਏ 'ਚ ਕੈਨੇਡਾ ਦਾ ਟੂਰਿਸਟ ਵੀਜ਼ਾ ਦਿਵਾਉਣ ਦਾ ਵਾਅਦਾ ਕੀਤਾ ਸੀ। ਸੰਦੀਪ ਨੇ ਦੱਸਿਆ ਕਿ ਬਲਕਾਰ ਨੇ ਉਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਸੀ ਕਿ ਸ਼ੁੱਕਰਵਾਰ ਨੂੰ ਉਸ ਦੀ ਦਿੱਲੀ ਏਅਰਪੋਰਟ ਤੋਂ ਫਲਾਈਟ ਹੈ। ਇਸ ਕਾਰਨ ਕੈਨੇਡਾ ਜਾਣ ਲਈ ਸੰਦੀਪ ਦਿੱਲੀ ਏਅਰਪੋਰਟ ਪਹੁੰਚਿਆ ਸੀ ਅਤੇ ਉਸ ਦੇ 5 ਦੋਸਤ ਵੀ ਉਸ ਨੂੰ ਏਅਰਪੋਰਟ 'ਤੇ ਛੱਡਣ ਆਏ ਸਨ। ਸੰਦੀਪ ਨੇ ਕਿਹਾ ਕਿ ਬਕਲਾਰ ਨੇ ਉਸ ਨੂੰ ਏਅਰਪੋਰਟ ਪਹੁੰਚਣ 'ਤੇ ਇਲੈਕਟ੍ਰਾਨਿਕ ਵੀਜ਼ਾ ਦੇ ਦਿੱਤਾ ਅਤੇ ਜਦੋਂ ਉਸ ਨੇ ਆਪਣਾ ਪਾਸਪੋਰਟ ਮੰਗਿਆ ਤਾਂ ਬਲਕਾਰ ਬਹਾਨੇ ਬਣਾਉਣ ਲੱਗਾ। ਜਦੋਂ ਉਨ੍ਹਾਂ ਨੇ ਏਅਰਪੋਰਟ 'ਤੇ ਇਨਕੁਆਰੀ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਦਿੱਤਾ ਗਿਆ ਵੀਜ਼ਾ ਨਕਲੀ ਹੈ, ਜਿਸ 'ਤੇ ਸੰਦੀਪ ਨੇ ਆਪਣੇ ਦੋਸਤਾਂ ਸਣੇ ਬਲਕਾਰ ਤੋਂ ਆਪਣੇ 5 ਲੱਖ ਰੁਪਏ ਮੰਗੇ, ਜਿਸ 'ਤੇ ਬਲਕਾਰ ਨੇ ਕਿਹਾ ਕਿ ਉਹ ਉਸ ਦੇ ਘਰ ਬਟਾਲਾ ਚਲਣ ਉਥੇ ਉਹ ਉਨ੍ਹਾਂ ਦੇ ਪੈਸੇ ਵਾਪਸ ਕਰ ਦੇਵੇਗਾ।
ਸੰਦੀਪ ਦੇ ਅਨੁਸਾਰ ਉਹ ਬੀਤੀ ਸ਼ਾਮ ਦਿੱਲੀ ਤੋਂ ਆਪਣੀ ਡਸਟਰ ਕਾਰ ਰਾਹੀਂ ਚੱਲੇ ਸਨ। ਸੰਦੀਪ ਨੇ ਦੱਸਿਆ ਕਿ ਬਲਕਾਰ ਨੇ ਫੋਨ ਕਰਕੇ ਆਪਣੇ ਸਾਥੀਆਂ ਨੂੰ ਉਨ੍ਹਾਂ 'ਤੇ ਹਮਲਾ ਕਰਨ ਲਈ ਕਿਹਾ ਸੀ ਅਤੇ ਇਸ ਦੇ ਤਹਿਤ ਫਗਵਾੜਾ ਵਿਖੇ ਵੀ ਡੀ. ਐੱਸ. ਪੀ. ਦਫਤਰ ਕੋਲ ਉਨ੍ਹਾਂ ਦੀ ਗੱਡੀ ਦੇ ਫਰੰਟ ਸ਼ੀਸ਼ਿਆਂ 'ਤੇ ਕਿਸੇ ਨੇ ਅੰਡੇ ਮਾਰੇ ਜਿਸ ਕਾਰਨ ਉਨ੍ਹਾਂ ਨੂੰ ਗੱਡੀ ਰੋਕਣੀ ਪਈ। ਗੱਡੀ ਰੋਕਦੇ ਹੀ 50 ਤੋਂ ਜ਼ਿਆਦਾ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਪੱਥਰਾਂ ਨਾਲ ਉਨ੍ਹਾਂ ਦੀ ਗੱਡੀ 'ਤੇ ਹਮਲਾ ਬੋਲ ਦਿੱਤਾ। ਇਸ ਦੌਰਾਨ ਉਨ੍ਹਾਂ ਵਿਚੋਂ ਕੁਝ ਲੋਕਾਂ ਨੂੰ ਸੱਟਾਂ ਵੀ ਲੱਗੀਆਂ। ਕਿਸੇ ਤਰ੍ਹਾਂ ਉਹ ਉਥੋਂ ਭੱਜਣ ਵਿਚ ਕਾਮਯਾਬ ਹੋ ਗਏ ਪਰ ਹਮਲਾਵਰਾਂ ਦੀਆਂ ਗੱਡੀਆਂ ਤਦ ਤੱਕ ਉਨ੍ਹਾਂ ਦਾ ਪਿੱਛਾ ਕਰਦੀਆਂ ਰਹੀਆਂ ਜਦ ਤੱਕ ਉਹ ਬਾਰਾਂਦਰੀ ਪੁਲਸ ਸਟੇਸ਼ਨ ਨਹੀਂ ਪਹੁੰਚੇ।
ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਵਾਰਦਾਤ ਫਗਵਾੜਾ ਵਿਚ ਹੋਈ ਸੀ, ਇਸ ਲਈ ਉਹ ਕੇਸ ਫਗਵਾੜਾ ਪੁਲਸ ਦਾ ਬਣਦਾ ਹੈ ਅਤੇ ਉਨ੍ਹਾਂ ਦੀ ਫਗਵਾੜਾ ਸਿਟੀ ਪੁਲਸ ਨਾਲ ਗੱਲ ਹੋ ਗਈ ਹੈ ਅਤੇ ਦੋਸ਼ੀ ਨੂੰ ਅਗਲੀ ਕਾਰਵਾਈ ਲਈ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਸਬਜ਼ੀਆਂ ਲਈ ਪੰਜਾਬ ਹੁਣ ਦੂਜੇ ਸੂਬਿਆਂ 'ਤੇ ਹੋ ਰਿਹਾ ਹੈ ਨਿਰਭਰ (ਵੀਡੀਓ)
NEXT STORY