ਫਿਰੋਜ਼ਪੁਰ (ਕੁਮਾਰ, ਹਰਚਰਨ, ਬਿੱਟੂ) : ਜ਼ਿਲ੍ਹਾ ਫਿਰੋਜ਼ਪੁਰ ਅੰਦਰ ਲੁੱਟਾ ਖੋਹਾਂ ਦੀਆਂ ਵਰਦਾਤਾ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨੂੰ ਰੋਕਣ 'ਚ ਪੁਲਸ ਦਿਨ ਰਾਤ ਮਿਹਨਤ ਕਰ ਰਹੀ ਹੈ। ਇਸ ਅਧੀਨ ਐੱਸ. ਐੱਸ. ਪੀ. ਭੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਸਿਟੀ ਦੇ ਇੰਚਾਰਜ ਇੰਸ ਮਨੋਜ ਕੁਮਾਰ ਦੀ ਅਗਵਾਈ ਹੇਠ ਪੁਲਸ ਨੇ ਲੁੱਟਾ-ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਬਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੱਸਿਆ ਕਿ ਉਕਤ ਗਿਰੋਹ ਦੇ ਮੈਂਬਰ ਕਿਸੇ ਵੱਡੀ ਲੁੱਟ-ਖੋਹ ਕਰਨ ਦੀ ਤਿਆਰੀ 'ਚ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਅਮਨਦੀਪ ਕੰਬੋਜ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਇਹ ਗੁਪਤਾ ਸੂਚਨਾ ਮਿਲੀ ਸੀ ਕਿ ਲੁਟੇਰਾ ਗਿਰੋਹ ਦੇ 6 ਮੈਂਬਰ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਜਾ ਰਹੇ ਹਨ। ਏ. ਐੱਸ. ਆਈ. ਅਮਨਦੀਪ ਸਿੰਘ ਕੰਬੋਜ਼ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਰੇਡ ਕਰਕੇ ਇਨ੍ਹਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ : ਸੈਰ ਕਰਦੇ ਪਤੀ-ਪਤਨੀ 'ਤੇ ਅੱਧੀ ਦਰਜਨ ਤੋਂ ਵਧ ਹਮਲਾਵਰਾਂ ਨੇ ਕੀਤਾ ਹਮਲਾ, ਪਤੀ ਜ਼ਖ਼ਮੀ
ਜਿਨ੍ਹਾਂ ਦੀ ਪਛਾਣ ਸਮਾਂ ਪੁੱਤਰ ਨੇਕ, ਜੋਗੀ ਉਰਫ ਭਜਨ ਪੁੱਤਰ ਛਿੰਦਾ ਵਾਸੀ ਬਸਤੀ ਆਵਾ, ਵਿਜੇ ਮਮਦੋਟੀਆਂ ਪੁੱਤਰ ਜੱਸਾ ਵਾਸੀ ਨੇੜੇ ਤਹਿਸੀਲ ਮਮਦੋਟ, ਸਾਹਿਲ ਉਰਫ਼ ਕਾਲੀ ਸ਼ੂਟਰ ਪੁੱਤਰ ਜੱਜ ਵਸੀ ਬਸਤੀ ਸੁੰਨਵਾ, ਮੰਨੀ ਬਾਬਾ ਪੁੱਤਰ ਜਰਮਲ ਵਾਸੀ ਅਲੀ ਕੇ ਰੋਡ ਫਿਰੋਜ਼ਪੁਰ ਸ਼ਹਿਰ, ਸਚਿਨ ਵਾਸੀ ਕੁੰਡੇ ਵਜੋਂ ਹੋਈ, ਜਿਨ੍ਹਾ ਕੋਲੋਂ ਇਕ ਰਾਇਫਲ, 12 ਬੋਰ ਸੇਮਤ ਚੱਲਿਆ ਹੋਇਆ ਕਾਰਤੂਸ, 2 ਦੇਸੀ ਕੱਟੇ ਪਿਸਤੌਲ, 315 ਬੋਰ 5 ਰੋਂਦ ਜਿੰਦਾ ਬਰਾਮਦ ਕੀਤੇ ਹਨ। ਪੁਲਸ ਨੇ ਦੱਸਿਆ ਕਿ 12 ਬੋਰ ਰਾਇਫਲ ਦੋਸ਼ੀਆਂ ਨੇ ਮਿਤੀ 14 ਸਤੰਬਰ 2020 ਨੂੰ ਸ਼ਹੀਦ ਭਗਤ ਸਿੰਘ ਕਾਲਜ ਸੋਢੇ ਵਾਲਾ ਰੋਡ 'ਤੇ ਜੋਗਿੰਦਰ ਸਿੰਘ ਵਾਸੀ ਬੰਡਾਲਾ ਪਾਸੋਂ ਖੋਹੀਆਂ ਸਨ ਅਤੇ ਦੋਸ਼ੀਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸੰਭਾਵਨਾ ਹੈ ਕਿ ਇਨ੍ਹਾਂ ਕੋਲੋਂ ਹੋਰ ਵੀ ਕਾਰਤੂਸ ਬਰਾਮਦ ਹੋ ਸਕਦੇ ਹਨ।
ਇਹ ਵੀ ਪੜ੍ਹੋ : ਖੇਤੀ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ ਹਜ਼ਾਰਾਂ ਦੇ ਇਕੱਠ 'ਚ ਗਰਜ਼ੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ
ਨਵਾਂਸ਼ਹਿਰ ਵੀ ਮੁਕੰਮਲ ਤੌਰ 'ਤੇ ਰਿਹਾ ਬੰਦ, ਸੜਕਾਂ 'ਤੇ ਉਤਰ ਕਿਸਾਨਾਂ ਨੇ ਕੱਢੀ ਭੜਾਸ
NEXT STORY