ਅੰਮ੍ਰਿਤਸਰ, (ਸੰਜੀਵ)- ਸਮਾਂ ਬੀਤਣ ਦੇ ਨਾਲ-ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੀ ਅਸਿਸਟੈਂਟ ਪ੍ਰੋ. ਸੁਖਪ੍ਰੀਤ ਕੌਰ ਦੇ ਅਗਵਾ ਦਾ ਮਾਮਲਾ ਜਿਥੇ ਹੋਰ ਵੀ ਗੁੰਝਲਦਾਰ ਹੁੰਦਾ ਨਜ਼ਰ ਆ ਰਿਹਾ ਹੈ ਉਥੇ ਹੀ ਕੋਈ ਠੋਸ ਸੁਰਾਗ ਨਾ ਮਿਲ ਸਕਣ ਦੇ ਕਾਰਨ ਸੁਖਪ੍ਰੀਤ ਕੌਰ ਦੀ ਜਾਨ 'ਤੇ ਵੀ ਖ਼ਤਰਾ ਬਣਿਆ ਹੋਇਆ ਹੈ। ਮੁਲਜ਼ਮ ਲਗਾਤਾਰ ਸੁਖਪ੍ਰੀਤ ਕੌਰ ਦੀ ਲੋਕੇਸ਼ਨ ਨੂੰ ਬਦਲਦੇ ਜਾ ਰਹੇ ਹਨ। ਦਿੱਲੀ-ਜੈਪੁਰ ਹਾਈਵੇ 'ਤੇ ਬਣੇ ਟੋਲ ਪਲਾਜ਼ਾ 'ਤੇ ਐਤਵਾਰ ਦੀ ਰਾਤ ਮੁਲਜ਼ਮ ਜਤਿੰਦਰ ਸਿੰਘ ਗੈਰੀ ਦੀ ਹਾਂਡਾ ਸਿਟੀ ਕਾਰ ਨੂੰ ਸਪਾਟ ਕੀਤਾ ਗਿਆ ਜਿਸ ਦੇ ਬਾਅਦ ਅੰਮ੍ਰਿਤਸਰ ਪੁਲਸ ਦੀ ਸਪੈਸ਼ਲ ਟੀਮਾਂ ਨੇ ਜੈਪੁਰ ਦੇ ਵੱਖ-ਵੱਖ ਹੋਟਲਾਂ ਵਿਚ ਛਾਪਾਮਾਰੀ ਤਾਂ ਕੀਤੀ ਪਰ ਕੋਈ ਵੀ ਪੁਖਤਾ ਸੁਰਾਗ ਨਹੀਂ ਮਿਲ ਸਕੇ।
ਦਿੱਲੀ ਦੇ ਪਟੇਲ ਨਗਰ ਖੇਤਰ ਤੋਂ ਪੁਲਸ ਨੂੰ ਇਹ ਜਾਣਕਾਰੀ ਮਿਲੀ ਕਿ ਅੰਮ੍ਰਿਤਸਰ ਤੋਂ ਸੁਖਪ੍ਰੀਤ ਕੌਰ ਨੂੰ ਜਿਸ ਗੱਡੀ ਵਿਚ ਬਿਠਾਇਆ ਗਿਆ ਸੀ ਉਹ ਦਿੱਲੀ-ਜੈਪੁਰ ਹਾਈਵੇ ਵੱਲ ਗਈ ਸੀ। ਜਦੋਂ ਹਾਈਵੇ ਦੇ ਟੋਲ ਪਲਾਜ਼ਾ ਦੀ ਸੀ. ਸੀ. ਟੀ. ਵੀ. ਫੁਟੇਜ ਨੂੰ ਦੇਖਿਆ ਗਿਆ ਤਾਂ ਉਸ ਵਿਚ ਮੁਲਜ਼ਮ ਜਤਿੰਦਰ ਸਿੰਘ ਗੈਰੀ ਦੀ ਹਾਂਡਾ ਸਿਟੀ ਕਾਰ ਸਪਾਟ ਹੋਈ। ਹੁਣ ਅੰਮ੍ਰਿਤਸਰ ਪੁਲਸ ਨੂੰ ਜਿਥੇ ਇਕ ਆਸ ਦੀ ਕਿਰਨ ਮਿਲੀ ਹੈ ਕਿ ਮੁਲਜ਼ਮ ਨੂੰ ਜੈਪੁਰ ਦੇ ਨੇੜਿਓਂ ਗ੍ਰਿਫਤਾਰ ਕਰ ਕੇ ਅਸਿਸਟੈਂਟ ਪ੍ਰੋ. ਸੁਖਪ੍ਰੀਤ ਕੌਰ ਨੂੰ ਬਰਾਮਦ ਕਰ ਲਿਆ ਜਾਵੇਗਾ ਉਥੇ ਹੀ ਅਗਵਾ ਦੀ ਇਸ ਗੁੱਥੀ ਨੂੰ ਸੁਲਝਾ ਰਹੀ ਪੁਲਸ ਟੀਮ ਨੂੰ ਡਰ ਹੈ ਕਿ ਕਿਤੇ ਮੁਲਜ਼ਮ ਸੁਖਪ੍ਰੀਤ ਕੌਰ ਨੂੰ ਜਾਨੀ ਨੁਕਸਾਨ ਨਾ ਪਹੁੰਚਾਉਣ। ਇਸ ਕਾਰਨ ਪੁਲਸ ਕੋਈ ਖ਼ਤਰਾ ਉਠਾਉਣ ਲਈ ਵੀ ਤਿਆਰ ਨਹੀਂ ਹੈ ਅਤੇ ਬੜੀ ਸੂਝਬੂਝ ਨਾਲ ਇਸ ਆਪ੍ਰੇਸ਼ਨ ਨੂੰ ਅੰਜਾਮ ਦੇਣ ਵਿਚ ਲੱਗੀ ਹੋਈ ਹੈ।
ਯਾਦ ਰਹੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੀ ਅਸਿਸਟੈਂਟ ਪ੍ਰੋ. ਸੁਖਪ੍ਰੀਤ ਕੌਰ ਅਚਾਨਕ ਸ਼ੱਕੀ ਹਾਲਾਤ 'ਚ ਗੁੰਮ ਹੋ ਗਈ ਸੀ, ਜਿਸ ਵਿਚ ਥਾਣਾ ਕੈਂਟੋਨਮੈਂਟ ਦੀ ਪੁਲਸ ਵੱਲੋਂ ਕੇਸ ਦਰਜ ਕੀਤਾ ਹੈ। ਜਦੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਗਈ ਤਾਂ 11 ਸਤੰਬਰ ਨੂੰ ਸੁਖਪ੍ਰੀਤ ਕੌਰ ਨੂੰ ਮੁਲਜ਼ਮ ਜਤਿੰਦਰ ਸਿੰਘ ਗੈਰੀ ਉਸ ਨੂੰ ਮਿਲਣ ਲਈ ਯੂਨੀਵਰਸਿਟੀ ਦੇ ਠੀਕ ਸਾਹਮਣੇ ਸਥਿਤ ਚਾਕਲੇਟ ਕੈਫੇ ਵਿਚ ਆਇਆ ਸੀ, ਜਿਥੋਂ ਮਿਲੀ ਫੁਟੇਜ ਵਿਚ ਇਹ ਸਾਫ਼ ਵਿਖਾਈ ਦਿੱਤਾ ਕਿ ਸੁਖਪ੍ਰੀਤ ਕੌਰ ਰੈਸਟੋਰੈਂਟ ਵਿਚ ਗਈ ਅਤੇ ਅੰਦਰ ਕਿਸੇ ਦੇ ਨਾ ਮਿਲਣ 'ਤੇ ਉਹ ਥੋੜ੍ਹੀ ਦੇਰ ਵਿਚ ਹੀ ਉਹ ਬਾਹਰ ਆ ਗਈ, ਜਿਸ ਤੋਂ ਬਾਅਦ ਜਦੋਂ ਮੁਲਜ਼ਮ ਉਸ ਨੂੰ ਬਾਹਰ ਮਿਲਿਆ ਤਾਂ ਉਹ ਗੱਲਬਾਤ ਕਰਨ ਦੇ ਬਾਅਦ ਉਸ ਦੇ ਪਿੱਛੇ-ਪਿੱਛੇ ਚੱਲਣਾ ਸ਼ੁਰੂ ਹੋ ਗਈ। ਮੁਲਜ਼ਮ ਨੇ ਉਸ ਨੂੰ ਆਪਣੀ ਕਾਰ ਵਿਚ ਬਿਠਾਇਆ ਅਤੇ ਮਾਰਕੀਟ 'ਚੋਂ ਕਾਰ ਨੂੰ ਕੱਢਦੇ ਹੋਏ ਸ਼ਹਿਰ ਵੱਲ ਚਲ ਪਿਆ, ਜਿਸ ਦੌਰਾਨ ਇਕ ਹੋਰ ਕਾਰ ਵੀ ਉਸ ਦੇ ਅੱਗੇ ਚੱਲ ਰਹੀ ਸੀ ।
ਪੈਟਰੋਲ ਪੰਪ ਮੈਨੇਜਰ, ਮਾਲਕ ਨਾਲ 20 ਲੱਖ ਦੀ ਠੱਗੀ ਕਰ ਕੇ ਫਰਾਰ
NEXT STORY