ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਉੜਮੁੜ ਬਜ਼ਾਰ 'ਚ ਮਨੀ ਚੈਂਜਰ ਦਾ ਕੰਮ ਕਰਨ ਵਾਲੇ ਵਿਅਕਤੀ ਨਾਲ ਲੱਖਾਂ ਰੁਪਏ ਦੀ ਹੇਰਾਫੇਰੀ ਕਰਨ ਵਾਲੇ ਉਸ ਦੇ ਕਰਿੰਦੇ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਮਾਮਲਾ ਪਿਛਲੇ ਵਰ੍ਹੇ ਦਾ ਹੈ ਅਤੇ ਹੁਣ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਹੈ। ਪੁਲਸ ਨੇ ਇਹ ਮਾਮਲਾ ਹੇਰਾਫੇਰੀ ਦਾ ਸ਼ਿਕਾਰ ਹੋਏ ਸੁਭਾਸ਼ ਚਾਵਲਾ ਪੁੱਤਰ ਇੰਦਰਜੀਤ ਵਾਸੀ ਅਹੀਆਪੁਰ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਡਰਾਈਵਰ ਪਰਮਿੰਦਰ ਸਿੰਘ ਗੁੱਲੀ ਪੁੱਤਰ ਮਨਜੀਤ ਸਿੰਘ ਵਾਸੀ ਅਹੀਆਪੁਰ ਦੇ ਖ਼ਿਲਾਫ਼ ਦਰਜ ਕੀਤਾ ਹੈ।
ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਲੱਗੀਆਂ ਰੌਣਕਾਂ, ਕੱਢਿਆ ਗਿਆ ਨਗਰ ਕੀਰਤਨ
ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਸੁਭਾਸ਼ ਨੇ ਦੱਸਿਆ ਕਿ ਉਸ ਦਾ ਡਰਾਈਵਰ ਗੁੱਲੀ ਅਤੇ ਅਸੀਸ ਮਰਵਾਹਾ ਉਸ ਦੀ ਗੱਡੀ 'ਤੇ 24 ਦਸੰਬਰ 2019 ਨੂੰ ਸਵੇਰੇ ਲੁਧਿਆਣਾ ਗਏ ਸਨ ਅਤੇ ਜਦੋਂ ਉਹ ਉੱਥੋਂ ਪੈਸੇ ਲੈਕੇ ਵਾਪਸ ਆ ਰਹੇ ਸਨ ਤਾਂ ਗੋਰਾਇਆ ਜਦੋਂ ਉਹ ਖਾਣਾ ਖਾਣ ਲਈ ਰੁਕੇ ਤਾਂ ਗੁੱਲੀ ਅਸੀਸ ਨੂੰ ਉੱਥੇ ਛੱਡ ਕੇ ਕਿਧਰੇ ਚਲਾ ਗਿਆ ਅਤੇ ਉਸ ਦਾ ਫੋਨ ਵੀ ਬੰਦ ਆਉਣ ਲੱਗਾ। ਬਾਅਦ 'ਚ ਜਦੋਂ ਉਸ ਦੇ ਘਰਦਿਆਂ ਕੋਲੋਂ ਪਤਾ ਕੀਤਾ ਤਾਂ ਗੁੱਲੀ ਦੀ ਭੈਣ ਨੇ ਉਸ ਨਾਲ ਗੱਲ ਕਰਵਾਈ।
ਇਹ ਵੀ ਪੜ੍ਹੋ: ਸ਼ੂਟਿੰਗ ਕਰਦੇ ਸਮੇਂ ਪੁਲਸ ਦੀ AK-47 'ਚੋਂ ਨਿਕਲੀ ਗੋਲੀ ਡੇਢ ਕਿੱਲੋਮੀਟਰ ਦੂਰ ਕਿਸਾਨ ਦੀ ਛਾਤੀ ਤੋਂ ਹੋਈ ਆਰ-ਪਾਰ
ਰਕਮ ਬਾਰੇ ਪੁੱਛਣ 'ਤੇ ਉਹ ਘਾਟਾ ਪੈਣ ਅਤੇ ਅਤੇ ਕਦੇ ਉਸ ਨੂੰ ਕਿਡਨੈਪ ਕਰਨ ਦਾ ਬਹਾਨਾ ਲਾਉਣ ਲੱਗਾ। ਬਾਅਦ 'ਚ ਉਸ ਦੀ 83 .50 ਲੱਖ ਰੁਪਏ ਰਕਮ ਨਾ ਮਿਲਣ 'ਤੇ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਜਿਸ 'ਚ ਗੁੱਲੀ 'ਤੇ ਰਕਮ ਦੀ ਹੇਰਾਫੇਰੀ ਅਤੇ ਚੋਰੀ ਕਰਨ ਦਾ ਦੋਸ਼ ਲਾਇਆ। ਪੁਲਸ ਦੇ ਐੱਸ. ਪੀ. ਵੱਲੋਂ ਕੀਤੀ ਜਾਂਚ 'ਚ ਗੁੱਲੀ ਨੂੰ ਰਕਮ ਦੀ ਬੇਈਮਾਨੀ ਅਤੇ ਹੇਰਾਫੇਰੀ ਨਾਲ ਆਪਣੇ ਪਾਸ ਰੱਖ ਕੇ ਮਲਿਕਾ ਨਾਲ ਵਿਸ਼ਵਾਸ਼ਘਾਤ ਕਰਕੇ ਹੜੱਪ ਕਰਨ ਦਾ ਦੋਸ਼ੀ ਪਾਇਆ ਗਿਆ। ਪੁਲਿਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਵਿਆਹ ਵਾਲੇ ਘਰ 'ਚ ਮਾਤਮ ਦਾ ਮਾਹੌਲ, ਦਰਦਨਾਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ, 5 ਪੀੜਤਾਂ ਨੇ ਤੋੜਿਆ ਦਮ, 143 ਦੀ ਰਿਪੋਰਟ ਪਾਜ਼ੇਟਿਵ
ਸਾਈਕਲਾਂ ਦੇ ਰਿਮ ਬਣਾਉਣ ਵਾਲੀ ਫੈਕਟਰੀ 'ਚ ਲੱਖਾਂ ਦੀ ਚੋਰੀ
NEXT STORY