Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 29, 2026

    1:40:09 PM

  • new stir in punjab congress

    ਪੰਜਾਬ ਕਾਂਗਰਸ 'ਚ ਨਵੀਂ ਹਲਚਲ, 'ਇਕ ਪਰਿਵਾਰ, ਇਕ...

  • punjab incident sunday

    ਐਤਵਾਰ ਸਵੇਰੇ ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ!...

  • advisory issued for children and the elderly amidst intense cold in punjab

    ਪੰਜਾਬ 'ਚ ਕੜਾਕੇ ਦੀ ਠੰਡ ਦਰਮਿਆਨ ਬੱਚਿਆਂ ਤੇ...

  • hijack

    ਅਦਨ ਦੀ ਖਾੜੀ 'ਚ ਹਾਈਜੈਕ ਹੋ ਗਿਆ ਜਹਾਜ਼ ! ਕ੍ਰੂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

PUNJAB News Punjabi(ਪੰਜਾਬ)

ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

  • Edited By Shivani Attri,
  • Updated: 27 Apr, 2022 06:21 PM
Jalandhar
free electricity third party inspection connection
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਪੁਨੀਤ)–300 ਯੂਨਿਟ ਮੁਫ਼ਤ ਬਿਜਲੀ ਦਾ ਦੁੱਗਣਾ ਲਾਭ ਲੈਣ ਲਈ ਲੋਕਾਂ ਵੱਲੋਂ ਇਕ ਘਰ ਵਿਚ ਦੂਜਾ ਮੀਟਰ ਲੁਆਉਣ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਪਾਵਰਕਾਮ ਦੇ ਸੁਵਿਧਾ ਸੈਂਟਰਾਂ ’ਚ ਦੂਜੇ ਮੀਟਰ ਨੂੰ ਲੈ ਕੇ ਫਾਈਲਾਂ ਦਾ ਹੜ੍ਹ ਆ ਚੁੱਕਾ ਹੈ। ਹਾਲਤ ਇਹ ਹੈ ਕਿ ਦਫ਼ਤਰਾਂ ਵਿਚ ਫਾਈਲਾਂ ਨੂੰ ਸੰਭਾਲਣਾ ਵੀ ਮੁਸ਼ਕਿਲ ਹੋ ਰਿਹਾ ਹੈ। ਜਲੰਧਰ ਸ਼ਹਿਰ ਦੀਆਂ ਚਾਰਾਂ ਡਿਵੀਜ਼ਨਾਂ ਵਿਚ ਰੋਜ਼ਾਨਾ 500 ਦੇ ਲਗਭਗ ਫਾਈਲਾਂ ਪਹੁੰਚ ਰਹੀਆਂ ਹਨ, ਜਿਸ ਨਾਲ ਸੁਵਿਧਾ ਸੈਂਟਰ ਵਿਚ ਬੈਠੇ ਕਰਮਚਾਰੀਆਂ ਨੂੰ ਇਕ ਪਲ ਦੀ ਵੀ ਫੁਰਸਤ ਨਹੀਂ ਮਿਲ ਰਹੀ। ਲੋਕ ਫਾਈਲਾਂ ਧੜਾਧੜ ਜਮ੍ਹਾ ਕਰਵਾਉਂਦੇ ਜਾ ਰਹੇ ਹਨ। ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਦੂਜਾ ਮੀਟਰ ਲੁਆਉਣਾ ਆਸਾਨ ਨਹੀਂ ਹੋਵੇਗਾ। ਇਸ ਦੇ ਲਈ 4 ਮੁਸ਼ਕਿਲ ਪੜਾਅ ਹਨ, ਜਿਨ੍ਹਾਂ ਬਾਰੇ ‘ਜਗ ਬਾਣੀ’ ਵੱਲੋਂ ਮੰਗਲਵਾਰ ਦੇ ਐਡਿਸ਼ਨ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਨਵੇਂ ਮੀਟਰ ਲੁਆਉਣ ਸਬੰਧੀ ਜਿਹੜੀ ਨਵੀਂ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਨਵਾਂ ਮੀਟਰ ਲੁਆਉਣ ਦੇ ਮਾਮਲੇ ਨੂੰ ਲੈ ਕੇ ਮਹਿਕਮਾ ਬਹੁਤ ਚੌਕਸ ਹੋ ਚੁੱਕਾ ਹੈ। ਇਸ ਤਹਿਤ ਮੀਟਰ ਲੁਆਉਣ ਲਈ ਨਿਯਮਾਂ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੋਵੇਗਾ ਅਤੇ ਇਸ ਦੀ ਕਈ ਤਰ੍ਹਾਂ ਦੀ ਜਾਂਚ ਹੋਵੇਗੀ।

ਇਹ ਵੀ ਪੜ੍ਹੋ: ਅਲਕਾ ਲਾਂਬਾ ਦੀ ਪੇਸ਼ੀ ਤੋਂ ਪਹਿਲਾਂ ਰੋਪੜ ਵਿਖੇ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ

ਰੁਟੀਨ ਮੁਤਾਬਕ ਮੀਟਰ ਲੁਆਉਣ ਸਬੰਧੀ ਫਾਈਲ ਨੂੰ ਸੁਵਿਧਾ ਸੈਂਟਰ ਵਿਚ ਜਮ੍ਹਾ ਕਰਵਾਇਆ ਜਾਂਦਾ ਹੈ। ਜਲੰਧਰ ਵਿਚ ਪਾਵਰਕਾਮ ਦੇ ਕਈ ਸੁਵਿਧਾ ਸੈਂਟਰ ਹਨ। ਇਨ੍ਹਾਂ ਵਿਚ ਹੰਸਰਾਜ ਸਟੇਡੀਅਮ ਦੇ ਸਾਹਮਣੇ ਸਬ-ਸਟੇਸ਼ਨ ਦੇ ਨਾਲ ਵਾਲੀ ਬਿਲਡਿੰਗ, ਪਠਾਨਕੋਟ ਚੌਂਕ ਬਿਜਲੀ ਘਰ, ਬੜਿੰਗ, ਮਕਸੂਦਾਂ ਆਦਿ ਸੁਵਿਧਾ ਸੈਂਟਰ ਸ਼ਾਮਲ ਹਨ। ਇਥੋਂ ਫਾਈਲ ਨੂੰ ਅੱਗੇ ਸਬੰਧਤ ਡਿਵੀਜ਼ਨ ਦੇ ਐਕਸੀਅਨ ਦੇ ਦਫ਼ਤਰ ਵਿਚ ਭੇਜ ਦਿੱਤਾ ਜਾਂਦਾ ਹੈ। ਐਕਸੀਅਨ ਵੱਲੋਂ ਅੱਗੇ ਫਾਈਲ ਐੱਸ. ਡੀ. ਓ. ਨੂੰ ਮਾਰਕ ਕਰ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਮੁੱਖ ਕੰਮ ਸ਼ੁਰੂ ਹੁੰਦਾ ਹੈ। ਐੱਸ. ਡੀ. ਓ. ਆਪਣੀ ਸਬ-ਡਿਵੀਜ਼ਨ ਵਿਚ ਕੰਮ ਕਰਨ ਵਾਲੇ ਵੱਖ-ਵੱਖ ਜੂਨੀਅਰ ਇੰਜੀਨੀਅਰਾਂ (ਜੇ. ਈਜ਼) ਵਿਚੋਂ ਕਿਸੇ ਇਕ ਨੂੰ ਫਾਈਲ ਸੌਂਪ ਦਿੰਦੇ ਹਨ। ਇਸ ਤੋਂ ਬਾਅਦ ਬਿਜਲੀ ਕੁਨੈਕਸ਼ਨ ਅਪਲਾਈ ਕਰਨ ਵਾਲੇ ਦੇ ਘਰ ਵਿਜ਼ਿਟ ਕੀਤੀ ਜਾਂਦੀ ਹੈ ਅਤੇ ਰਿਪੋਰਟ ਬਣਾ ਕੇ ਐੱਸ. ਡੀ. ਓ. ਨੂੰ ਸੌਂਪੀ ਜਾਂਦੀ ਹੈ। ਇਸ ਤੋਂ ਬਾਅਦ ਐੱਸ. ਡੀ. ਓ. ਚਾਹੇ ਤਾਂ ਉਹ ਖੁਦ ਮੌਕੇ ਦਾ ਮੁਆਇਨਾ ਕਰ ਸਕਦਾ ਹੈ ਪਰ ਵਧੇਰੇ ਕੇਸਾਂ ਵਿਚ ਜੇ. ਈ. ਵੱਲੋਂ ਸਾਈਨ ਕੀਤੀ ਫਾਈਲ ਐੱਸ. ਡੀ. ਓ. ਵੱਲੋਂ ਓ. ਕੇ. ਕਰ ਦਿੱਤੀ ਜਾਂਦੀ ਹੈ ਅਤੇ ਆਸਾਨੀ ਨਾਲ ਮੀਟਰ ਲੱਗ ਜਾਂਦਾ ਸੀ।

ਹੁਣ ਮਹਿਕਮੇ ਵੱਲੋਂ ਪ੍ਰਤੀ ਮੀਟਰ ਦਿੱਤੀ ਜਾਣ ਵਾਲੀ 300 ਯੂਨਿਟ ਮੁਫ਼ਤ ਬਿਜਲੀ ਦੀ ਗਲਤ ਢੰਗ ਨਾਲ ਵਰਤੋਂ ਨਾ ਹੋ ਸਕੇ, ਇਸ ਦੇ ਲਈ ਪਾਵਰਕਾਮ ਦਾ ਪਟਿਆਲਾ ਹੈੱਡ ਆਫ਼ਿਸ ਪੂਰੇ ਘਟਨਾਕ੍ਰਮ ’ਤੇ ਨਜ਼ਰ ਰੱਖੇਗਾ। ਪੰਜਾਬ ਵਿਚ ਲੱਖਾਂ ਦੀ ਗਿਣਤੀ ਵਿਚ ਨਵੇਂ ਮੀਟਰ ਅਪਲਾਈ ਹੋ ਜਾਣਗੇ, ਇਸ ਲਈ ਹਰੇਕ ਘਰ ਵਿਚ ਜਾਣਾ ਪਟਿਆਲਾ ਆਫ਼ਿਸ ਦੀਆਂ ਟੀਮਾਂ ਲਈ ਸੰਭਵ ਨਹੀਂ ਹੋਵੇਗਾ ਪਰ ਪਟਿਆਲਾ ਤੋਂ ਆਉਣ ਵਾਲੀਆਂ ਟੀਮਾਂ ਹਰੇਕ ਡਿਵੀਜ਼ਨ ਦੇ ਵੱਖ-ਵੱਖ ਇਲਾਕਿਆਂ ਦੀਆਂ ਫਾਈਲਾਂ ਦੇਖ ਕੇ ਉਨ੍ਹਾਂ ਵਿਚੋਂ 10-12 ਫਾਈਲਾਂ ਚੁੱਕ ਕੇ ਚੈੱਕ ਕਰਨਗੀਆਂ। ਇਸ ਚੈਕਿੰਗ ਵਿਚ ਕੋਈ ਵੀ ਖਪਤਕਾਰ ਆ ਸਕਦਾ ਹੈ, ਜਿਹੜਾ ਨਿਯਮਾਂ ਦੇ ਉਲਟ ਪਾਇਆ ਜਾਵੇਗਾ, ਉਸ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ:  ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਦੀਆਂ ਲਿਸਟਾਂ ਤਿਆਰ, ਜਲੰਧਰ ਸ਼ਹਿਰ 'ਚ ਅੱਜ ਕੱਟੇ ਜਾਣਗੇ ਕੁਨੈਕਸ਼ਨ

ਦੂਜੇ ਮੀਟਰ ਦੀ ਐੱਸ. ਡੀ. ਓ. ਅਤੇ ਐਕਸੀਅਨ ਕਰਨਗੇ ਜਾਂਚ
ਦੂਜਾ ਮੀਟਰ ਲੁਆਉਣ ਵਾਲੇ ਕੇਸ ਵਿਚ ਜੇ. ਈ. ਵੱਲੋਂ ਖ਼ੁਦ ਮੌਕੇ ਦਾ ਮੁਆਇਨਾ ਕਰਕੇ ਨਿਯਮ ਅਤੇ ਸ਼ਰਤਾਂ ਨਾਲ ਸਬੰਧਤ ਜ਼ਰੂਰੀ ਚੀਜ਼ਾਂ ਜਿਵੇਂ ਕਿਚਨ, ਬਾਥਰੂਮ ਅਤੇ ਘਰ ਦੇ ਅੰਦਰ ਦੇ ਰਸਤਿਆਂ ਆਦਿ ਦੀ ਫੋਟੋ ਲਈ ਜਾਵੇਗੀ। ਜੇ. ਈ. ਦੀ ਵਿਸਥਾਰਿਤ ਰਿਪੋਰਟ ਆਉਣ ਤੋਂ ਬਾਅਦ ਐੱਸ. ਡੀ. ਓ. ਵੱਲੋਂ ਮੌਕੇ ਦਾ ਮੁਆਇਨਾ ਕੀਤਾ ਜਾਵੇਗਾ ਅਤੇ ਫਾਈਲ ਨੂੰ ਵਾਪਸ ਐਕਸੀਅਨ ਨੂੰ ਭੇਜਣਾ ਹੋਵੇਗਾ। ਸੂਤਰ ਦੱਸਦੇ ਹਨ ਕਿ ਚੌਕਸੀ ਵਜੋਂ ਐਕਸੀਅਨ ਨੂੰ ਮੌਕਾ ਵੇਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਤਿੰਨ ਅਧਿਕਾਰੀਆਂ ਵੱਲੋਂ ਮੌਕਾ ਵੇਖਣ ਕਾਰਨ ਗਲਤੀ ਦੀ ਸੰਭਾਵਨਾ ਬਹੁਤ ਘੱਟ ਰਹੇਗੀ।

ਪਾਵਰਕਾਮ ਦੀ ਸਖ਼ਤੀ ਨਾਲ ਭ੍ਰਿਸ਼ਟ ਕਰਮਚਾਰੀਆਂ ਦੀ ਨਹੀਂ ਗਲੇਗੀ ਦਾਲ
ਪਾਵਰਕਾਮ ਵਿਚ ਕਈ ਭ੍ਰਿਸ਼ਟ ਕਰਮਚਾਰੀ ਵੀ ਮੌਜੂਦ ਹਨ। ਕਈਆਂ ਖ਼ਿਲਾਫ਼ ਵਿਭਾਗੀ ਕਾਰਵਾਈ ਚੱਲ ਰਹੀ ਹੈ, ਜਦਕਿ ਕਈਆਂ ’ਤੇ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਕਾਰਵਾਈ ਹੋ ਚੁੱਕੀ ਹੈ। ਮੀਟਰ ਰੀਡਿੰਗ ਕਰਨ ਵਾਲੇ ਪ੍ਰਾਈਵੇਟ ਕੰਪਨੀ ਦੇ 80 ਮੀਟਰ ਰੀਡਰਾਂ ਨੂੰ ਟਰਮੀਨੇਟ ਕੀਤਾ ਜਾ ਚੁੱਕਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਵਿਭਾਗੀ ਕਰਮਚਾਰੀਆਂ ਦੀ ਮਿਲੀਭੁਗਤ ਕਾਰਨ ਗਲਤ ਢੰਗ ਨਾਲ ਮੀਟਰ ਲਾਏ ਜਾਂਦੇ ਹਨ। ਜੇਕਰ ਜਲੰਧਰ ਵਿਚ ਸਾਰੇ ਮੀਟਰਾਂ ਦੀ ਜਾਂਚ ਕਰਵਾਈ ਜਾਵੇ ਤਾਂ ਸੱਚਾਈ ਸਾਹਮਣੇ ਆਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਦੂਜਾ ਮੀਟਰ ਲੁਆਉਣ ਨੂੰ ਲੈ ਕੇ ਮਹਿਕਮੇ ਵੱਲੋਂ ਜਿਹੜੀ ਸਖ਼ਤੀ ਅਪਣਾਈ ਜਾ ਰਹੀ ਹੈ, ਉਸ ਕਾਰਨ ਭ੍ਰਿਸ਼ਟ ਕਰਮਚਾਰੀਆਂ ਦੀ ਦਾਲ ਨਹੀਂ ਗਲੇਗੀ।

ਇਹ ਵੀ ਪੜ੍ਹੋ: ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  • Free electricity
  • third party inspection
  • Connection
  • jalandhar
  • ਮੁਫ਼ਤ ਬਿਜਲੀ
  • ਥਰਡ ਪਾਰਟੀ ਇੰਸਪੈਕਸ਼ਨ
  • ਕੁਨੈਕਸ਼ਨ

ਚੰਡੀਗੜ੍ਹ 'ਚ ਫਰਵਰੀ ਮਹੀਨੇ ਮਗਰੋਂ ਹੁਣ ਤੱਕ ਸਭ ਤੋਂ ਜ਼ਿਆਦਾ ਕੇਸ ਆਏ ਸਾਹਮਣੇ, ਪਾਜ਼ੇਟੀਵਿਟੀ ਦਰ ਵਧੀ

NEXT STORY

Stories You May Like

  • mp  blackout  siren  mock drill  power cut
    MP 'ਚ ਹੋਵੇਗਾ ਬਲੈਕਆਊਟ, ਵੱਜਣਗੇ ਸਾਇਰਨ, ਮੌਕ ਡ੍ਰਿਲ ਦੌਰਾਨ 40 ਮਿੰਟ ਬੰਦ ਰਹੇਗੀ ਬਿਜਲੀ
  • powercut in mansa
    ਮਾਨਸਾ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ ਬੰਦ
  • power cut electricity department
    ਪੰਜਾਬ 'ਚ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਅਹਿਮ ਖ਼ਬਰ, ਸਾਹਮਣੇ ਆਈ ਵਜ੍ਹਾ
  • free ration scheme
    ਮੁਫ਼ਤ ਰਾਸ਼ਨ ਯੋਜਨਾ ਨੂੰ ਸੁਚਾਰੂ ਬਣਾਉਣ ਦੀ ਲੋੜ
  • 300 units free electricity 5000 rupees unemployment allowance
    300 ਯੂਨਿਟ Free ਬਿਜਲੀ, ਨੌਜਵਾਨਾਂ ਨੂੰ 5000 ਰੁਪਏ ਬੇਰੋਜ਼ਗਾਰੀ ਭੱਤਾ! ਸਪਾ ਦਾ ‘PDA ਮੈਨੀਫੈਸਟੋ’ ਜਾਰੀ
  • marriage called off after demand for a car as dowry goes unmet
    ਦਾਜ 'ਚ ਕਾਰ ਦੀ ਮੰਗ ਨਾ ਪੂਰੀ ਹੋਣ 'ਤੇ ਟੁੱਟਿਆ ਰਿਸ਼ਤਾ, ਪਤਨੀ ਨੂੰ ਦਿੱਤਾ 'ਤਿੰਨ ਤਲਾਕ'
  • iphone telegram warning
    iPhone ਯੂਜ਼ਰਸ ਨੂੰ Telegram ਦੀ ਵੱਡੀ ਚਿਤਾਵਨੀ, ਪੜ੍ਹੋ ਪੂਰੀ ਖਬਰ
  • christmas tree has arrived at milan
    ਮਿਲਾਨ ਦੇ ਪਿਆਜ਼ਾ ਡੂਓਮੋ ਵਿਖੇ ਪਹੁੰਚਿਆ 26 ਮੀਟਰ ਉੱਚਾ ਕ੍ਰਿਸਮਸ ਟ੍ਰੀ, 4 ਦਸੰਬਰ ਨੂੰ ਹੋਵੇਗੀ ਰੌਸ਼ਨੀਆਂ ਨਾਲ...
  • ladies   gymkhana club elections
    ਲੇਡੀਜ਼ ਜਿਮਖਾਨਾ ਕਲੱਬ ਚੋਣ: 80 ਫ਼ੀਸਦੀ ਹਾਜ਼ਰੀ ਦੀ ਸ਼ਰਤ ਹਟਾਉਣ ਦੇ ਫ਼ੈਸਲੇ...
  • jalandhar police have arrested two suspects in a murder case
    24 ਘੰਟਿਆਂ 'ਚ ਸੁਲਝਿਆ ਕਤਲ ਦਾ ਮਾਮਲਾ, ਜਲੰਧਰ ਪੁਲਸ ਨੇ ਦੋ ਮੁਲਜ਼ਮ ਕੀਤੇ...
  • two boys from punjab become officers in the indian navy
    ਪੰਜਾਬ ਦੇ 2 ਨੌਜਵਾਨਾਂ ਨੇ ਚਮਕਾਇਆ ਨਾਂ, ਭਾਰਤੀ ਜਲ ਸੈਨਾ 'ਚ ਬਣੇ ਅਧਿਕਾਰੀ
  • uae pump operators
    ਦੁਬਈ 'ਚ ਨਿਕਲੀ ਟਰੱਕ ਡਰਾਈਵਰ ਤੇ ਪੰਪ ਆਪਰੇਟਰਾਂ ਦੀ ਭਰਤੀ ! ਮਿਲੇਗੀ ਵਧੀਆ...
  • residents of basti bawa khel troubled by a road
    ਬਸਤੀ ਬਾਵਾ ਖੇਲ ਵਿਖੇ 1 ਸਾਲ ਤੋਂ ਟੁੱਟੀ ਸੜਕ ਤੋਂ ਨਿਵਾਸੀ ਪਰੇਸ਼ਾਨ, ਨਗਰ ਨਿਗਮ...
  • purse containing gold jewellery and cash stolen at a wedding event
    ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...
  • political equations will change with the akali bjp alliance
    ਸਿਆਸਤ 'ਚ ਵੱਡੀ ਹਲਚਲ! ਅਕਾਲੀ-ਭਾਜਪਾ ਗੱਠਜੋੜ ਨਾਲ ਬਦਲਣਗੇ ਸਿਆਸੀ ਸਮੀਕਰਨ
  • bjp has devised a strategy regarding seat distribution
    ਸੀਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਨੇ ਬਣਾਈ ਰਣਨੀਤੀ! ਖਾਕਾ ਕੀਤਾ ਜਾ ਰਿਹੈ ਤਿਆਰ,...
Trending
Ek Nazar
liberals return in victoria

ਵਿਕਟੋਰੀਆ ’ਚ ਲਿਬਰਲਾਂ ਦੀ ਵਾਪਸੀ; ਜੈੱਸ ਵਿਲਸਨ ਸਾਂਭਣਗੇ ਸੂਬੇ ਦੀ ਕਮਾਨ

sapna choudhary removed the tattoo of her husband s name from her arm

ਤਲਾਕ ਦੀ ਪੁਸ਼ਟੀ ਮਗਰੋਂ ਸਪਨਾ ਚੌਧਰੀ ਦਾ ਵੱਡਾ ਕਦਮ, ਬਾਂਹ ਤੋਂ ਮਿਟਾਇਆ ਪਤੀ ਦੇ...

imran khan  s release

ਇਮਰਾਨ ਖਾਨ ਦੀ ਰਿਹਾਈ ਅਤੇ ਸਿਹਤ 'ਤੇ ਪਾਕਿਸਤਾਨ 'ਚ ਸਿਆਸੀ ਤਣਾਅ; ਕੀਤਾ ਸੁਪਰੀਮ...

famous actor ties the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਅਦਾਕਾਰ ! ਜਾਣੋ ਕੌਣ ਬਣੀ ਹਮਸਫ਼ਰ

taiwan  s local elections

ਤਾਈਵਾਨ ਦੀਆਂ ਸਥਾਨਕ ਚੋਣਾਂ 'ਚ ਵਿਰੋਧੀ ਪਾਰਟੀ ਦਾ ਕੰਟਰੋਲ ਬਰਕਰਾਰ

gold silver price

ਸੋਨਾ 68,000 ਰੁਪਏ ਅਤੇ ਚਾਂਦੀ 2.67 ਲੱਖ ਰੁਪਏ ਹੋਈ ਸਸਤੀ ! ਵੇਖੋ 24k 10 ਗ੍ਰਾਮ...

purse containing gold jewellery and cash stolen at a wedding event

ਜਲੰਧਰ ਵਿਖੇ ਰਿਜ਼ੋਰਟ 'ਚ ਚੱਲ ਰਹੇ ਵਿਆਹ ਸਮਾਗਮ 'ਚ ਪੈ ਗਈਆਂ ਭਾਜੜਾਂ! ਹੋਇਆ ਉਹ...

soldiers discover maoists treasure buried in the ground

4,29,00,000 ਦਾ Gold, 24,00,000 ਦਾ ਕੈਸ਼ ! ਫੌਜੀਆਂ ਨੂੰ ਮਿਲਿਆ ਜ਼ਮੀਨ 'ਚ...

inmate beaten up in kapurthala central jail admitted to civil hospital

ਸੁਰਖੀਆਂ 'ਚ ਕਪੂਰਥਲਾ ਦੀ ਕੇਂਦਰੀ ਜੇਲ੍ਹ, ਹਵਾਲਾਤੀਆਂ 'ਚ ਗਰਮਾਇਆ ਮਾਹੌਲ

famous tv industry couple shares good news

TV ਇੰਡਸਟਰੀ ਦੇ ਮਸ਼ਹੂਰ ਜੋੜੇ ਨੇ ਸੁਣਾਈ Good News ! ਜਲਦ ਬਣਨਗੇ Parents

harike wetland begins to echo with the chirping of migratory avian guests

ਵਿਦੇਸ਼ੀ ਮਹਿਮਾਨ ਪੰਛੀਆਂ ਦੀ ਚਹਿਚਹਾਟ ਨਾਲ ਗੂੰਜਣ ਲੱਗਾ ਹਰੀਕੇ ਵੈੱਟਲੈਂਡ, ਪੰਛੀ...

drone hits dhurandar fame singer in the face during a live performance

ਲਾਈਵ ਪਰਫਾਰਮੈਂਸ ਦੌਰਾਨ 'ਧੁਰੰਦਰ' ਫੇਮ ਗਾਇਕਾ ਦੇ ਮੂੰਹ 'ਤੇ ਆ ਵੱਜਾ ਡਰੋਨ,...

bullet hits the groom s brother at a wedding ceremony

ਪੰਜਾਬ: ਵਿਆਹ ਸਮਾਗਮ 'ਚ ਪੈ ਗਿਆ ਭੜਥੂ, ਮੁੰਡੇ ਦੇ ਭਰਾ ਦੇ ਲੱਗੀ ਗੋਲੀ

wedding bidaai bride throwing raw rice

ਵਿਦਾਈ ਵੇਲੇ ਪਿੱਛੇ ਕੱਚੇ ਚੌਲ ਕਿਉਂ ਸੁੱਟਦੀ ਹੈ ਲਾੜੀ? ਜਾਣੋ ਇਸ ਰਸਮ ਦੀ ਵੱਡੀ...

famous punjabi actress shares good news

ਵਿਆਹ ਦੇ 3 ਮਹੀਨੇ ਬਾਅਦ ਮਸ਼ਹੂਰ ਪੰਜਾਬੀ ਅਦਾਕਾਰਾ ਨੇ ਸੁਣਾਈ Good News !

wedding  dj  nagin dance  snake  youth  hospital

ਵਿਆਹ 'ਚ ਚੱਲਦੇ 'ਨਾਗਿਨ ਡਾਂਸ' ਵਿਚਾਲੇ ਆ ਗਿਆ ਅਸਲੀ ਸੱਪ ! ਮੁੰਡੇ ਨੂੰ ਮਾਰਿਆ...

ipl 2027 captain changes following hardik pandya trade

IPL 2027: ਹਾਰਦਿਕ ਪੰਡਯਾ ਦੇ ਟ੍ਰੇਡ ਮਗਰੋਂ ਬਦਲ ਗਿਆ ਕਪਤਾਨ, ਜਾਣੋ ਕਿਸ ਨੂੰ...

sri sahib in italy

ਇਟਲੀ 'ਚ ਫਿਰ ਸਿਰੀ ਸਾਹਿਬ ਕਾਰਨ ਹੋਇਆ ਪੁਲਸ ਕੇਸ , ਅੰਮ੍ਰਿਤਧਾਰੀ ਬੀਬੀ ਨਾਲ...

Daily Horoscope
    Previous Next
    • ਪੰਜਾਬ ਦੀਆਂ ਖਬਰਾਂ
    • aap party mla dr charanjit singh channi joins the akali dal
      ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਮੌਜੂਦਾ MLA ਡਾ. ਚਰਨਜੀਤ ਸਿੰਘ ਚੰਨੀ ਅਕਾਲੀ...
    • road accident
      ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ
    • uncle and nephew die in a horrific accident in zirakpur
      ਜ਼ੀਰਕਪੁਰ 'ਚ ਰੂਹ ਕੰਬਾਊ ਹਾਦਸੇ 'ਚ ਮਾਮੇ-ਭਾਣਜੇ ਦੀ ਮੌਤ, ਪਰਿਵਾਰਾਂ 'ਚ...
    • special camps for votes
      18 ਤੋਂ 19 ਸਾਲ ਦੇ ਨੌਜਵਾਨਾਂ ਦੀ ਵੋਟ ਬਣਾਉਣ ਲਈ ਇਕ ਦਸੰਬਰ ਨੂੰ ਲੱਗਣਗੇ ਵਿਸ਼ੇਸ਼...
    • big warning for 13 districts of punjab
      ਪੰਜਾਬ ਦੇ 13 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਘਰੋਂ ਨਿਕਲਣ ਤੋਂ ਪਹਿਲਾਂ ਰਹੋ...
    • dispute case
      20 ਫੁੱਟ ਚੌੜੇ ਰਸਤੇ ਨੂੰ ਲੈ ਕੇ ਵਿਵਾਦ ਭਖਿਆ, ਪਲਾਟ ਮਾਲਕਾਂ ਨੇ ਥਾਣਾ ਮੁਖੀ ’ਤੇ...
    • additional coaches will be attached to trains for the convenience of passengers
      ਫੈਸਟੀਵ ਸੀਜ਼ਨ ਦੇ ਚੱਲਦਿਆਂ ਯਾਤਰੀਆਂ ਦੀ ਸਹੂਲਤ ਲਈ ਟਰੇਨਾਂ 'ਚ ਲੱਗਣਗੇ ਵਾਧੂ ਕੋਚ
    • suntec city case
      ਸਨਟੈੱਕ ਸਿਟੀ ਮਾਮਲੇ ’ਚ ED ਨੇ 253.66 ਕਰੋੜ ਦੀ ਜਾਇਦਾਦ ਕੀਤੀ ਕੁਰਕ
    • e rickshaw driver dies
      ਗੁਰਦਾਸਪੁਰ 'ਚ ਦਰਦਨਾਕ ਹਾਦਸਾ, ਟਰਾਲੇ ਦੀ ਟੱਕਰ ਨਾਲ ਈ-ਰਿਕਸ਼ਾ ਚਾਲਕ ਦੀ ਮੌਤ
    • rajwinder singh sidhu becomes the new president of punjab nsui
      ਰਾਜਵਿੰਦਰ ਸਿੰਘ ਸਿੱਧੂ ਬਣੇ ਪੰਜਾਬ NSUI ਦੇ ਨਵੇਂ ਪ੍ਰਧਾਨ, ਰਾਜਾ ਵੜਿੰਗ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +