ਨਕੋਦਰ (ਪਾਲੀ)— ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ (ਧਰਮ ਪਤਨੀ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਮੁੱਖ ਸੰਪਾਦਕ ਜਗ ਬਾਣੀ/ਪੰਜਾਬ ਕੇਸਰੀ) ਦੀ ਬਰਸੀ ਮੌਕੇ ਉਨ੍ਹਾਂ ਦੀ ਨਿੱਘੀ ਯਾਦ ਵਿਚ ਪੰਜਾਬ ਕੇਸਰੀ ਗਰੁੱਪ ਵੱਲੋਂ ਸ਼ਨੀਵਾਰ ਸਥਾਨਕ ਸ਼੍ਰੀ ਵਿਸ਼ਵਕਰਮਾ ਮੰਦਰ ਨਕੋਦਰ ਵਿਖੇ ਪੱਤਰਕਾਰ ਗੁਰਪਾਲ ਸਿੰਘ ਪਾਲੀ ਦੀ ਅਗਵਾਈ 'ਚ ਅੱਖਾਂ ਅਤੇ ਹੱਡੀਆਂ ਦੀ ਮੁਫਤ ਜਾਂਚ ਦਾ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਵਿਚ ਸਿਵਲ ਹਸਪਤਾਲ ਨਕੋਦਰ 'ਚ ਅੱਖਾਂ ਦੇ ਮਾਹਿਰ ਡਾ. ਰਜਨੀਸ਼ ਕੁਮਾਰ ਅਤੇ ਡਾ. ਗਗਨਦੀਪ ਆਦਿ ਨੇ ਕਰੀਬ 400 ਲੋਕਾਂ ਦੀਆਂ ਅੱਖਾਂ ਅਤੇ ਹੱਡੀਆਂ ਦੀ ਜਾਂਚ ਕੀਤੀ ਅਤੇ ਸੰਭਾਲ ਬਾਰੇ ਦੱਸਿਆ। ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।
ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਪਦਮਸ਼੍ਰੀ ਸਾਈਂ ਹੰਸ ਰਾਜ ਹੰਸ (ਮੁੱਖ ਸੇਵਾਦਾਰ ਦਰਬਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ) ਅਤੇ ਬਲਕਾਰ ਸਿੰਘ ਐੱਸ. ਪੀ. (ਡੀ.) ਜਲੰਧਰ ਦਿਹਾਤੀ ਨੇ ਸਾਂਝੇ ਤੌਰ 'ਤੇ ਕੀਤਾ। ਇਸ ਮੌਕੇ ਡਾ. ਮੁਕੇਸ਼ ਕੁਮਾਰ ਡੀ. ਐੱਸ. ਪੀ. ਨਕੋਦਰ, ਸਦਰ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ, ਸਿਟੀ ਥਾਣਾ ਮੁਖੀ ਐੱਸ. ਆਈ. ਊਸ਼ਾ ਰਾਣੀ, ਸੁਰਜੀਤ ਸਿੰਘ ਕਾਰਜ ਸਾਧਕ ਅਫਸਰ ਨਕੋਦਰ, ਐੱਮ. ਈ. ਯੋਗੇਸ਼ ਕੁਮਾਰ ਆਦਿ ਵਿਸ਼ੇਸ਼ ਤੌਰ 'ਤੇ ਪਹੁੰਚੇ। ਮੈਡੀਕਲ ਕੈਂਪ 'ਚ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਟਰੱਸਟ ਨਕੋਦਰ, ਸਿਵਲ ਹਸਪਤਾਲ ਨਕੋਦਰ, ਪ੍ਰੈੱਸ ਕਲੱਬ ਨਕੋਦਰ, ਸਮੂਹ ਪੱਤਰਕਾਰ ਭਾਈਚਾਰਾ ਅਤੇ ਟੈਗੋਰ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ।

ਇਸ ਮੌਕੇ ਰਵਿੰਦਰ ਸਿੰਘ ਕੱਲ੍ਹਾ ਟਰਾਂਸਪੋਰਟਰ, ਜਸਵੀਰ ਸਿੰਘ ਉੱਪਲ, ਆਦਿਤਿਆ ਭਟਾਰਾ ਪ੍ਰਧਾਨ ਨਗਰ ਕੌਂਸਲ ਨਕੋਦਰ, ਪਵਨ ਗਿੱਲ ਕੌਂਸਲਰ, ਅਸ਼ਵਨੀ ਕੋਹਲੀ ਸਾਬਕਾ ਵਾਈਸ ਪ੍ਰਧਾਨ, ਤਰਲੋਚਨ ਧੀਮਾਨ ਕੌਂਸਲਰ, ਰਮੇਸ਼ ਸੋਂਧੀ ਕੌਂਸਲਰ, ਸਤਵਿੰਦਰ ਸਿੰਘ ਬੱਬੂ ਭਾਟੀਆ ਸਾਬਕਾ ਕੌਂਸਲਰ, ਗੁਰਦਿਆਲ ਸਿੰਘ ਭਾਟੀਆ, ਵਿਜੇ ਕੁਮਾਰ ਪੋਪਲੀ ਕੌਂਸਲਰ, ਨਵਨੀਤ ਐਰੀ ਨੀਤਾ ਕੌਂਸਲਰ, ਬਲਵਿੰਦਰ ਬੀ. ਕੇ. ਕੌਂਸਲਰ, ਸਚਿਨ ਨਈਅਰ ਆਦਿ ਤੋਂ ਇਲਾਵਾ ਸ਼੍ਰੀ ਵਿਸ਼ਵਕਰਮਾ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਨ੍ਹਾਂ 'ਚ ਇਕਬਾਲ ਸਿੰਘ ਕੱਲ੍ਹਾ, ਗੁਰਸ਼ਰਨ ਸਿੰਘ ਕੱਲ੍ਹਾ, ਦਲਵਿੰਦਰ ਸਿੰਘ ਸਹਿੰਬੀ, ਜਸਵਿੰਦਰ ਸਿੰਘ ਸਹਿੰਬੀ, ਕੁਲਦੀਪ ਸਿੰਘ ਚਾਨਾ, ਸਰਬਜੀਤ ਸਿੰਘ ਕੁੰਦੀ, ਮੱਖਣ ਸਿੰਘ ਜੂਤਲਾ, ਸੰਨੀ ਕੱਲ੍ਹਾ, ਜਗਜੀਤ ਸਿੰਘ, ਪਰਮਪ੍ਰੀਤ ਸਿੰਘ, ਅਮਨ ਜੂਤਲਾ ਆਦਿ ਹਾਜ਼ਰ ਸਨ। ਪੱਤਰਕਾਰ ਗੁਰਪਾਲ ਸਿੰਘ ਪਾਲੀ ਨੇ ਕੈਂਪ 'ਚ ਆਏ ਹੋਏ ਮਹਿਮਾਨਾਂ ਤੇ ਡਾਕਟਰ ਸਹਿਬਾਨ ਦਾ ਧੰਨਵਾਦ ਅਤੇ ਸਨਮਾਨ ਕੀਤਾ।
ਸੇਵਾ ਤੇ ਸਹਾਇਤਾ ਦੇ ਕੰਮਾਂ 'ਚ ਹਮੇਸ਼ਾ ਅੱਗੇ ਰਹਿੰਦੈ ਪੰਜਾਬ ਕੇਸਰੀ ਗਰੁੱਪ : ਹੰਸ ਰਾਜ ਹੰਸ
ਮੁੱਖ ਮਹਿਮਾਨ ਪਦਮਸ਼੍ਰੀ ਸਾਈਂ ਹੰਸ ਰਾਜ ਹੰਸ (ਮੁੱਖ ਸੇਵਾਦਾਰ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਨਕੋਦਰ) ਨੇ ਕਿਹਾ ਕਿ ਸੇਵਾ, ਪਿਆਰ ਅਤੇ ਸਦਭਾਵ ਦੀ ਮੂਰਤ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ 'ਚ ਜਿੱਥੇ ਪੰਜਾਬ ਕੇਸਰੀ ਗਰੁੱਪ ਹਰ ਸਾਲ ਪੰਜਾਬ ਸਮੇਤ ਹੋਰ ਸਟੇਟਾਂ 'ਚ ਮੈਡੀਕਲ ਕੈਂਪ ਲਗਾਉਂਦਾ ਹੈ, ਉਥੇ ਪਹਿਲਾਂ ਹੀ ਸ਼ਹੀਦ ਪਰਿਵਾਰ ਫੰਡ, ਪ੍ਰਧਾਨ ਮੰਤਰੀ ਰਿਲੀਫ ਫੰਡ ਅਤੇ ਹੋਰ ਸੇਵਾਵਾਂ ਅਤੇ ਸਹਾਇਤਾ ਦੇ ਕੰਮਾਂ 'ਚ ਹਮੇਸ਼ਾ ਅੱਗੇ ਰਹਿੰਦਾ ਹੈ।
ਪੰਜਾਬ ਕੇਸਰੀ ਗਰੁੱਪ ਵੱਲੋਂ ਕੀਤੇ ਜਾ ਰਹੇ ਸਹਾਇਤਾ ਦੇ ਕੰਮ ਸ਼ਲਾਘਾਯੋਗ : ਐੈੱਸ. ਪੀ. (ਡੀ) ਬਲਕਾਰ ਸਿੰਘ ਐੱਸ. ਪੀ. (ਡੀ.) ਜਲੰਧਰ ਦਿਹਾਤੀ ਬਲਕਾਰ ਸਿੰਘ ਨੇ ਕਿਹਾ ਕਿ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ ਵਿਚ ਪੰਜਾਬ ਕੇਸਰੀ ਗਰੁੱਪ ਵੱਲੋਂ ਵੱਖ-ਵੱਖ ਬੀਮਾਰੀਆਂ ਦੀਆਂ ਮੁਫਤ ਦਵਾਈਆਂ ਮੈਡੀਕਲ ਕੈਂਪ ਲਾ ਕੇ ਲੋਕਾਈ ਦੇ ਭਲੇ ਅਤੇ ਸਹਾਇਤਾ ਲਈ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਹਨ।

ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਟਰੱਸਟ ਨਕੋਦਰ ਭਵਿੱਖ 'ਚ ਵੀ ਸਹਿਯੋਗ ਲਈ ਤਿਆਰ ਰਹੇਗਾ : ਪ੍ਰਬੰਧਕ ਕਮੇਟੀ ਮੈਂਬਰ
ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਟਰੱਸਟ ਦੇ ਮੈਂਬਰ ਰਵਿੰਦਰ ਸਿੰਘ ਕੱਲ੍ਹਾ, ਕੌਂਸਲਰ ਤਰਲੋਚਨ ਧੀਮਾਨ, ਗੁਰਸ਼ਰਨ ਸਿੰਘ ਕੱਲ੍ਹਾ, ਇਕਬਾਲ ਸਿੰਘ ਕੱਲ੍ਹਾ, ਦਲਵਿੰਦਰ ਸਿੰਘ ਸਹਿੰਬੀ ਅਤੇ ਜਸਵਿੰਦਰ ਸਿੰਘ ਸਹਿੰਬੀ ਨੇ ਵਿਸ਼ਵਾਸ ਦਿਵਾਇਆ ਕਿ ਭਵਿੱਖ 'ਚ ਜਦੋਂ ਵੀ ਪੰਜਾਬ ਕੇਸਰੀ ਗਰੁੱਪ ਉਨ੍ਹਾਂ ਕੋਲੋਂ ਸਹਿਯੋਗ ਮੰਗੇਗਾ, ਉਹ ਹਮੇਸ਼ਾ ਤਿਆਰ ਰਹਿਣਗੇ।
ਅਬੋਹਰ ਦੇ ਹੋਮਿਓਪੈਥਿਕ ਕਾਲਜ ਨੂੰ ਲੱਗੇ ਤਾਲੇ, 150 ਵਿਦਿਆਰਥੀਆਂ ਦਾ ਭਵਿੱਖ ਖਤਰੇ 'ਚ
NEXT STORY