ਲੁਧਿਆਣਾ(ਹਿਤੇਸ਼)- ਨਗਰ ਨਿਗਮ ਨੇ ਲੋਕਾਂ ਨੂੰ ਤਾਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਕੀ ਛੁਟਕਾਰਾ ਦਿਵਾਉਣਾ ਹੈ, ਉਸ ਦਾ ਆਪਣਾ ਘਰ ਬਾਰਿਸ਼ ਦੇ ਬਾਅਦ ਡੁੱਬ ਜਾਂਦਾ ਹੈ। ਇਹ ਨਜਾਰਾ ਸੋਮਵਾਰ ਨੂੰ ਗਿੱਲ ਰੋਡ ਸਥਿਤ ਜ਼ੋਨ ਸੀ ਦਫਤਰ ਵਿਚ ਦੇਖਣ ਨੂੰ ਮਿਲਿਆ, ਜਿੱਥੇ ਕਾਫੀ ਪਾਣੀ ਜਮ੍ਹਾ ਹੋਣ ਕਾਰਨ ਮੇਅਰ ਬਲਕਾਰ ਸੰਧੂ ਨੂੰ ਗੱਡੀ ’ਚੋਂ ਉਤਰਨ ਲਈ ਜਗ੍ਹਾ ਨਹੀਂ ਮਿਲੀ। ਇਸ ’ਤੇ ਉਨ੍ਹਾਂ ਨੇ ਪਹਿਲਾਂ ਤਾਂ ਰੋਜ਼ਾਨਾ ਇਥੇ ਆਉਣ ਦੇ ਬਾਵਜੂਦ ਸਮੱਸਿਆ ਦੇ ਹੱਲ ਦੀ ਦਿਸ਼ਾ ਵਿਚ ਕੋਈ ਕਦਮ ਨਾ ਚੁੱਕਣ ਨੂੰ ਲੈ ਕੇ ਅਫਸਰਾਂ ਨੂੰ ਫਿਟਕਾਰ ਲਗਾਈ, ਫਿਰ ਪਾਣੀ ਦੀ ਨਿਕਾਸੀ ਨੂੰ ਲੈ ਕੇ ਪੁਖਤਾ ਯੋਜਨਾ ਬਣਾਉਣ ਦੇ ਹੁਕਮ ਦਿੱਤੇ। ਇਸ ਤੋਂ ਇਲਾਵਾ ਓ. ਐਂਡ ਐੱਮ. ਸੈੱਲ ਦੇ ਐਕਸੀਅਨ ਨੂੰ ਕਿਹਾ ਗਿਆ ਹੈ ਕਿ ਢੋਲੇਵਾਲ ਪੁਲ ਤੋਂ ਲੈ ਕੇ ਮਿੱਲਰਗੰਜ, ਗਿੱਲ ਰੋਡ ਤੇ ਨਾਲ ਲਗਦੇ ਏਰੀਏ ਦਾ ਬਰਸਾਤੀ ਪਾਣੀ ਸਿੱਧਵਾਂ ਨਹਿਰ ਵਿਚ ਪਾਉਣ ਦਾ ਪ੍ਰਸਤਾਵ ਸਿੰਚਾਈ ਵਿਭਾਗ ਨੂੰ ਭੇਜਿਆ ਜਾਵੇਗਾ, ਜਿਸ ਦੀ ਮਨਜ਼ੂਰੀ ਮਿਲਣ ’ਤੇ ਇਸ ਇਲਾਕੇ ਲਈ ਵੱਖਰੀ ਸਟਰਾਮ ਵਾਟਰ ਲਾਈਨ ਵਿਛਾਉਣ ਦਾ ਪ੍ਰੋਜੈਕਟ ਤਿਆਰ ਹੋਵੇਗਾ।
ਬਾਰਿਸ਼ ਨਾਲ ਸਡ਼ਕਾਂ ਦੀ ਹਾਲਤ ਹੋਈ ਖਸਤਾ, ਫਿਲਹਾਲ ਲੱਗਣਗੇ ਮਲਬੇ ਦੇ ਪੈਚ
ਵੈਸੇ ਤਾਂ ਨਗਰ ਨਿਗਮ ਦੀ ਆਰਥਿਕ ਹਾਲਤ ਖਸਤਾ ਹੋਣ ਕਾਰਨ ਕਾਫੀ ਦੇਰ ਤੋਂ ਕਈ ਸਡ਼ਕਾਂ ਦਾ ਨਿਰਮਾਣ ਘੱਟ ਹੀ ਹੋ ਰਿਹਾ ਹੈ। ਇਸ ਦੌਰ ਵਿਚ ਪਿਛਲੇ ਸਮੇਂ ਦੌਰਾਨ ਪੈਚ ਵਰਕ ਕਰ ਕੇ ਹੀ ਕੰਮ ਚਲਾਇਆ ਗਿਆ ਪਰ ਬਾਰਿਸ਼ ਨੇ ਇਸ ਸਾਰੀ ਮਿਹਨਤ ਤੇ ਪਾਣੀ ਫੇਰ ਕੇ ਰੱਖ ਦਿੱਤਾ। ਜਿਸ ਤਹਿਤ ਪਾਣੀ ਜਮ੍ਹਾ ਰਹਿਣ ਕਾਰਨ ਪੈਚ ਵਰਕ ਦਾ ਪ੍ਰੀਮਿਕਸ ਉੱਖਡ਼ ਗਿਆ ਹੈ ਅਤੇ ਸਡ਼ਕਾਂ ਤੇ ਟੋਇਆਂ ਦੇ ਪੁਰਾਣੇ ਨਜ਼ਰੇ ਕਾਇਮ ਹੋ ਗਏ ਹਨ। ਉਪਰੋਂ, ਬੁੱਢੇ ਨਾਲੇ ਦੀ ਸਫਾਈ ਦੇ ਕੰਮ ਵਿਚ ਤੇੇਜ਼ੀ ਲਿਆਉਣ ਲਈ ਕਮਿਸ਼ਨਰ ਨੇ ਹਾਟ ਮਿਕਸ ਪਲਾਂਟ ਬੰਦ ਕਰ ਕੇ ਸਾਰੀ ਮਸ਼ੀਨਰੀ ਮਲਬਾ ਚੁੱਕਣ ’ਤੇ ਲਗਾ ਦਿੱਤੀ ਹੈ। ਇਸ ਨਾਲ ਪੈਚ ਵਰਕ ਦਾ ਕੰਮ ਪੂਰੀ ਤਰ੍ਹਾਂ ਠੱਪ ਹੋਣ ਨਾਲ ਰਾਹਗੀਰਾਂ ਨੂੰ ਸਡ਼ਕਾਂ ’ਤੇ ਚੱਲਣ ਵਿਚ ਮੁਸ਼ਕਿਲ ਹੋ ਰਹੀ ਹੈ, ਜਿਸ ਕਾਰਨ ਫਿਲਹਾਲ ਮਲਬਾ ਪਾ ਕੇ ਸਡ਼ਕਾਂ ਨੂੰ ਚਲਣ ਲਾਇਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਬਰਸਾਤ ਤੋਂ ਪਹਿਲਾਂ ਬਣੀਆਂ ਸਡ਼ਕਾਂ ਦੇ ਕੁਆਲਿਟੀ ਕੰਟਰੋਲ ਦੀ ਖੁੱਲ੍ਹੀ ਪੋਲ
ਨਗਰ ਨਿਗਮ ਵਲੋਂ ਪਿਛਲੇ ਕੁੱਝ ਸਮੇਂ ਦੌਰਾਨ ਜਿਨ੍ਹਾਂ ਸਡ਼ਕਾਂ ਦਾ ਨਿਰਮਾਣ ਕਰਵਾਇਆ ਗਿਆ ਹੈ, ਉਨ੍ਹਾਂ ਵਿਚ ਕੁਆਲਿਟੀ ਕੰਟਰੋਲ ਨਿਯਮਾਂ ਦਾ ਪਾਲਣ ਨਾ ਹੋਣ ਦੀ ਪੋਲ ਬਰਸਾਤ ਦੇ ਬਾਅਦ ਖੁੱਲ੍ਹ ਗਈ ਹੈ। ਇਸ ਵਿਚ ਸਭ ਤੋਂ ਅਹਿਮ ਪਹਿਲੂ ਤਾਂ ਪਾਣੀ ਜਮ੍ਹਾ ਹੋਣ ਦੌਰਾਨ ਲੈਵਲਿੰਗ ਠੀਕ ਨਾ ਹੋਣਾ ਸਾਹਮਣੇ ਆਇਆ ਹੈ। ਇਸ ਦੇ ਇਲਾਵਾ ਘੱਟ ਤਾਰਕੋਲ ਪਾ ਕੇ ਬਣਾਈਆਂ ਗਈਆਂ ਸਡ਼ਕਾਂ ਦਮ ਤੋਡ਼ਨ ਲੱਗੀਆਂ ਹਨ, ਜਿਨ੍ਹਾਂ ’ਚੋਂ ਕਈਆਂ ਦੇ ਬਦਲੇ ਪੇਮੈਂਟ ਦੇਣ ਦੇ ਬਿੱਲ ਬਨਣੇ ਬਾਕੀ ਹਨ।
ਸ਼ਾਰਟ ਸਰਕਟ ਕਾਰਨ ਬੇਕਰੀ 'ਚ ਲੱਗੀ ਅੱਗ
NEXT STORY