ਬਠਿੰਡਾ(ਵਰਮਾ)-ਦੇਸ਼ ਭਰ 'ਚ ਅੱਜ ਰਾਤ 12 ਵਜੇ ਤੋਂ ਬਾਅਦ ਜੀ. ਐੱਸ. ਟੀ. ਲਾਗੂ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਵਪਾਰੀ ਤਾਂ ਹੜਤਾਲ 'ਤੇ ਹਨ ਪਰ ਕਰ ਵਿਭਾਗ ਨੇ ਇਸ ਨੂੰ ਲਾਗੂ ਕਰਵਾਉਣ ਲਈ ਕਮਰ ਕੱਸ ਲਈ ਹੈ। ਰਾਤ 12 ਵਜੇ ਤੋਂ ਬਾਅਦ ਬੈਰੀਅਰ ਤੋਂ ਲੰਘਣ ਵਾਲੀਆਂ ਸਾਰੀਆਂ ਗੱਡੀਆਂ ਤੋਂ ਵੈਟ ਦੀ ਬਜਾਏ ਜੀ.ਐੱਸ.ਟੀ. ਕਰ ਲਿਆ ਜਾਵੇਗਾ, ਜਿਸ ਲਈ ਬੈਰੀਅਰ 'ਤੇ ਵੱਖ ਤੋਂ ਸਟਾਫ ਵੀ ਤਾਇਨਾਤ ਕੀਤਾ ਜਾਵੇਗਾ। ਉਮੀਦ ਹੈ ਕਿ ਰਾਤ ਨੂੰ ਬੈਰੀਅਰ ਤੋਂ 10 ਫੀਸਦੀ ਤੋਂ ਘੱਟ ਹੀ ਇੰਪੋਰਟ ਤੇ ਐੱਕਸਪੋਰਟ ਦੇ ਵਾਹਨ ਲੰਘਣਗੇ ਕਿਉਂਕਿ ਜੀ. ਐੱਸ. ਟੀ. ਸਮਝ ਅਜੇ ਤੱਕ ਕਿਸੀ ਨੂੰ ਨਹੀਂ ਆਇਆ, ਇਥੋਂ ਤੱਕ ਕਿ ਵਿਭਾਗ ਵੀ ਇਸ ਤੋਂ ਅਣਜਾਣ ਹੈ, ਇਥੋਂ ਤੱਕ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ ਕੋਈ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ। ਬੈਰੀਅਰ 'ਤੇ ਵਾਹਨਾਂ ਤੋਂ ਨਿਪਟਣ ਲਈ ਅੱਜ ਮੁੱਖ ਦਫਤਰ ਤੋਂ ਦਿਸ਼ਾ-ਨਿਰਦੇਸ਼ ਆਉਣ ਦੀ ਸੰਭਾਵਨਾ ਹੈ ਜੇਕਰ ਸਰਕਾਰ ਵੱਲੋਂ ਕੋਈ ਨਿਰਦੇਸ਼ ਨਹੀਂ ਆਉਂਦਾ ਤਾਂ ਲੰਬੀਆਂ ਲਾਈਨਾਂ ਲੱਗ ਸਕਦੀਆਂ ਹਨ।
ਬਠਿੰਡਾ ਦੇ ਅੰਤਰਗਤ ਆਉਣ ਵਾਲੇ ਬੈਰੀਅਰ
ਜ਼ਿਲਾ ਬਠਿੰਡਾ ਦੇ ਮੋਬਾਇਲ ਵਿੰਗ ਤਹਿਤ 4 ਬੈਰੀਅਰ ਆਉਂਦੇ ਹਨ, ਜਿਸ ਵਿਚ ਸਭ ਤੋਂ ਵੱਡਾ ਬੈਰੀਅਰ ਡੂੰਮਵਾਲੀ, ਦੂਜੇ ਨੰਬਰ 'ਤੇ ਮਾਨਸਾ ਜ਼ਿਲੇ ਦਾ ਸਰਦੂਲੇਵਾਲਾ, ਤੀਜਾ ਤਲਵੰਡੀ ਸਾਬੋ ਤੇ ਚੌਥਾ ਬੋਹਾ ਦਾ ਬੈਰੀਅਰ ਸ਼ਾਮਲ ਹੈ। ਮੋਬਾਇਲ ਵਿੰਗ ਦੇ ਏ. ਈ. ਟੀ. ਸੀ. ਤੇ ਟੈਕਸ ਕਮਿਸ਼ਨਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਡੂੰਮਵਾਲੀ ਬੈਰੀਅਰ ਤੋਂ ਰੋਜ਼ਾਨਾ ਇੰਪੋਰਟ-ਐੱਕਸਪੋਰਟ ਦੀਆਂ 700-800 ਗੱਡੀਆਂ ਲੰਘਦੀਆਂ ਹਨ, ਜਿਨ੍ਹਾਂ 'ਚੋਂ ਐਡਵਾਂਸ ਟੈਕਸ ਦੇ ਰੂਪ 'ਚ ਰੋਜ਼ਾਨਾ 50 ਲੱਖ ਤੋਂ ਜ਼ਿਆਦਾ ਦੀ ਆਮਦਨ ਹੁੰਦੀ ਹੈ। ਜਦਕਿ ਹੋਰ ਬੈਰੀਅਰ ਤੋਂ 60 ਤੋਂ ਲੈ ਕੇ 80 ਤੱਕ ਵਾਹਨ ਲੰਘਦੇ ਹਨ। ਸਰਦੂਲੇਵਾਲਾ ਤੋਂ 200 ਤੋਂ 250 ਵਾਹਨਾਂ ਦਾ ਆਉਣਾ-ਜਾਣਾ ਹੈ। ਉਨ੍ਹਾਂ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਬੈਰੀਅਰ ਦੀ ਆਮਦਨ ਵਿਚ ਕਮੀ ਆਈ ਹੈ ਜਦਕਿ ਡਿਜੀਟਲ ਇੰਡੀਆ ਹੋਣ ਤੋਂ ਬਾਅਦ ਟੈਕਸ ਦੀ ਅਦਾਇਗੀ ਡਿਜੀਟਲ ਤੋਂ ਹੋ ਰਹੀ ਹੈ, ਜਿਸ ਨਾਲ ਕੈਸ਼ ਵਿਚ ਕਮੀ ਆਈ। ਉਨ੍ਹਾਂ ਦੱਸਿਆ ਕਿ ਡੂੰਮਵਾਲੀ ਬੈਰੀਅਰ ਤੋਂ ਜ਼ਿਆਦਾਤਰ ਆਮਦਨ ਹੋਣ ਦਾ ਮੁੱਖ ਕਾਰਨ ਰਾਜਸਥਾਨ ਤੋਂ ਹਰਿਆਣਾ ਹੋ ਕੇ ਮਾਰਬਲ ਪੱਥਰ, ਕੋਇਲਾ, ਸੀਮੈਂਟ ਦਾ ਆਉਣਾ ਹੈ ਜਦਕਿ ਹੋਰ ਬੈਰੀਅਰ ਤੋਂ ਦਿੱਲੀ ਤੇ ਗੁਆਂਢੀ ਸੂਬਿਆਂ ਤੋਂ ਪਰਚੂਨ ਆਉਂਦਾ ਹੈ, ਜਿਸ 'ਚ ਸਬਜ਼ੀਆਂ ਤੇ ਖਾਣ-ਪੀਣ ਦੀਆਂ ਵਸਤੂਆਂ ਤੋਂ ਇਲਾਵਾ ਇੰਡਸਟਰੀ ਦਾ ਸਾਮਾਨ ਵੀ ਹੁੰਦਾ ਹੈ। ਜ਼ਿਆਦਾਤਰ ਟਰਾਂਸਪੋਰਟ ਦੀਆਂ ਗੱਡੀਆਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਜਦੋਂ ਤੋਂ ਜੀ.ਐੱਸ.ਟੀ. ਦੀ ਆਵਾਜ਼ ਉਠੀ, ਉਦੋਂ ਤੋਂ ਇਨ੍ਹਾਂ ਬੈਰੀਅਰ ਤੋਂ ਆਮਦਨ ਘੱਟ ਹੋ ਗਈ। ਪਿਛਲੇ ਹਫਤੇ 40 ਫੀਸਦੀ ਕਮੀ ਆਈ ਹੈ ਜੋ ਵੱਧ ਕੇ 70 ਫੀਸਦੀ ਤੱਕ ਹੋ ਸਕਦੀ ਹੈ।
ਕੁਝ ਦਿਨ ਬੈਰੀਅਰ ਹੋਰ ਚੱਲੇਗਾ
ਬੇਸ਼ੱਕ ਵਿਭਾਗ ਨੇ ਬੈਰੀਅਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਅਜੇ ਵੀ ਕੁਝ ਦਿਨ ਇਸ ਦੇ ਹੋਰ ਚਲਨ ਦੀ ਸੰਭਾਵਨਾ ਵਿਭਾਗ ਵੱਲੋਂ ਜ਼ਾਹਿਰ ਕੀਤੀ ਜਾ ਰਹੀ ਹੈ। ਕੁਝ ਗੱਡੀਆਂ 'ਚ ਵਸਤੂਆਂ 3-4 ਦਿਨ ਪਹਿਲਾਂ ਲੋਡ ਹੁੰਦੀਆਂ ਹਨ। ਉਨ੍ਹਾਂ ਨੂੰ ਆਉਣ 'ਚ ਜਿਹੜਾ ਸਮਾਂ ਲਗਦਾ ਹੈ, ਉਸ ਤੋਂ ਨਿਪਟਣ ਲਈ ਅਜੇ ਬੈਰੀਅਰ ਦੀ ਜ਼ਰੂਰਤ ਹੈ। ਜੀ.ਐੱਸ.ਟੀ. ਨੂੰ ਲੈ ਕੇ ਵਿਭਾਗ ਨੇ ਜਾਗਰੂਕਤਾ ਅਭਿਆਨ ਵੀ ਚਲਾਇਆ ਪਰ ਖੁਦ ਵਿਭਾਗ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਤਾਂ ਉਹ ਦੂਜਿਆਂ ਨੂੰ ਕੀ ਦੱਸਣਗੇ, ਇਸ ਲਈ ਵਿਭਾਗ ਨੂੰ ਬੈਰੀਅਰ ਤੋਂ ਹੀ ਕੰਮ ਚਲਾਉਣਾ ਹੋਵੇਗਾ। ਬੈਰੀਅਰ ਨਜ਼ਦੀਕ ਬਣੇ ਹੋਟਲਾਂ, ਢਾਬਿਆਂ, ਫੋਟੋ ਸਟੇਟ, ਪੈਟਰੋਲ ਪੰਪ ਆਦਿ ਨੂੰ ਬੈਰੀਅਰ ਬੰਦ ਹੋਣ ਨਾਲ ਫਰਕ ਪੈਣ ਦੀ ਸੰਭਾਵਨਾ ਹੈ ਜਾਂ ਇਹ ਖਤਮ ਹੀ ਹੋ ਜਾਵੇਗਾ ਕਿਉਂਕਿ ਇਨ੍ਹਾਂ ਦਾ ਧੰਦਾ ਬੈਰੀਅਰ ਨਾਲ ਹੀ ਚਲਦਾ ਹੈ। ਟਰੱਕਾਂ ਤੇ ਹੋਰ ਵਾਹਨਾਂ ਨੂੰ ਕਈ-ਕਈ ਘੰਟਿਆਂ ਬੈਰੀਅਰ 'ਤੇ ਰੋਕਣਾ ਪੈਂਦਾ ਹੈ ਜੋ ਉਥੇ ਹੀ ਮੁਹੱਈਆ ਹੁੰਦਾ ਹੈ। ਹੁਣ ਜਦ ਬੈਰੀਅਰ ਖਤਮ ਹੋ ਜਾਵੇਗਾ ਫਿਰ ਇਨ੍ਹਾਂ ਦੁਕਾਨਾਂ ਦੀ ਵੀ ਇਥੇ ਜ਼ਰੂਰਤ ਨਹੀਂ ਰਹੇਗੀ, ਉਹ ਖੁਦ ਹੀ ਆਪਣਾ ਕਾਰੋਬਾਰ ਸਮੇਟ ਲੈਣਗੇ।
ਨਸ਼ੀਲੇ ਪਾਊਡਰ ਸਣੇ ਕਾਬੂ
NEXT STORY