ਚੰਡੀਗੜ੍ਹ : ਸ਼ਹਿਰ 'ਚ 2 ਦਿਨਾਂ ਜੀ-20 ਬੈਠਕ ਮੰਗਲਵਾਰ ਨੂੰ ਖ਼ਤਮ ਹੋ ਗਈ। ਬੈਠਕ ਖ਼ਤਮ ਹੋਣ ਦੇ ਨਾਲ ਹੀ ਵਿਦੇਸ਼ੀ ਡੈਲੀਗੇਟਸ ਸ਼ਹਿਰ ਦੀਆਂ ਸੈਰ-ਸਪਾਟਾ ਥਾਵਾਂ ਦੇਖਣ ਲਈ ਨਿਕਲੇ। ਸ਼ਾਮ ਨੂੰ ਸਾਰੇ ਪ੍ਰਤੀਨਿਧੀ ਰਾਕ ਗਾਰਡਨ ਅਤੇ ਕੈਪੀਟਲ ਕੰਪਲੈਕਸ ਦੇਖਣ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਵੱਖ-ਵੱਖ ਵਿਭਾਗਾਂ ਦੀ ਟੀਮ ਅਤੇ ਗਾਈਡ ਵੀ ਮੌਜੂਦ ਸਨ, ਜਿਨ੍ਹਾਂ ਨੇ ਡੈਲੀਗੇਟਸ ਨੂੰ ਰਾਕ ਗਾਰਡਨ ਸਬੰਧੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ : ਪਹਿਲੀ ਵਾਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲ ਜਾਣਗੀਆਂ ਕਿਤਾਬਾਂ

ਇਸ ਦੌਰਾਨ ਵਿਦੇਸ਼ੀ ਮਹਿਮਾਨਾਂ ਨੇ ਭੰਗੜਾ ਪਾ ਕੇ ਪੂਰੇ ਮਜ਼ੇ ਲਏ ਅਤੇ ਖ਼ਰੀਦਦਾਰੀ ਵੀ ਕੀਤੀ। ਦੱਸਣਯੋਗ ਹੈ ਕਿ ਜੀ-20 ਮੀਟਿੰਗ ਲਈ ਡੈਲੀਗੇਟਸ ਇੱਥੇ ਪਹੁੰਚੇ ਸਨ। ਇਸ ਦੌਰਾਨ ਵੱਖ-ਵੱਖ ਦੇਸ਼ਾਂ ਵੱਲੋਂ ਆਰਥਿਕ ਚੁਣੌਤੀਆਂ ਦੀ ਦਿਸ਼ਾ 'ਚ ਝੱਲੀਆਂ ਜਾ ਰਹੀਆਂ ਮੁਸ਼ਕਲਾਂ 'ਤੇ ਵੀ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ : ਵਿਆਹ ਸਮਾਰੋਹ ਦੀ ਫੋਟੋਗ੍ਰਾਫੀ ਕਰਦੇ ਨੌਜਵਾਨ ਨਾਲ ਵਾਪਰਿਆ ਹਾਦਸਾ, ਕਰੰਟ ਲੱਗਣ ਕਾਰਨ ਮੌਤ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਉਦਯੋਗ ਮੰਤਰੀ ਪਸ਼ੁਪਤੀ ਕੁਮਾਰ ਪਾਰਸ ਵੀ ਵਿਸ਼ੇਸ਼ ਤੌਰ 'ਤੇ ਇਸ ਮੀਟਿੰਗ 'ਚ ਪਹੁੰਚੇ ਸਨ। ਦੱਸ ਦੇਈਏ ਕਿ ਜੀ-20 ਤਹਿਤ ਵਰਕਿੰਗ ਗਰੁੱਪ ਦੀ ਮਾਰਚ, ਜੂਨ ਅਤੇ ਸਤੰਬਰ 'ਚ ਵੀ ਮੀਟਿੰਗ ਹੋਵੇਗੀ।


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਮਾਸਟਰ ਪਲਾਨ, ਤਿਆਰ ਕੀਤੀ ਜ਼ਬਰਦਸਤ ਰਣਨੀਤੀ
NEXT STORY