ਹਰਿਆਣਾ (ਨਲੋਆ) : ਪਿਛਲੇ ਦਿਨੀਂ ਹਾਦਸੇ ਵਿਚ ਮਾਰੇ ਗਏ 4 ਲੋਕਾਂ ਦਾ ਪਿੰਡ ਨੀਲਾ ਨਲੋਆ ਵਿਖੇ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਨੀਲਾ ਨਲੋਆ ਦੇ ਵਾਸੀ ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ (42) ਤੇ ਉਸਦੀ ਪਤਨੀ ਕੁਲਵਿੰਦਰ ਕੌਰ (40), ਮੋਹਣ ਸਿੰਘ (40) ਪੁੱਤਰ ਪੂਰਨ ਸਿੰਘ, ਉਸ ਦੀ ਪਤਨੀ ਸੁਰਿੰਦਰ ਕੌਰ (45), ਹਰਪ੍ਰੀਤ ਕੌਰ ਪਤਨੀ ਮਲਕੀਤ ਸਿੰਘ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਪਿੰਡ ਲਾਲਪੁਰ ਗਏ ਸਨ। ਵਿਆਹ ਸੰਪੰਨ ਹੋਣ ਉਪਰੰਤ ਸ਼ਾਮ ਨੂੰ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਭਲਿਆਲਾ ਨਜ਼ਦੀਕ ਨਹਿਰ ਦਾ ਮੌੜ 'ਤੇ ਹਰਿਆਣਾ ਤੋਂ ਢੋਲਵਾਹਾ ਰੋਡ 'ਤੇ ਇਨ੍ਹਾਂ ਦੀ ਜੈਨ ਦੀ ਕਿਸੇ ਵਾਹਨ ਨਾਲ ਸਿੱਧੀ ਟੱਕਰ ਹੋ ਗਈ, ਜਿਸ ਵਿਚ ਹਰਜਿੰਦਰ ਸਿੰਘ ਅਤੇ ਸੁਰਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਕੁਲਵਿੰਦਰ ਕੌਰ ਅਤੇ ਮੋਹਣ ਸਿੰਘ ਨੇ ਦੂਜੇ ਦਿਨ ਹਸਤਪਤਾਲ ਜਾ ਕੇ ਦਮ ਤੌੜ ਦਿੱਤਾ।
ਇਸ ਹਾਦਸੇ ਵਿਚ ਜ਼ੈਨ ਕਾਰ ਵਿਚ ਸਵਾਰ ਹਰਪ੍ਰੀਤ ਕੌਰ ਪਤਨੀ ਮਲਕੀਤ ਬਾਲਾ ਵਾਲ-ਵਾਲ ਬਚ ਗਈ। ਅੱਜ ਮ੍ਰਿਤਕਾਂ ਦਾ ਸਮੂਹਿਕ ਸਸਕਾਰ ਕਰ ਦਿੱਤਾ ਗਿਆ। ਸਸਕਾਰ ਸਮੇਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਸੀ। ਹਲਕੇ ਦੇ ਵਿਧਾਇਕ ਪਵਨ ਕੁਮਾਰ ਆਦੀਆਂ ਵੀ ਸਸਕਾਰ ਮੌਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ।
ਹਰ ਵਾਅਦਾ ਪੂਰਾ ਕਰ ਰਹੀ ਹੈ ਸਰਕਾਰ-ਬੁਰਜ
NEXT STORY