ਜੈਤੋ(ਰਘੂਨੰਦਨ ਪਰਾਸ਼ਰ)- ਉੱਤਰੀ ਰੇਲਵੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ 50 ਅਣ-ਰਾਖਵੀਂ ਮੇਲ ਅਤੇ ਵਿਸ਼ੇਸ਼ ਰੇਲ ਗੱਡੀਆਂ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰੇਲ ਨੰਬਰ 04632 ਫਾਜ਼ਿਲਕਾ-ਬਠਿੰਡਾ ਵਾਇਆ ਜੈਤੋ 1 ਜੁਲਾਈ ਤੋਂ ਅਤੇ ਰੇਲ ਨੰਬਰ 04631 ਬਠਿੰਡਾ-ਫਾਜ਼ਿਲਕਾ 2 ਜੁਲਾਈ ਤੋਂ ਬਹਾਲ ਕੀਤੀ ਜਾਵੇਗੀ। ਇਸੇ ਤਰ੍ਹਾਂ ਟ੍ਰੇਨ ਨੰਬਰ 04633 ਜਲੰਧਰ ਸਿਟੀ-ਫ਼ਿਰੋਜ਼ਪੁਰ 1 ਜੁਲਾਈ ਅਤੇ ਰੇਲ ਨੰਬਰ 04634 ਫ਼ਿਰੋਜ਼ਪੁਰ-ਜਲੰਧਰ ਸ਼ਹਿਰ 3 ਜੁਲਾਈ ਤੋਂ, ਰੇਲ ਨੰਬਰ 04636 ਫ਼ਿਰੋਜ਼ਪੁਰ-ਲੁਧਿਆਣਾ ਅਤੇ ਰੇਲ ਨੰਬਰ 04635 ਲੁਧਿਆਣਾ-ਫ਼ਿਰੋਜ਼ਪੁਰ 1 ਜੁਲਾਈ ਤੋਂ, ਰੇਲ ਨੰਬਰ 04503 ਅੰਬਾਲਾ ਕੈਂਟ-ਲੁਧਿਆਣਾ ਅਤੇ ਰੇਲਵੇ ਨੰਬਰ ਲੁਧਿਆਣਾ-ਅੰਬਾਲਾ ਛਾਉਣੀ 1 ਜੁਲਾਈ ਤੋਂ, ਟ੍ਰੇਨ ਨੰਬਰ 04633 ਜਲੰਧਰ ਸਿਟੀ-ਫਿਰੋਜ਼ਪੁਰ 1 ਜੁਲਾਈ ਤੋਂ ਅਤੇ 04634 ਫ਼ਿਰੋਜ਼ਪੁਰ-ਜਲੰਧਰ ਸ਼ਹਿਰ 3 ਜੁਲਾਈ ਤੋਂ, ਰੇਲ ਨੰਬਰ 04626 ਫ਼ਿਰੋਜ਼ਪੁਰ-ਲੁਧਿਆਣਾ ਅਤੇ ਰੇਲ ਨੰਬਰ 04625 ਲੁਧਿਆਣਾ-ਫਿਰੋਜ਼ਪੁਰ 1 ਜੁਲਾਈ ਤੋਂ, ਰੇਲ ਨੰਬਰ 04627 ਫ਼ਿਰੋਜ਼ਪੁਰ-ਫਾਜ਼ਿਲਕਾ 1 ਜੁਲਾਈ ਅਤੇ ਰੇਲ ਨੰਬਰ 04628 ਫਾਜ਼ਿਲਕਾ-ਫਿਰੋਜ਼ਪੁਰ 2 ਜੁਲਾਈ ਤੋਂ, ਰੇਲ ਨੰਬਰ 04630 ਲੋਹੀਆ ਖਾਸ-ਲੁਧਿਆਣਾ ਅਤੇ ਰੇਲ ਨੰਬਰ 04629 ਲੁਧਿਆਣਾ-ਲੋਹੀਆ ਖਾਸ 1 ਜੁਲਾਈ ਤੋਂ, ਰੇਲ ਨੰਬਰ 04643 ਫ਼ਿਰੋਜ਼ਪੁਰ-ਫਾਜ਼ਿਲਕਾ 2 ਜੁਲਾਈ ਅਤੇ ਰੇਲ ਨੰਬਰ 04644 ਫਾਜ਼ਿਲਕਾ-ਫ਼ਿਰੋਜ਼ਪੁਰ 1 ਜੁਲਾਈ ਤੋਂ, ਰੇਲ ਨੰਬਰ 04659 ਅੰਮ੍ਰਿਤਸਰ-ਪਠਾਨਕੋਟ 1 ਜੁਲਾਈ ਅਤੇ ਰੇਲ ਨੰਬਰ 04660 ਪਠਾਨਕੋਟ-ਅੰਮ੍ਰਿਤਸਰ 2 ਜੁਲਾਈ ਤੋਂ, ਰੇਲ ਨੰਬਰ 04524 ਨੰਗਲ ਡੈਮ-ਸਹਾਰਨਪੁਰ 2 ਜੁਲਾਈ ਅਤੇ ਰੇਲ ਨੰਬਰ 04513 ਨੰਗਲ ਡੈਮ-ਦੌਲਤਪੁਰ ਚੌਕ 1 ਜੁਲਾ ਤੋਂ ਅਤੇ ਰੇਲ ਨੰਬਰ 04514 ਦੌਲਤਪੁਰ-ਨੰਗਲ ਡੈਮ ਟ੍ਰੇਨ 3 ਜੁਲਾਈ ਤੋਂ ਬਹਾਲ ਕੀਤੀ ਜਾਵੇਗੀ।
'ਜੌਲੀਆਂ ਸਮੇਤ ਬਰਗਾੜੀ ਕਾਂਡ 'ਚ ਸਿੱਖਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਕੈਪਟਨ ਦਾ ਹਾਲ ਵੀ ਹੋਵੇਗਾ ਬਾਦਲਾਂ ਵਾਲਾ'
NEXT STORY