ਤਰਨਤਾਰਨ, (ਰਾਜੂ, ਰਮਨ)- ਥਾਣਾ ਸਰਹਾਲੀ ਦੀ ਪੁਲਸ ਨੇ ਮਾਣਯੋਗ ਅਦਾਲਤ ਵੱਲੋਂ ਭਗੌਡ਼ਾ ਕਰਾਰ ਵਿਅਕਤੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰਨੇਕ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਰੂਡ਼ੀਵਾਲਾ ਮੁਕੱਦਮਾ ਨੰਬਰ 126 ਮਿਤੀ 30.08.14 ਤਹਿਤ ਥਾਣਾ ਸਰਹਾਲੀ ’ਚ ਦਰਜ ਰਜਿਸਟਰਡ ਹੋਇਅਾ ਸੀ। ਉਕਤ ਵਿਅਕਤੀ ਅਦਾਲਤ ’ਚੋਂ ਤਰੀਕ ਤੋਂ ਗੈਰ-ਹਾਜ਼ਰ ਹੋ ਗਿਅਾ ਸੀ ਤੇ ਅਦਾਲਤ ਸ਼੍ਰੀ ਕੇ. ਕੇ. ਜੈਨ ਐਡੀਸ਼ਨਲ ਸੈਸ਼ਨ ਜੱਜ ਤਰਨਤਾਰਨ ਵੱਲੋਂ ਇਸ ਨੂੰ ਭਗੌੜਾ ਐਲਾਨ ਕੀਤਾ ਗਿਆ। ਹਰਨੇਕ ਸਿੰਘ ਖਿਲਾਫ ਮੁਕੱਦਮਾ ਨੰਬਰ 80 ਥਾਣਾ ਸਰਹਾਲੀ ’ਚ ਦਰਜ ਕਰ ਕੇ ਉਸ ਦੇ ਘਰ ਰੇਡ ਕਰ ਕੇ ਉਸ ਨੂੰ ਪਿੰਡ ਨੰਦਪੁਰ ਤੋਂ ਕਾਬੂ ਕੀਤਾ ਗਿਆ।
ਮੇਅਰ ਨੂੰ ਨਹੀਂ ਮਿਲੀ ਜ਼ੋਨ ਸੀ ਦੇ ਬਾਹਰ ਗੱਡੀ ਤੋਂ ਉਤਰਨ ਲਈ ਜਗ੍ਹਾ
NEXT STORY