ਲੁਧਿਆਣਾ (ਰਾਜ) : ਮਹਾਨਗਰ 'ਚ ਤਾਇਨਾਤ 2 ਡੀ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਦਾ ਨਾਂ ਇਸਤੇਮਾਲ ਕਰਕੇ 2 ਲੋਕਾਂ ਨੇ ਇਕ ਵਿਅਕਤੀ ਨੂੰ ਡਰਾ-ਧਮਕਾ ਕੇ ਉਸ ਕੋਲੋਂ 11.45 ਲੱਖ ਰੁਪਏ ਠੱਗ ਲਏ। ਜਦੋਂ ਵਿਅਕਤੀ ਅਸਲੀ ਡੀ. ਐੱਸ. ਪੀ. ਕੋਲ ਪੁੱਜਿਆ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਫਿਰ ਅਸਲੀ ਡੀ. ਐੱਸ. ਪੀ. ਨੇ ਨਕਲੀ ਦੋਸ਼ੀਆਂ 'ਤੇ ਕੇਸ ਦਰਜ ਕੀਤਾ। ਦੋਸ਼ੀਆਂ ਦੀ ਪਛਾਣ ਜਨਤਾ ਨਗਰ ਦੇ ਰਹਿਣ ਵਾਲੇ ਗੋਪੀਚੰਦ ਅਤੇ ਕੋਟਮੰਗਲ ਸਿੰਘ ਦੇ ਰਹਿਣ ਵਾਲੇ ਅਮਰੀਕ ਸਿੰਘ ਵੱਜੋਂ ਹੋਈ ਹੈ।
ਦੋਸ਼ੀਆਂ ਨੇ ਲੁਧਿਆਣਾ 'ਚ ਤਾਇਨਾਤ ਏ. ਸੀ. ਪੀ. ਸੰਦੀਪ ਵਡੇਰਾ ਅਤੇ ਡੀ. ਐੱਸ. ਪੀ. ਦਵਿੰਦਰ ਚੌਧਰੀ ਦਾ ਨਾਂ ਇਸਤੇਮਾਲ ਕੀਤਾ ਹੈ। ਫਿਲਹਾਲ ਪੁਲਸ ਪ੍ਰੈੱਸ ਕਾਨਫਰੰਸ ਕਰਕੇ ਜਲਦੀ ਇਸ ਦਾ ਖ਼ੁਲਾਸਾ ਕਰ ਸਕਦੀ ਹੈ। ਜਾਣਕਾਰੀ ਮੁਤਾਬਕ ਇਹ ਕਾਰਵਾਈ ਸ਼ਿਮਲਾਪੁਰੀ ਦੇ ਰਹਿਣ ਵਾਲੇ ਭਾਨੂ ਪ੍ਰਤਾਪ ਸਿੰਘ ਦੀ ਸ਼ਿਕਾਇਤ 'ਤੇ ਹੋਈ ਹੈ।
ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਪੀ. ਐੱਨ. ਬੀ. ਬੈਂਕ 'ਚ ਖ਼ਾਤਾ ਖੁੱਲ੍ਹਵਾ ਕੇ ਉਕਤ ਦੋਸ਼ੀਆਂ ਨੇ ਉਸ 'ਚ 97 ਲੱਖ ਰੁਪਏ ਜਮ੍ਹਾਂ ਹੋਏ ਦਿਖਾ ਦਿੱਤੇ। ਫਿਰ ਦੋਸ਼ੀਆਂ ਨੇ ਵੱਖ-ਵੱਖ 2 ਡੀ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਦੇ ਨਾਂ 'ਤੇ ਉਸ ਨੂ ਈਮੇਲ ਅਤੇ ਕਾਲ ਕਰਕੇ ਧਮਕਾ ਕੇ ਉਸ ਕੋਲੋਂ 11.45 ਲੱਖ ਰੁਪਏ ਹਾਸਲ ਕਰ ਲਏ ਸਨ।
ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, 20 ਜ਼ਿਲ੍ਹਿਆਂ ’ਚ ਹਾਲਤ ਹੋਰ ਵੀ ਮਾੜੀ
NEXT STORY