ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਸਦਰ ਲੁਧਿਆਣਾ ਅਧੀਨ ਪੈਂਦੇ ਪੀ.ਸੀ.ਟੀ.ਈ. ਕਾਲਜ ਬੱਦੋਵਾਲ ਦੇ 2 ਵਿਦਿਆਰਥੀਆਂ ਦੀ ਹਾਸਾ-ਠੱਠਾ ਕਰਦਿਆਂ ਆਪਸੀ ਤਕਰਾਰ ਹੋ ਗਈ। ਦੋਵੇਂ ਵਿਦਿਆਰਥੀ ਦੋਸਤ ਸਨ ਪਰ ਤਕਰਾਰ ਇੰਨੀ ਵਧ ਗਈ ਕਿ ਇਕ ਦੋਸਤ ਨੇ ਗੁੱਸੇ ’ਚ ਆ ਕੇ ਦੂਜੇ ਨੂੰ ਚਾਕੂ ਮਾਰ ਦਿੱਤਾ, ਜਿਸ ਨੂੰ ਉਸ ਦੇ ਸਾਥੀਆਂ ਨੇ ਇਲਾਜ ਅਧੀਨ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ।
ਜਾਣਕਾਰੀ ਮੁਤਾਬਕ ਸ਼ਾਮ 4.30 ਵਜੇ ਦੇ ਕਰੀਬ ਕਾਲਜ ਦੇ ਬਾਹਰ ਪਾਰਕਿੰਗ ’ਚ ਲਵਿਸ਼ ਸ਼ਾਹੀ ਪੁੱਤਰ ਉਮੇਸ਼ ਸ਼ਾਹੀ ਵਾਸੀ ਕੈਲਾਸ਼ ਚੌਕ, ਲੁਧਿਆਣਾ ਜੋ ਕਿ ਹੋਟਲ ਮੈਨੇਜਮੈਂਟ ਦਾ ਤੀਜੇ ਸਾਲ ਦਾ ਵਿਦਿਆਰਥੀ ਹੈ, ਆਪਣੇ ਦੋਸਤਾਂ ਨਾਲ ਖੜ੍ਹਾ ਸੀ। ਉਸ ਦਾ ਇਕ ਸਾਥੀ ਨੂਰਿਸ਼ ਵੀ ਉੱਥੇ ਮੌਜੂਦ ਸੀ, ਜੋ ਕਿ ਉਸ ਨਾਲ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਦਾ ਹੈ।
ਇਹ ਵੀ ਪੜ੍ਹੋ- PSPCL ਦਾ ਵੱਡਾ ਅਧਿਕਾਰੀ ਹੋਇਆ ਗ੍ਰਿਫ਼ਤਾਰ, ਕਾਰਾ ਜਾਣ ਰਹਿ ਜਾਓਗੇ ਹੈਰਾਨ
ਇਸ ਦੌਰਾਨ ਦੋਵੇਂ ਇਕ-ਦੂਜੇ ਨਾਲ ਹਾਸਾ-ਠੱਠਾ ਕਰ ਰਹੇ ਸਨ ਕਿ ਦੋਵਾਂ ਵਿਚਾਲੇ ਕਿਸੇ ਗੱਲੋਂ ਤਕਰਾਰ ਹੋ ਗਈ। ਬਹਿਸਬਾਜ਼ੀ ਉਪਰੰਤ ਨੂਰਿਸ਼ ਨੇ ਆਪਣੀ ਕਿੱਟ ’ਚੋਂ ਚਾਕੂ ਕੱਢ ਕੇ ਲਵਿਸ਼ ਦੇ ਮਾਰ ਦਿੱਤਾ। ਝਗੜਾ ਹੁੰਦਾ ਦੇਖ ਕੇ ਸਕਿਓਰਿਟੀ ਗਾਰਡ ਇਕਦਮ ਉਨ੍ਹਾਂ ਕੋਲ ਪੁੱਜਾ ਅਤੇ ਹਮਲਾਵਰ ਨੂਰਿਸ਼ ਨੂੰ ਫੜ ਲਿਆ। ਗੰਭੀਰ ਰੂਪ ’ਚ ਜ਼ਖਮੀ ਲਵਿਸ਼ ਨੂੰ ਉਸ ਦੇ ਸਾਥੀਆਂ ਨੇ ਲੁਧਿਆਣਾ ਵਿਖੇ ਦੀਪਕ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਹੈ।
ਜਦੋਂ ਇਸ ਸੰਦਰਭ ’ਚ ਕਾਲਜ ਦੇ ਐੱਮ.ਡੀ. ਡਾ. ਕੇ.ਐੱਨ.ਐੱਸ. ਕੰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਲੁਧਿਆਣਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਵਿਭਾਗੀ ਕਾਰਵਾਈ ਅਮਲ ’ਚ ਲਿਆ ਰਹੀ ਹੈ।
ਇਹ ਵੀ ਪੜ੍ਹੋ- CM ਮਾਨ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼ ; ''ਜੇ ਕੋਈ ਵਾਰਦਾਤ ਹੋਈ ਤਾਂ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਲ ਮੰਡਲ ਨੇ ਸਾਲ ਦੇ ਪਹਿਲੇ ਮਹੀਨੇ ਹੀ ਜੁਰਮਾਨੇ ਵਜੋਂ ਇਕੱਠੇ ਕੀਤੇ ਕਰੋੜਾਂਂ ਰੁਪਏ
NEXT STORY