ਮੰਡੀ ਗੋਬਿੰਦਗੜ,(ਮੱਗੋ)- ਪੁਲਸ ਨੇ ਇਕ ਮੁਟਿਆਰ ਦੀ ਸ਼ਿਕਾਇਤ ’ਤੇ 6 ਨੌਜਵਾਨਾਂ ਖ਼ਿਲਾਫ਼ ਪਿਸਤੌਲ ਦੀ ਨੋਕ ’ਤੇ ਗੈਂਗਰੇਪ ਕਰਨ ਦਾ ਕੇਸ ਦਰਜ ਕੀਤਾ ਹੈ। ਦੋਸ਼ੀਆਂ ਦੀ ਪਹਿਚਾਣ ਪਰਮਜੀਤ ਸਿੰਘ ਉਰਫ ਪੰਮਾ ਨਿਵਾਸੀ ਪਿੰਡ ਭਾਦਲਾ ਸਦਰ ਥਾਣਾ ਖੰਨਾ ਅਤੇ ਗੋਲਡੀ ਗੇਲ, ਅਸ਼ਵਨੀ ਵਰਮਾ ਠੇਕੇਦਾਰ, ਦਿਸ਼ਾ, ਮੰਗਾ ਸਿੰਘ ਅਤੇ ਰਾਜਿੰਦਰ ਸਿੰਘ ਰਾਸ਼ੀ ਵਜੋਂ ਹੋਈ ਹੈ ।
ਇਹ ਵੀ ਪੜ੍ਹੋ:- ਕਰਜ਼ੇ ਦੇ ਬੋਝ ਕਾਰਣ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
ਜਾਣਕਾਰੀ ਅਨੁਸਾਰ 24 ਸਾਲਾ ਮੁਟਿਆਰ ਨੇ ਦੋਸ਼ ਲਗਾਇਆ ਕਿ ਉਹ ਲੁਧਿਆਣਾ ਦੇ ਇਕ ਪਾਰਲਰ ਵਿੱਚ ਕੰਮ ਕਰਦੀ ਹੈ । 22 ਮਾਰਚ ਦੀ ਦੁਪਹਿਰ 1.30 ਵਜੇ ਪਰਮਜੀਤ ਸਿੰਘ ਉਰਫ ਪੰਮਾ ਨੇ ਉਸਨੂੰ ਮੰਡੀ ਗੋਬਿੰਦਗੜ ਦੇ ਬੱਸ ਸਟੈਂਡ ਉੱਤੇ ਬੁਲਾਇਆ ਸੀ, ਜਿੱਥੋਂ ਉਹ ਉਸ ਨੂੰ ਆਪਣੀ ਕਾਰ ਵਿਚ ਮੰਗਾ ਸਿੰਘ ਫਾਇਨਾਂਸਰ ਦੇ ਦਫ਼ਤਰ ਲੈ ਗਿਆ, ਜਿੱਥੇ ਪਹਿਲਾਂ ਤੋਂ ਹੀ ਗੋਲਡੀ ਗਿੱਲ, ਅਸ਼ਵਨੀ ਵਰਮਾ ਠੇਕੇਦਾਰ ਅਤੇ ਦੀਸ਼ਾ ਮੌਜੂਦ ਸਨ।
ਉਹ ਉਸਨੂੰ ਦਫਤਰ ਦੇ ਉੱਪਰ ਵਾਲੇ ਕਮਰੇ ’ਚ ਲੈ ਗਏ ਅਤੇ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਦਫਤਰ ਦਾ ਮਾਲਕ ਮੰਗਾ ਸਿੰਘ ਅਤੇ ਰਾਜਿੰਦਰ ਸਿੰਘ ਉਰਫ ਰਾਜ ਨੇ ਉਸ ’ਤੇ ਪਿਸਤੌਲ ਤਾਣ ਦਿੱਤਾ ਅਤੇ ਸਰੀਰਕ ਸਬੰਧ ਨਾ ਬਣਾਉਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਉਸ ਨਾਲ ਕੁੱਟ-ਮਾਰ ਕਰਕੇ ਰੇਪ ਕੀਤਾ ।
ਇਹ ਵੀ ਪੜ੍ਹੋ:- ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 2274 ਨਵੇਂ ਮਾਮਲੇ ਆਏ ਸਾਹਮਣੇ, 53 ਦੀ ਮੌਤ
ਥੋੜ੍ਹੀ ਦੇਰ ਬਾਅਦ ਸਾਰੇ ਲੋਕ ਦਫਤਰ ਦੇ ਹੇਠਾਂ ਆ ਗਏ ਅਤੇ ਉਸ ਨੇ ਹੇਠਾਂ ਆ ਕੇ ਰੌਲਾ ਪਾ ਦਿੱਤਾ। ਸਾਰੇ ਦੋਸ਼ੀ ਉੱਥੋਂ ਫਰਾਰ ਹੋ ਗਏ। ਪੁਲਸ ਨੇ ਪੀੜਤਾ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ।
400 ਸਾਲਾ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਬੰਗਾ ਤੋਂ ਅੱਗੇ ਰਵਾਨਾ
NEXT STORY