ਚੰਡੀਗੜ੍ਹ (ਵੈੱਬ ਡੈਸਕ): ਚੰਡੀਗੜ੍ਹ ਵਿਚ ਅੱਜ ਪੈਟਰੋਲ ਦਾ ਲੰਗਰ ਲਗਾਉਣ ਦਾ ਪ੍ਰੋਗਰਾਮ ਮੁਲਤਵੀ ਹੋ ਗਿਆ ਹੈ। ਹੁਣ ਇਹ ਲੰਗਰ ਸ਼ੁੱਕਰਵਾਰ ਨੂੰ ਲਗਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਖ਼ਰਾਬ ਮੌਸਮ ਦੇ ਮੱਦੇਨਜ਼ਰ ਅੱਜ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ।
ਇਹ ਲੰਗਰ ਅੰਮ੍ਰਿਤਸਰ ਵਾਸੀ ਰਾਕੇਸ਼ ਤ੍ਰੇਹਨ, ਜਿਸ ਨੂੰ 'ਰਾਜਾ ਦਿ ਕਿੰਗ' ਵਜੋਂ ਵੀ ਜਾਣਿਆ ਜਾਂਦਾ ਹੈ, ਉਸ ਵਲੋਂ ਲਾਇਆ ਜਾ ਰਿਹਾ ਹੈ। ਇਸ ਦੇ ਤਹਿਤ ਲੋਕਾਂ ਨੂੰ ਸੈਕਟਰ-10 ਅਤੇ ਸੈਕਟਰ-7 ਦੇ ਪੈਟਰੋਲ ਪੰਪਾਂ 'ਤੇ ਮੁਫ਼ਤ ਪੈਟਰੋਲ ਮਿਲੇਗਾ। ਇਸ ਦੌਰਾਨ ਦੋਪਹੀਆ ਅਤੇ ਤਿੰਨਪਹੀਆ ਵਾਹਨ ਚਾਲਕਾਂ ਨੂੰ 500 ਦਾ ਪੈਟਰੋਲ ਕੂਪਨ ਮਿਲੇਗਾ, ਜਦੋਂ ਕਿ ਚਾਰ ਪਹੀਆ ਵਾਹਨ ਚਾਲਕਾਂ ਨੂੰ 1000 ਰੁਪਏ ਦਾ ਕੂਪਨ ਮਿਲੇਗਾ। ਇਸ ਬਾਰੇ ਖ਼ੁਦ 'ਰਾਜਾ ਦਿ ਕਿੰਗ' ਨੇ ਜਾਣਕਾਰੀ ਦਿੱਤੀ ਹੈ। ਉਸ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਿਨ੍ਹਾਂ ਕੋਲ ਵਾਹਨ ਨਹੀਂ ਹਨ, ਉਹ ਲੋਕ ਪੈਟਰੋਲ ਪੰਪਾਂ 'ਤੇ ਨਾ ਆਉਣ।
500 ਰੁਪਏ ਦੇ ਨੋਟਾਂ ਦਾ ਵੀ ਲਾਇਆ ਸੀ ਲੰਗਰ
ਇਸ ਤੋਂ ਪਹਿਲਾਂ 'ਰਾਜਾ ਦਿ ਕਿੰਗ' ਨੇ ਚੰਡੀਗੜ੍ਹ ਦੇ ਇਕ ਮੰਦਰ ਸਾਹਮਣੇ ਨੋਟਾਂ ਦਾ ਲੰਗਰ ਵੀ ਲਾਇਆ ਸੀ। ਸੈਕਟਰ-8 ਦੇ ਇਕ ਮੰਦਰ ਬਾਹਰ ਉਸ ਨੇ 500 ਦੇ ਨੋਟਾਂ ਨਾਲ ਪੀਜ਼ਾ ਅਤੇ ਕੋਲਡ ਡਰਿੰਕ ਵੀ ਵੰਡੀ ਸੀ। 'ਰਾਜਾ ਦਿ ਕਿੰਗ' ਦਾ ਕਹਿਣਾ ਹੈ ਕਿ ਉਸ ਨੂੰ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਹੈ ਅਤੇ ਮਾਤਾ ਰਾਣੀ ਦੇ ਕਹਿਣ 'ਤੇ ਹੀ ਉਹ ਲੰਗਰ ਲਾਉਂਦਾ ਹੈ। ਉਸ ਨੇ ਦੱਸਿਆ ਕਿ ਉਹ ਬਿਟਕੁਆਇਨ ਦਾ ਕਾਰੋਬਾਰ ਕਰਦਾ ਹੈ ਅਤੇ ਇਸ ਤੋਂ ਹੋਣ ਵਾਲੇ ਮੁਨਾਫ਼ੇ ਦਾ ਇਕ ਹਿੱਸਾ ਲੋਕਾਂ ਦੀ ਸੇਵਾ 'ਚ ਖ਼ਰਚ ਕਰਦਾ ਹੈ।
ਪੰਜਾਬ: ਲਾੜੇ ਦਾ ਮੂੰਹ ਵੇਖਦਿਆਂ ਹੀ ਵਿਆਹ ਤੋਂ ਮੁੱਕਰ ਗਈ ਕੁੜੀ! ਵਾਪਸ ਮੋੜੀ ਬਾਰਾਤ
NEXT STORY