ਲੁਧਿਆਣਾ/ ਮੋਗਾ (ਨਰਿੰਦਰ) - ਪਹਿਲਾਂ ਗਰਮੀ ਦੀ ਮਾਰ ਤੇ ਹੁਣ ਬਰਸਾਤ ਕਾਰਨ ਸਬਜ਼ੀਆਂ ਦੇ ਭਾਅ ਆਸਮਾਨ 'ਤੇ ਪਹੁੰਚ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਸਬਜ਼ੀਆਂ ਦੇ ਭਾਅ 'ਚ 4 ਗੁਣਾ ਤੱਕ ਦਾ ਵਾਧਾ ਹੋਇਆ ਹੈ, ਜਿਸ ਦਾ ਅਸਰ ਆਮ ਜਨਤਾ ਦੀ ਜੇਬ 'ਤੇ ਪੈ ਰਿਹਾ ਹੈ। ਜੇਕਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਸਬਜ਼ੀਆਂ ਦਾ ਭਾਅ ਵਧਣ ਕਾਰਨ ਲੁਧਿਆਣੇ 'ਚ ਸਬਜ਼ੀ ਵਿਕਰੇਤਾ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ।

ਅਜਿਹਾ ਹੀ ਅਸਰ ਮੋਗਾ ਸ਼ਹਿਰ ਦੀ ਸਬਜ਼ੀ ਮੰਡੀ 'ਚ ਵੀ ਦੇਖਣ ਨੂੰ ਮਿਲਿਆ, ਜਿਥੇ ਸਬਜ਼ੀਆਂ ਦੇ ਭਾਅ ਦੁਗਣੇ ਹੋ ਗਏ ਹਨ। ਸਬਜ਼ੀਆਂ ਮਹਿੰਗੀਆਂ ਹੋਣ ਦਾ ਦੂਜਾ ਕਾਰਨ ਇਹ ਵੀ ਹੈ ਕਿ ਸੂਬੇ 'ਚ ਸਬਜ਼ੀ ਦੀ ਫਸਲ ਲੇਟ ਹੋਣ ਕਾਰਨ ਯੂ.ਪੀ., ਰਾਜਸਥਾਨ ਤੇ ਹਿਮਾਚਲ ਤੋਂ ਸਬਜ਼ੀਆਂ ਮੰਗਵਾਉਣੀਆਂ ਪੈ ਰਹੀਆਂ ਹਨ। ਬਾਹਰਲੇ ਸੂਬਿਆਂ ਤੋਂ ਸਬਜ਼ੀਆਂ ਮੰਗਵਾਉਣ ਲਈ ਕਿਰਾਏ ਦੇ ਨਾਲ-ਨਾਲ ਮਜ਼ਦੂਰੀ ਵੀ ਮਹਿੰਗੀ ਪੈ ਰਹੀ ਹੈ। ਸਬਜ਼ੀ ਵਿਕਰੇਤਾਵਾਂ ਨੇ ਦੋ ਮਹੀਨਿਆਂ ਤੱਕ ਸਬਜ਼ੀ ਦੇ ਰੇਟ ਘੱਟ ਹੋਣ ਦੀ ਉਮੀਦ ਜਤਾਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਲੌਂਗੋਵਾਲ
NEXT STORY