ਜਲੰਧਰ (ਸੁਨੀਲ, ਜ.ਬ.)– ਥਾਣਾ ਮਕਸੂਦਾਂ ਅਧੀਨ ਮੰਡ ਚੌਂਕੀ ’ਚ ਠੱਗ ਟਰੈਵਲ ਏਜੰਟ ਪਿਓ-ਪੁੱਤਰ ਖ਼ਿਲਾਫ਼ 2018 ’ਚ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਦੋਵੇਂ ਪੁਲਸ ਦੀ ਪਹੁੰਚ ਤੋਂ ਦੂਰ ਸਨ। ਪੁਲਸ ਨੇ ਦੋਵਾਂ ਨੂੰ ਕਾਬੂ ਕਰਨ ਲਈ ਕਈ ਵਾਰ ਉਨ੍ਹਾਂ ਦੇ ਘਰ ਨਕੋਦਰ ਨੇੜੇ ਸਥਿਤ ਪਿੰਡ ਧਾਲੀਵਾਲ ’ਚ ਰੇਡ ਕੀਤੀ ਪਰ ਉਹ ਉਥੋਂ ਸਭ ਕੁਝ ਛੱਡ ਕੇ ਗਾਇਬ ਹੋ ਗਏ ਸਨ। ਮੰਡ ਚੌਂਕੀ ਦੇ ਇੰਚਾਰਜ ਸਬ-ਇੰਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸੰਗਲ ਸੋਹਲ ਨਿਵਾਸੀ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਵਿਦੇਸ਼ ਭੇਜਣ ਲਈ ਟਰੈਵਲ ਏਜੰਟ ਧਿਆਨ ਸਿੰਘ ਪੁੱਤਰ ਜੀਤ ਸਿੰਘ ਤੇ ਸਤਨਾਮ ਸਿੰਘ ਉਰਫ਼ ਬੱਬੀ ਪੁੱਤਰ ਧਿਆਨ ਸਿੰਘ ਦੋਵੇਂ ਨਿਵਾਸੀ ਨਕੋਦਰ ਨੇੜੇ ਪਿੰਡ ਧਾਲੀਵਾਲ, ਹਾਲ ਨਿਵਾਸੀ ਦਿੱਲੀ ਨੂੰ 32 ਲੱਖ ਰੁਪਏ ਦਿੱਤੇ ਸਨ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਿਓ-ਪੁੱਤਰ ਨੂੰ 32 ਲੱਖ ਦੇਣ ਦੇ ਬਾਵਜੂਦ ਇਨ੍ਹਾਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪਾਸਪੋਰਟ ਵਾਪਸ ਕੀਤਾ। ਉਹ ਕਈ ਵਾਰ ਦੋਵੇਂ ਏਜੰਟ ਪਿਓ-ਪੁੱਤਰ ਕੋਲੋਂ ਪੈਸੇ ਤੇ ਪਾਸਪੋਰਟ ਮੰਗ ਚੁੱਕੇ ਹਨ ਪਰ ਉਹ ਅੱਗਿਓਂ ਧਮਕੀਆਂ ਦਿੰਦੇ ਸਨ। ਪੈਸੇ ਤੇ ਪਾਸਪੋਰਟ ਵਾਪਸ ਨਾ ਮਿਲਣ ਕਾਰਨ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਦੋਵਾਂ ਪਿਉ-ਪੁੱਤਰ ਖ਼ਿਲਾਫ਼ 2018 ’ਚ ਮਾਮਲਾ ਦਰਜ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ: ਪ੍ਰਿੰਸੀਪਲ ਵੱਲੋਂ ਤੰਗ ਕਰਨ ’ਤੇ ਨਿੱਜੀ ਕਾਲਜ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕੀਤਾ ਹੰਗਾਮਾ
2 ਦਿਨ ਪਹਿਲਾਂ ਠੱਗ ਟਰੈਵਲ ਏਜੰਟ ਸਤਨਾਮ ਸਿੰਘ ਉਰਫ਼ ਬੱਬੀ ਦੁਬਈ ਆਪਣੇ ਛੋਟੇ ਭਰਾ ਨੂੰ ਮਿਲਣ ਜਾ ਰਿਹਾ ਸੀ, ਜਿਓਂ ਹੀ ਉਹ ਦਿੱਲੀ ਏਅਰਪੋਰਟ ’ਤੇ ਪੁੱਜਾ, ਉਥੇ ਉਸ ਨੂੰ ਰੋਕ ਕੇ ਥਾਣਾ ਮਕਸੂਦਾਂ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਉਸ ਨੂੰ ਜਲੰਧਰ ਲਿਆ ਕੇ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ।
ਦਿੱਲੀ ’ਚ ਹੈ ਠੱਗ ਟਰੈਵਲ ਏਜੰਟ ਪਿਓ
ਸੂਤਰਾਂ ਅਨੁਸਾਰ ਪੁਲਸ ਨੂੰ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਠੱਗ ਟਰੈਵਲ ਏਜੰਟ ਧਿਆਨ ਸਿੰਘ ਪੁੱਤਰ ਜੀਤ ਸਿੰਘ ਦਿੱਲੀ ’ਚ ਰਹਿੰਦਾ ਹੈ ਅਤੇ ਉਹ ਔਰਤਾਂ ਅਤੇ ਲੜਕੀਆਂ ਦਾ ਕਾਫ਼ੀ ਸ਼ੌਕੀਨ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਕਾਬੂ ਮੁਲਜ਼ਮ ਨੇ ਦੱਸਿਆ ਕਿ ਉਸ ਦਾ ਠੱਗ ਪਿਤਾ ਧਿਆਨ ਸਿੰਘ ਉਨ੍ਹਾਂ ਨਾਲ ਨਹੀਂ ਰਹਿੰਦਾ ਅਤੇ ਕਿਸੇ ਹੋਰ ਔਰਤ ਨਾਲ ਦਿੱਲੀ ’ਚ ਰਹਿੰਦਾ ਹੈ। ਲੋਕਾਂ ਨੂੰ ਠੱਗਣ ਦਾ ਕਾਰੋਬਾਰ ਕਰ ਰਿਹਾ ਹੈ। ਦੋਵੇਂ ਪਿਓ-ਪੁੱਤਰ ਦੀ ਠੱਗ ਜੋੜੀ ਨੇ ਲਗਭਗ 1 ਤੋਂ 2 ਕਰੋੜ ਰੁਪਏ ਦੀ ਲੋਕਾਂ ਨਾਲ ਠੱਗੀ ਮਾਰੀ ਹੈ।
ਇਹ ਵੀ ਪੜ੍ਹੋ: ਜਲੰਧਰ: 6 ਮਹੀਨਿਆਂ ਦੀ ਬੱਚੀ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪਿਓ ਨੇ ਰੇਪ ਕਰ ਦਿੱਤੀ ਸੀ ਬੇਰਹਿਮ ਮੌਤ
ਦੋਵੇਂ ਠੱਗ ਪਿਓ-ਪੁੱਤਰ ਖ਼ਿਲਾਫ਼ 20 ਤੋਂ 25 ਮਾਮਲੇ ਹਨ ਦਰਜ
ਠੱਗ ਪਿਓ-ਪੁੱਤਰ ਦੀ ਜੋੜੀ ਜਲੰਧਰ ਹੀ ਨਹੀਂ, ਸਗੋਂ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਕਈ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕੀ ਹੈ। ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਭੋਟ ਚੁੱਕੇ ਹਨ। ਦੋਵਾਂ ਖ਼ਿਲਾਫ਼ ਹਰਿਆਣਾ ਤੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ’ਚ ਵੀ ਲਗਭਗ 20 ਤੋਂ 25 ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਗੋਰਾਇਆ 'ਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰਾਬ ਠੇਕੇ ਦੇ ਕਰਿੰਦਿਆਂ ਨੇ ਪੁਲਸ ਮੁਲਾਜ਼ਮਾਂ ਦਾ ਚਾੜ੍ਹਿਆ ਕੁਟਾਪਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦਿੱਲੀ ਪੁਲਸ ਨੂੰ ਮਿਲਿਆ ਗੈਂਗਸਟਰ ਦੀਪਕ ਟੀਨੂੰ ਦਾ 3 ਦਿਨਾਂ ਦਾ ਰਿਮਾਂਡ, ਪੰਜਾਬ ਪੁਲਸ ਖ਼ਾਲੀ ਹੱਥ ਪਰਤੀ
NEXT STORY