ਦੇਵੀਗੜ੍ਹ (ਨੌਗਾਵਾਂ)- ਥਾਣਾ ਜੁਲਕਾਂ ਅਧੀਨ ਪਿੰਡ ਮਸੀਂਗਣ ਦੀ ਰਜਵੰਤ ਕੌਰ ਪਤਨੀ ਜਗਤਾਰ ਸਿੰਘ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਲੜਕਾ ਮੇਜਰ ਸਿੰਘ (25), ਜੋ ਕਿ ਆਪਣੇ ਦੋਸਤ ਜਸਬੀਰ ਸਿੰਘ ਨਾਲ ਕਿਸੇ ਕੰਮ ਸਬੰਧੀ ਪਟਿਆਲਾ ਗਿਆ ਸੀ ਅਤੇ ਸ਼ਾਮ ਤੱਕ ਵਾਪਸ ਨਹੀਂ ਆਇਆ।
ਜਦੋਂ ਜਸਵੀਰ ਸਿੰਘ ਤੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਮੇਜਰ ਸਿੰਘ ਸ਼ਾਮ ਨੂੰ ਦੇਵੀਗੜ੍ਹ ਉਤਰ ਗਿਆ ਸੀ। ਉਸ ਤੋਂ ਬਾਅਦ ਮੇਰਾ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਕਾਫੀ ਭਾਲ ਕਰਨ ’ਤੇ ਮੁਦੈਲਾ ਹੋਰਾਂ ਨੂੰ ਪਤਾ ਲੱਗਾ ਕਿ ਮੇਜਰ ਸਿੰਘ ਦੀ ਲਾਸ਼ ਨਰਵਾਣਾ ਬ੍ਰਾਂਚ ਭਾਖੜਾ ਨਹਿਰ ਹੈੱਡ ਡੇਲੋਮਾਜਰਾ ਵਿਖੇ ਪਈ ਹੈ। ਮੌਕੇ ’ਤੇ ਜਾ ਕੇ ਜਦੋਂ ਲਾਸ਼ ਦੀ ਪਛਾਣ ਕੀਤੀ ਤਾਂ ਲਾਸ਼ ਮੇਜਰ ਸਿੰਘ ਦੀ ਹੀ ਨਿਕਲੀ।
ਇਹ ਵੀ ਪੜ੍ਹੋ- PSPCL ਦਾ ਵੱਡਾ ਅਧਿਕਾਰੀ ਹੋਇਆ ਗ੍ਰਿਫ਼ਤਾਰ, ਕਾਰਾ ਜਾਣ ਰਹਿ ਜਾਓਗੇ ਹੈਰਾਨ
ਇਸ ਸਬੰਧੀ ਜਦੋਂ ਪੁਲਸ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਜਸਵੀਰ ਸਿੰਘ ਨੇ ਆਪਣੇ ਹੋਰ ਦੋਸਤਾਂ ਨਾਲ ਮਿਲ ਕੇ ਮੇਜਰ ਸਿੰਘ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਭਾਖੜਾ ਨਹਿਰ ’ਚ ਸੁੱਟ ਦਿੱਤਾ ਸੀ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਸ ਨੇ ਜਸਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਮਸੀਂਗਣ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 103 (1), 3 (5) ਬੀ.ਐੱਨ.ਐੱਸ. ਤਹਿਤ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- CM ਮਾਨ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼ ; ''ਜੇ ਕੋਈ ਵਾਰਦਾਤ ਹੋਈ ਤਾਂ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਾਸਾ-ਠੱਠਾ ਕਰਦਿਆਂ ਮਾਮੂਲੀ ਗੱਲ ਪਿੱਛੇ ਹੋ ਗਈ ਤਰਕਾਰ, ਇਕ ਦੋਸਤ ਨੇ ਦੂਜੇ ਨੂੰ ਮਾਰ'ਤਾ ਚਾਕੂ
NEXT STORY