ਜਲੰਧਰ (ਦੀਪਕ, ਰਮਨ) - ਥਾਣਾ ਨੰਬਰ 4 ਅਧੀਨ ਪੈਂਦੇ ਅਜੀਤ ਨਗਰ ਸਥਿਤ ਮਸ਼ਹੂਰ ਫਰਨੀਚਰ ਮਾਰਕੀਟ ਵਿਚ ਰਾਜਿੰਦਰਾ ਫਰਨੀਚਰ ਦੀ ਦੁਕਾਨ ਦੀ ਉਪਰਲੀ ਮੰਜ਼ਿਲ 'ਤੇ ਗਡਾਊਨ ਵਿਚ ਸ਼ੱਕੀ ਹਾਲਾਤ ਵਿਚ ਅੱਗ ਲੱਗ ਗਈ। ਅੱਗ ਲੱਗਣ ਨਾਲ ਲੱਖਾਂ ਦਾ ਪਲਾਸਟਿਕ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ।

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਦੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ। ਦੱਸਣਯੋਗ ਕਿ ਮਾਰਕੀਟ ਦੇ ਨਾਲ ਹੀ ਰਿਹਾਇਸ਼ੀ ਇਲਾਕਾ ਹੈ। ਸ਼ੁਕਰ ਹੈ ਕਿ ਕੋਈ ਮੰਦਭਾਗੀ ਘਟਨਾ ਨਹੀਂ ਵਾਪਰੀ। ਥਾਣਾ ਇੰਚਾਰਜ ਪ੍ਰੇਮ ਕੁਮਾਰ ਨੇ ਦੱਸਿਆ ਕਿ ਕਰੀਬ 3.45 ਵਜੇ ਸੂਚਨਾ ਮਿਲੀ ਕਿ ਅਜੀਤ ਨਗਰ ਮੁਹੱਲੇ ਵਿਚ ਰਾਜਿੰਦਰ ਫਰਨੀਚਰ ਦੀ ਉਪਰਲੀ ਮੰਜ਼ਿਲ 'ਤੇ ਅੱਗ ਲੱਗ ਗਈ ਹੈ। ਸੂਚਨਾ ਮਿਲਦਿਆਂ ਹੀ ਉਹ ਮੌਕੇ 'ਤੇ ਪਹੁੰਚ ਗਏ।
ਦੁਕਾਨ ਮਾਲਕ ਰਾਜਿੰਦਰ ਪਾਹਵਾ ਪੁੱਤਰ ਬਲਵੰਤ ਪਾਹਵਾ ਵਾਸੀ ਮਾਡਲ ਟਾਊਨ ਜੋ ਵਿਦੇਸ਼ ਗਏ ਹਨ। ਉਨ੍ਹਾਂ ਦੇ ਮੈਨੇਜਰ ਸਚਿਨ ਰਤੀ ਨੇ ਦੱਸਿਆ ਕਿ ਉਹ ਕੰਮ ਵਿਚ ਰੁੱਝੇ ਸਨ ਕਿ ਅਚਾਨਕ ਦੁਕਾਨ ਦੀ ਉਪਰਲੀ ਮੰਜ਼ਿਲ ਵਿਚੋਂ ਧੂੰਆਂ ਨਿਕਲਦਾ ਨਜ਼ਰ ਆਇਆ। ਉਪਰ ਜਾਣ ਲੱਗੇ ਤਾਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ, ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਸ਼ਾਮ 5.45 ਵਜੇ ਅੱਗ 'ਤੇ ਕਾਬੂ ਪਾਇਆ। ਥਾਣਾ ਇੰਚਾਰਜ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।

ਅੱਗ ਲੱਗਣ ਤੋਂ 20 ਮਿੰਟ ਬਾਅਦ ਹੀ ਇੰਸ਼ੋਰੈਂਸ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ
ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਵੇਂ ਹੀ ਫਰਨੀਚਰ ਦੀ ਦੁਕਾਨ ਵਿਚ ਅੱਗ ਲੱਗੀ। ਉਸ ਤੋਂ ਠੀਕ 20 ਮਿੰਟਾਂ ਬਾਅਦ ਯੂਨਾਈਟਿੰਡ ਇੰਸ਼ੋਰੈਂਸ ਕੰਪਨੀ ਦੇ ਅਧਿਕਾਰੀ ਜਸਪ੍ਰੀਤ ਸਿੰਘ ਵਿੱਜ ਮੌਕੇ 'ਤੇ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਰਾਜਿੰਦਰਾ ਫਰਨੀਚਰ ਤੋਂ ਫੋਨ ਆਇਆ, ਉਹ ਤੁਰੰਤ ਉਥੇ ਪਹੁੰਚ ਗਏ, ਜਿਸ ਦੀ ਸਾਰੀ ਮਾਰਕੀਟ ਵਿਚ ਚਰਚਾ ਚੱਲ ਰਹੀ ਸੀ।
ਡਾ. ਅੰਬੇਡਕਰ ਦੇ ਜਨਮ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਨਗੇ ਮੁੱਖ ਮੰਤਰੀ
NEXT STORY