ਲੁਧਿਆਣਾ : ਸ਼ਨੀਵਾਰ ਰਾਤ ਦਾਖਾ ਹਲਕੇ ਵਿਚ ਇਕ ਲੜਕੀ ਨੂੰ ਬੰਧਕ ਬਣਾ ਕੇ 11-12 ਨੌਜਵਾਨਾਂ ਵਲੋਂ ਕੀਤੇ ਗਏ ਸਮੂਹਿਕ ਬਲਾਤਕਾਰ ਦੇ ਮਾਮਲੇ ਵਿਚ ਦੋ ਕਥਿਤ ਮੁਲਜ਼ਮਾਂ ਨੂੰ ਦਾਖਾ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਇਸ ਦੇ ਨਾਲ ਹੀ ਦਾਖਾ ਥਾਣੇ ਦੇ ਏ. ਐੱਸ. ਆਈ. ਵਿੱਦਿਆ ਰਤਨ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਏ. ਐੱਸ. ਆਈ. 'ਤੇ ਇਹ ਕਾਰਵਾਈ ਡਿਊਟੀ 'ਚ ਕੋਤਾਹੀ ਵਰਤਣ ਦੇ ਚੱਲਦੇ ਕੀਤੀ ਗਈ ਹੈ। ਡੀ. ਆਈ. ਜੀ. ਨੇ ਕਿਹਾ ਕਿ ਏ. ਐੱਸ. ਆਈ. ਵਿੱਦਿਆ ਰਤਨ ਵਾਰਦਾਤ ਦੀ ਸੂਚਨਾ ਮਿਲਣ ਦੇ ਬਾਵਜੂਦ ਵੀ ਘਟਨਾ ਸਥਾਨ 'ਤੇ ਦੇਰ ਨਾਲ ਪਹੁੰਚੇ ਅਤੇ ਦੂਜਾ ਬਿਨਾਂ ਜਾਂਚ ਦੇ ਹੀ ਖਾਲ੍ਹੀ ਹੱਥ ਵਾਪਸ ਪਰਤ ਗਏ।
ਡੀ. ਆਈ. ਜੀ. ਨੇ ਕਿਹਾ ਕਿ ਪੀੜਤ ਲੜਕੀ ਨੇ ਵਾਰਦਾਤ ਵਿਚ 10 ਤੋਂ 12 ਨੌਜਵਾਨਾਂ ਦੇ ਹੋਣ ਦੀ ਗੱਲ ਆਖੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸਕੈੱਚ ਬਨਾਉਣ ਲਈ ਅੰਮ੍ਰਿਤਸਰ ਤੋਂ ਤਿੰਨ ਟੀਮਾਂ ਬੁਲਾਈਆਂ ਗਈਆਂ ਹਨ ਅਤੇ ਮੁਲਜ਼ਮਾਂ ਦੀ ਸਕੈੱਚ ਤਿਆਰ ਕਰਕੇ ਜਾਰੀ ਕੀਤੇ ਜਾਣਗੇ। ਡੀ. ਆਈ. ਜੀ. ਨੇ ਆਖਿਆ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
'ਐੱਲ. ਐੱਸ. ਪੀ.' ਨਾਲ ਹੱਥ ਮਿਲਾ ਸਕਦੈ 'ਅਕਾਲੀ ਦਲ'
NEXT STORY