ਰੂਪਨਗਰ (ਸੱਜਣ ਸੈਣੀ)- ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਆਨਲਾਈਨ ਚਲਾਈ ਜਾ ਰਹੀ ਚਿੱਟਫੰਡ ਕੰਪਨੀ ਦਾ ਰੂਪਨਗਰ ਪੁਲਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਵਿਚ ਕੰਪਨੀ ਚਲਾ ਰਹੇ 5 ਦੋਸ਼ੀਆਂ ਨੂੰ 8.2 ਲੱਖ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਥੇ ਦੱਸ ਦਈਏ ਕਿ ਕੋਰੋਨਾ ਕਾਲ ਦੇ ਵਿਚ ਜਿੱਥੇ ਲੋਕਾਂ ਦੇ ਕੰਮਕਾਜ ਬੰਦ ਹੋਏ ਪਏ ਹਨ, ਉੱਥੇ ਹੀ ਆਨਲਾਈਨ ਚਿੱਟ ਫੰਡ ਕੰਪਨੀਆਂ ਚਲਾ ਰਹੇ ਧੋਖੇਬਾਜ਼ਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਚਿੰਤਾਜਨਕ, ਕੈਪਟਨ ਨੇ ਸਿਹਤ ਮਹਿਕਮੇ ਨੂੰ ਦਿੱਤੇ ਇਹ ਹੁਕਮ
ਰੂਪਨਗਰ ਦੇ ਮੋਰਿੰਡਾ ਵਿਚ ਇਕ ਵਿਅਕਤੀ ਨੂੰ ਐੱਸ. ਪੀ. ਐੱਨ. ਗਲੋਬਲ ਕੰਪਨੀ ਦੇ ਇਕ ਮੁਲਾਜ਼ਮ ਵੱਲੋਂ ਕੰਪਨੀ ਵਿਚ ਆਨਲਾਈਨ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਅਤੇ ਉਸ ਨੂੰ ਹਫ਼ਤਾਵਾਰੀ ਵੱਡੀ ਰਕਮ ਦੇਣ ਦੀ ਪੇਸ਼ਕਸ਼ ਕੀਤੀ। ਨਿਵੇਸ਼ਕਾਂ ਨੂੰ ਇਸ ਸਕੀਮ ਵਿਚ ਨਿਵੇਸ਼ ਕਰਨ ਲਈ ਉੱਚੇਚੇ ਤੌਰ ਪਰ ਸੈਮੀਨਾਰ ਵੀ ਕਰਵਾਏ ਗਏ। ਜਿਸ ਦੇ ਬਾਅਦ ਸ਼ਿਕਾਇਤ ਕਰਤਾ ਨੇ ਉਸ ਉੱਤੇ ਭਰੋਸਾ ਕਰਦਿਆਂ ਕੁਝ ਪੈਸੇ ਆਪਣੇ ਵੀ ਲਗਾਏ ਅਤੇ ਉਸ ਦੇ ਇਕ ਦੋਸਤ ਨੇ ਵੀ ਕੰਪਨੀ ਵਿਚ ਨਿਵੇਸ਼ ਕੀਤਾ। ਇਕ ਹਫ਼ਤੇ ਬਾਅਦ ਜਦੋਂ ਉਨ੍ਹਾਂ ਨੇ ਆਪਣੇ ਖ਼ਾਤਿਆਂ ਨੂੰ ਚੈੱਕ ਕੀਤਾ ਤਾਂ ਉਨ੍ਹਾਂ ਨਾਲ ਵਾਅਦਾ ਕੀਤੀ ਗਈ ਰਕਮ ਉਨ੍ਹਾਂ ਦੇ ਖਾਤਿਆ ਵਿੱਚ ਨਹੀਂ ਆਈ। ਜਦੋਂ ਸ਼ਿਕਾਇਤਕਰਤਾ ਨੂੰ ਇਲਮ ਹੋਇਆ ਕਿ ਕੰਪਨੀ ਵੱਲੋਂ ਉਸ ਦੇ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਤਾਂ ਉਸ ਵੱਲੋਂ ਇਸ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ।
ਇਹ ਵੀ ਪੜ੍ਹੋ: ਟਰੇਨਾਂ ਬੰਦ ਹੋਣ ਕਾਰਨ ਪੰਜਾਬ ਸਰਕਾਰ ਨੇ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਦਿੱਤੀ ਇਹ ਵੱਡੀ ਰਾਹਤ
ਸ਼ਿਕਾਇਤ ਦੇ ਬਾਅਦ ਪੁਲਸ ਵੱਲੋਂ ਇਸ ਮਾਮਲੇ ਵਿਚ ਇਕਸ਼ਿਤ ਵਾਸੀ ਸਿਰਸਾ (ਹਰਿਆਣਾ), ਅੰਕਿਤ ਵਾਸੀ ਭਿਵਾਨੀ (ਹਰਿਆਣਾ), ਗੁਰਪ੍ਰੀਤ ਸਿੰਘ ਵਾਸੀ ਐੱਸ. ਏ. ਐੱਸ. ਨਗਰ ਮੋਹਾਲੀ, ਸਚਿਨਪ੍ਰੀਤ ਸਿੰਧੂ ਵਾਸੀ ਐੱਸ. ਏ. ਐੱਸ. ਨਗਰ ਮੋਹਾਲੀ ਅਤੇ ਰਾਕੇਸ਼ ਕੁਮਾਰ ਵਾਸੀ ਜੀਰਕਪੁਰ, ਐੱਸ. ਏ. ਐੱਸ. ਨਗਰ ਮੋਹਾਲੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸ. ਪੀ. ਹੈੱਡਕੁਆਰਟਰ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਇਹ ਆਨਲਾਈਨ ਨਿਵੇਸ਼ ਕੰਪਨੀ ਜਿਸ ਦਾ ਨਾਮ ਐੱਸ. ਪੀ. ਐੱਨ. ਗਲੋਬਲ ਇਕ ਬਹੁ-ਪੱਧਰੀ ਪੋਂਜੀ ਨਿਵੇਸ਼ ਕੰਪਨੀ ਹੈ, ਜੋ ਵਾਪਸੀ ਵੱਜੋਂ ਵੱਡੀ ਰਕਮ ਅਤੇ ਕਮਿਸ਼ਨ ਸਮੇਤ ਲੋਕਾਂ ਨੂੰ ਵਿਦੇਸ਼ ਦੇ ਟੂਰ ਪੇਸ਼ਕਸ਼ ਕਰਦੀ ਹੈ। ਇਹ ਕੰਪਨੀ ਇਕ ਜਾਅਲੀ ਹੈ, ਜਦੋਂਕਿ ਅਸਲ ਕੰਪਨੀ ਈ. ਐੱਸ. ਪੀ. ਐੱਨ. ਗਲੋਬਲ ਹੈ, ਜਿਹੜੀ ਕਿ ਆਨਲਾਈਨ ਗੇਮਿੰਗ ਦੀ ਪੇਸ਼ਕਸ਼ ਕਰਦੀ ਹੈ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਧੋਖਾਧੜੀ ਕਰਨ ਵਾਲਿਆਂ ਦੇ ਲਾਲਚ ਵਿਚ ਆਉਣ ਤੋਂ ਗੁਰੇਜ ਕਰਨ ਅਤੇ ਜੇ ਅਜਿਹੀ ਕੋਈ ਧੋਖਾਧੜੀ ਉਨ੍ਹਾਂ ਦੇ ਧਿਆਨ ਵਿਚ ਆਈ ਤਾਂ ਤੁਰੰਤ ਨੇੜੇ ਦੇ ਥਾਣੇ ਦੀ ਪੁਲਸ ਨੂੰ ਸੂਚਿਤ ਕਰਨ।
ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦੀ ਮੁੱਖ ਮੁਲਜ਼ਮ ਜੋਤੀ ਗ੍ਰਿਫ਼ਤਾਰ, ਪੁਲਸ ਸਾਹਮਣੇ ਖੋਲ੍ਹੇ ਕਈ ਰਾਜ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਦਾਣਾ ਮੰਡੀਆਂ ਦੇ ਬੁਰੇ ਹਾਲ ਦੀ ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ, ਲਿਫਟਿੰਗ ਨਾ ਹੋਣ ਕਰਕੇ ਕਣਕ ਦੇ ਲੱਗੇ ਅੰਬਾਰ
NEXT STORY