ਲੁਧਿਆਣਾ (ਰਿਸ਼ੀ): 26 ਸਾਲ ਦੀ ਵਿਆਹੁਤਾ ਨੂੰ ਪਤੀ ਨਾਲ ਸਮਝੌਤਾ ਕਰਵਾਉਣ ਦੇ ਬਹਾਨੇ ਕਾਰ ਵਿਚ ਬਿਠਾ ਕੇ ਲਿਜਾ ਕੇ ਜਬਰ-ਜ਼ਿਨਾਹ ਕਰਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ 'ਚ ਥਾਣਾ ਡਵੀਜ਼ਨ ਨੰ.6 ਦੀ ਪੁਲਸ ਨੇ 2 ਭਰਾਵਾਂ, ਜੀਜੇ ਸਮੇਤ 5 ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਨੀਲ, ਉਸ ਦੇ ਭਰਾ ਅਜੇ ਕੁਮਾਰ ਨਿਵਾਸੀ ਫਿਰੋਜ਼ਪੁਰ, ਪਤੀ ਦੇ ਜੀਜੇ ਵਿਸ਼ਾਲ ਨਿਵਾਸੀ ਜਲਾਲਾਬਾਦ, ਰਮਨ ਅਤੇ 1 ਅਣਪਛਾਤੇ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਬਾਦਲਾਂ ਨੂੰ ਪਾਰਟੀ 'ਚੋਂ ਕੱਢਣਾ ਮੁਸ਼ਕਲ : ਢੀਂਡਸਾ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਉਸ ਦਾ 3 ਸਾਲ ਪਹਿਲਾ ਵਿਆਹ ਹੋਇਆ ਸੀ। 25 ਸਤੰਬਰ 2019 ਤੋਂ ਝਗੜਾ ਹੋਣ 'ਤੇ ਆਪਣੇ ਪਤੀ ਤੋਂ ਵੱਖ ਨਿਊ ਜਨਤਾ ਨਗਰ 'ਚ ਰਹਿ ਰਹੀ ਹੈ ਅਤੇ ਏ.ਟੀ.ਆਈ. ਰੋਡ 'ਤੇ ਕੋਰਸ ਕਰ ਰਹੀ ਹੈ।ਬੀਤੀ 20 ਅਗਸਤ ਦੀ ਦੁਪਹਿਰ ਲਗਭਗ 3.30 ਵਜੇ ਰਮਨ ਨੇ ਫੋਨ ਕੀਤਾ ਅਤੇ ਪਤੀ ਨਾਲ ਸਮਝੌਤਾ ਕਰਵਾਉਣ ਦੀ ਗੱਲ ਕਹੀ। ਉਸ ਦੀਆਂ ਗੱਲਾਂ ਵਿਚ ਆ ਕੇ ਤਿਆਰ ਹੋ ਗਈ। ਲਗਭਗ 4 ਵਜੇ ਉਕਤ ਮੁਲਜ਼ਮਾਂ ਦਾ ਫਿਰ ਫੋਨ ਆਇਆ ਅਤੇ ਉਹ ਰਿਕਸ਼ਾ ਕਰਕੇ ਗਿੱਲ ਰੋਡ ਦੇ ਕੋਲ ਪੁੱਜ ਗਈ।ਜਿੱਥੇ ਉਕਤ ਮੁਲਜ਼ਮ ਪਹਿਲਾਂ ਤੋਂ ਜੈੱਨ ਕਾਰ ਵਿਚ ਬੈਠੇ ਸਨ ਜਿਨ੍ਹਾਂ ਦੇ ਨਾਲ ਬੈਠ ਕੇ ਚਲੀ ਗਈ। ਮੁਲਜ਼ਮ ਪਹਿਲਾਂ ਜਗਰਾਓਂ ਵੱਲ ਲੈ ਗਏ, ਜਿੱਥੋਂ ਸ਼ਾਮ ਸੁਲਤਾਨਪੁਰ ਲੋਧੀ ਵੱਲ ਚਲੇ ਗਏ, ਜਿੱਥੇ ਪਹਿਲਾਂ ਕਾਰ ਵਿਚ ਬੈਠ ਕੇ ਖਾਣਾ ਖਾਧਾ, ਅਜੇ ਅਤੇ ਅਮਨ ਗੱਡੀ ਵਿਚ ਉਸ ਨਾਲ ਦੁਰਵਿਵਹਾਰ ਕਰਨ ਲਗ ਪਏ ਅਤੇ ਰਾਤ ਲਗਭਗ 10.30 ਵਜੇ ਉਸ ਦੇ ਨਾਲ ਦੋਵਾਂ ਨੇ ਕੁਕਰਮ ਕੀਤਾ। ਉਸ ਵਲੋਂ ਵਿਰੋਧ ਕਰਨ 'ਤੇ ਉਸ ਨੂੰ ਕਾਰ ਵਿਚ ਹੀ ਲਾਕ ਕਰਕੇ ਚਲੇ ਗਏ। ਸਵੇਰ 5 ਵਜੇ ਸਾਰੇ ਮੁਲਜ਼ਮ ਕਾਰ ਦੇ ਕੋਲ ਆਏ ਅਤੇ ਉਸ ਨੂੰ ਲਗਭਗ 8.30 ਵਜੇ ਬੱਸ ਅੱਡੇ ਦੇ ਕੋਲ ਛੱਡ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਆਪਣੀ ਭੈਣ ਦੇ ਨਾਲ ਪੁਲਸ ਕੋਲ ਇਨਸਾਫ ਲੈਣ ਪੁੱਜੀ।
ਇਹ ਵੀ ਪੜ੍ਹੋ: ਐੱਸ.ਬੀ.ਆਈ. ਬਰਾਂਚ 'ਚ ਸਾਇਰਨ ਵੱਜਣ ਨਾਲ ਮਚੀ ਤੜਥੱਲੀ, ਜਾਣੋ ਪੂਰਾ ਮਾਮਲਾ
ਨੌਜਵਾਨਾਂ ਨੂੰ ਫ਼ੌਜ 'ਚ ਭਰਤੀ ਕਰਵਾਉਣ ਬਹਾਨੇ ਕੀਤੀ ਠੱਗੀ
NEXT STORY