ਚੰਡੀਗੜ੍ਹ (ਵੈੱਬ ਡੈਸਕ, ਅੰਕੁਸ਼ ਮਹਾਜਨ) : ਚੰਡੀਗੜ੍ਹ ਵਾਸੀਆਂ ਲਈ ਅਹਿਮ ਖ਼ਬਰ ਹੈ। ਦਰਅਸਲ ਸ਼ਹਿਰ 'ਚ ਅੱਜ ਪੈਟਰੋਲ ਦਾ ਲੰਗਰ ਲਾਇਆ ਜਾ ਰਿਹਾ ਹੈ, ਮਤਲਬ ਕਿ ਲੋਕਾਂ ਨੂੰ ਅੱਜ ਮੁਫ਼ਤ 'ਚ ਪੈਟਰੋਲ ਮਿਲੇਗਾ। ਇਹ ਲੰਗਰ ਅੰਮ੍ਰਿਤਸਰ ਵਾਸੀ ਰਾਕੇਸ਼ ਤ੍ਰੇਹਨ, ਜਿਸ ਨੂੰ 'ਰਾਜਾ ਦਿ ਕਿੰਗ' ਵਜੋਂ ਵੀ ਜਾਣਿਆ ਜਾਂਦਾ ਹੈ, ਉਸ ਵਲੋਂ ਲਾਇਆ ਜਾ ਰਿਹਾ ਹੈ। ਇਸ ਦੇ ਤਹਿਤ ਲੋਕਾਂ ਨੂੰ ਸੈਕਟਰ-10 ਅਤੇ ਸੈਕਟਰ-7 ਦੇ ਪੈਟਰੋਲ ਪੰਪਾਂ 'ਤੇ ਮੁਫ਼ਤ ਪੈਟਰੋਲ ਮਿਲੇਗਾ। ਇਸ ਦੌਰਾਨ ਦੋਪਹੀਆ ਅਤੇ ਤਿੰਨਪਹੀਆ ਵਾਹਨ ਚਾਲਕਾਂ ਨੂੰ 500 ਦਾ ਪੈਟਰੋਲ ਕੂਪਨ ਮਿਲੇਗਾ, ਜਦੋਂ ਕਿ ਚਾਰ ਪਹੀਆ ਵਾਹਨ ਚਾਲਕਾਂ ਨੂੰ 1000 ਰੁਪਏ ਦਾ ਕੂਪਨ ਮਿਲੇਗਾ। ਇਸ ਬਾਰੇ ਖ਼ੁਦ 'ਰਾਜਾ ਦਿ ਕਿੰਗ' ਨੇ ਜਾਣਕਾਰੀ ਦਿੱਤੀ ਹੈ। ਉਸ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਿਨ੍ਹਾਂ ਕੋਲ ਵਾਹਨ ਨਹੀਂ ਹਨ, ਉਹ ਲੋਕ ਪੈਟਰੋਲ ਪੰਪਾਂ 'ਤੇ ਨਾ ਆਉਣ।
500 ਰੁਪਏ ਦੇ ਨੋਟਾਂ ਦਾ ਵੀ ਲਾਇਆ ਸੀ ਲੰਗਰ
ਇਸ ਤੋਂ ਪਹਿਲਾਂ 'ਰਾਜਾ ਦਿ ਕਿੰਗ' ਨੇ ਚੰਡੀਗੜ੍ਹ ਦੇ ਇਕ ਮੰਦਰ ਸਾਹਮਣੇ ਨੋਟਾਂ ਦਾ ਲੰਗਰ ਵੀ ਲਾਇਆ ਸੀ। ਸੈਕਟਰ-8 ਦੇ ਇਕ ਮੰਦਰ ਬਾਹਰ ਉਸ ਨੇ 500 ਦੇ ਨੋਟਾਂ ਨਾਲ ਪੀਜ਼ਾ ਅਤੇ ਕੋਲਡ ਡਰਿੰਕ ਵੀ ਵੰਡੀ ਸੀ। 'ਰਾਜਾ ਦਿ ਕਿੰਗ' ਦਾ ਕਹਿਣਾ ਹੈ ਕਿ ਉਸ ਨੂੰ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਹੈ ਅਤੇ ਮਾਤਾ ਰਾਣੀ ਦੇ ਕਹਿਣ 'ਤੇ ਹੀ ਉਹ ਲੰਗਰ ਲਾਉਂਦਾ ਹੈ। ਉਸ ਨੇ ਦੱਸਿਆ ਕਿ ਉਹ ਬਿਟਕੋਇਨ ਦਾ ਕਾਰੋਬਾਰ ਕਰਦਾ ਹੈ ਅਤੇ ਬਿਟਕੋਇਨ ਤੋਂ ਹੋਣ ਵਾਲੇ ਮੁਨਾਫ਼ੇ ਦਾ ਇਕ ਹਿੱਸਾ ਲੋਕਾਂ ਦੀ ਸੇਵਾ 'ਚ ਖ਼ਰਚ ਕਰਦਾ ਹੈ।
ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਗੱਡੀਆਂ ਦੀਆਂ ਲੱਗੀਆਂ 5-5 ਕਿੱਲੋਮੀਟਰ ਤਕ ਲੰਮੀਆਂ ਲਾਈਨਾਂ
NEXT STORY