ਚੰਡੀਗੜ੍ਹ (ਰਜਿੰਦਰ) : ਸ਼ਹਿਰ 'ਚ ਹੋਣ ਵਾਲੀ ਜੀ-20 ਦੀ ਦੂਜੀ ਬੈਠਕ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ ਅਤੇ ਇੰਜੀਨੀਅਰਿੰਗ ਵਿਭਾਗ ਵਲੋਂ ਵੱਖ-ਵੱਖ ਇਲਾਕਿਆਂ ਦੇ ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਵਿਭਾਗ ਵਲੋਂ ਐਂਟਰੀ ਪੁਆਇੰਟਾਂ ’ਤੇ ਬੂਟੇ ਲਾਉਣ ਦੇ ਨਾਲ ਹੀ ਰਾਊਂਡ ਅਬਾਊਟਸ ਦੀ ਬਿਊਟੀਫਿਕੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੜਕਾਂ, ਰੋਡ ਬਰਮ ਦੀ ਸਫ਼ਾਈ ਅਤੇ ਰਾਕ ਗਾਰਡਨ ਅਤੇ ਸੁਖ਼ਨਾ ਝੀਲ ’ਤੇ ਵੀ ਵੱਡੇ ਪੱਧਰ ’ਤੇ ਕੰਮ ਚੱਲ ਰਿਹਾ ਹੈ। ਦੱਸ ਦਈਏ ਕਿ ਸ਼ਹਿਰ 'ਚ 29 ਤੋਂ 31 ਮਾਰਚ ਤੱਕ ਜੀ-20 ਦੀ ਦੂਜੀ ਬੈਠਕ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਮਹਿੰਗੇ ਹੋਏ ਟੋਲ ਪਲਾਜ਼ਾ, ਜਾਣੋ ਕਿੰਨੀਆਂ ਵਧਾਈਆਂ ਗਈਆਂ ਕੀਮਤਾਂ
ਇਸ ਕਾਰਨ 27 ਮਾਰਚ ਤੋਂ ਹੀ ਵੀ. ਪੀ. ਆਈ. ਪੀ. ਅਤੇ ਵਿਦੇਸ਼ੀ ਪ੍ਰਤੀਨਿਧੀਆਂ ਦਾ ਸ਼ਹਿਰ 'ਚ ਆਉਣਾ ਸ਼ੁਰੂ ਹੋ ਜਾਵੇਗਾ। ਇਸ 'ਚ ਅਰਜਨਟੀਨਾ, ਆਸਟ੍ਰੇਲੀਆ, ਬਰਾਜ਼ੀਲ, ਕੈਨੇਡਾ, ਚੀਨ, ਯੂਰਪੀਅਨ ਯੂਨੀਅਨ, ਫ਼ਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫ਼ਰੀਕਾ, ਕੋਰੀਆ ਗਣਰਾਜ, ਤੁਰਕੀ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਦੇ ਡੈਲੀਗੇਟਸ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਾ ਲਗਵਾਉਣ ਵਾਲੇ ਵਾਹਨ ਚਾਲਕ ਸਾਵਧਾਨ! ਸਖ਼ਤੀ ਕਰੇਗੀ ਸਰਕਾਰ
ਜੀ-20 ਦੀ ਇਹ ਬੈਠਕ ਐਗਰੀਕਲਚਰ ’ਤੇ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ 150 ਮੈਂਬਰ ਬੈਠਕ 'ਚ ਹਿੱਸਾ ਲੈਣ ਲਈ ਸ਼ਹਿਰ ਪਹੁੰਚਣਗੇ। ਉਹ ਆਈ. ਟੀ. ਪਾਰਕ ਸਥਿਤ ਹੋਟਲ ਲਲਿਤ ਅਤੇ ਉਦਯੋਗਿਕ ਖੇਤਰ ਸਥਿਤ ਹੋਟਲ ਹਯਾਤ 'ਚ ਰੁਕਣਗੇ। ਵਿਦੇਸ਼ੀ ਮਹਿਮਾਨ 29 ਮਾਰਚ ਨੂੰ ਰਾਕ ਗਾਰਡਨ, 30 ਮਾਰਚ ਨੂੰ ਲੇਕ ਕਲੱਬ 'ਚ ਡਿਨਰ ਕਰਨਗੇ, ਜਦੋਂਕਿ 31 ਮਾਰਚ ਨੂੰ ਹਰਿਆਣਾ ਸਰਕਾਰ ਪਿੰਜੌਰ ਗਾਰਡਨ 'ਚ ਡਿਨਰ ਦਾ ਪ੍ਰਬੰਧ ਕਰੇਗੀ। ਇਸ ਦੌਰਾਨ ਸੁਖ਼ਨਾ ਝੀਲ ਅਤੇ ਰਾਕ ਗਾਰਡਨ 'ਚ ਸੱਭਿਆਚਾਰਕ ਪ੍ਰੋਗਰਾਮ ਵੀ ਹੋਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਨਾ ਲਗਵਾਉਣ ਵਾਲੇ ਵਾਹਨ ਚਾਲਕ ਸਾਵਧਾਨ! ਸਖ਼ਤੀ ਕਰੇਗੀ ਸਰਕਾਰ
NEXT STORY