ਮੁੱਲਾਂਪੁਰ ਦਾਖਾ (ਕਾਲੀਆ) : ਇੱਥੇ ਥਾਣਾ ਦਾਖਾ ਅਧੀਨ ਪੈਂਦੇ ਪਿੰਡ ਮੰਡਿਆਣੀ ਦੇ ਤਿੰਨ ਅਤੇ ਪਿੰਡ ਭਨੋਹੜ ਦੇ 2 ਨੌਜਵਾਨਾਂ ਵੱਲੋਂ ਇੱਕ ਐਨ. ਆਰ. ਆਈ ਦੀ ਕੋਠੀ 'ਚ ਵਿਆਹੁਤਾ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਹਿੰਦੀ ਲਗਾਉਣ ਵਾਲੀ ਵਿਆਹੁਤਾ ਕੁੜੀ ਦੀ ਫੇਸਬੁੱਕ ਤੇ ਜਸਕਰਨ ਉਰਫ਼ ਜੱਸਾ ਉਰਫ਼ ਮਨੀ ਨਾਮ ਦੇ ਵਿਅਕਤੀ ਨਾਲ ਦੋਸਤੀ ਹੋ ਗਈ ਅਤੇ ਉਸ ਨੇ ਆਪਣੀ ਭਤੀਜੀ ਦੇ ਵਿਆਹ ’ਤੇ ਮਹਿੰਦੀ ਲਵਾਉਣ ਲਈ ਉਸ ਨਾਲ ਰਾਬਤਾ ਕਾਇਮ ਕੀਤਾ।
ਇਹ ਵੀ ਪੜ੍ਹੋ : ਜਿਸਮ ਵੇਚਣ ਤੋਂ ਮਨ੍ਹਾਂ ਕਰਨ 'ਤੇ ਜ਼ਬਰੀ ਕਰਵਾਇਆ ਗਰਭਪਾਤ, ਵੀਡੀਓ 'ਚ ਸੁਣੋ ਵਿਆਹੁਤਾ ਦੀ ਦਰਦ ਭਰੀ ਕਹਾਣੀ
18 ਦਸੰਬਰ ਨੂੰ ਸ਼ਾਮ ਦੇ 7.30 ਵਜੇ ਪੀੜਤ ਕੁੜੀ ਦਾ ਪਤੀ ਉਸ ਨੂੰ ਐਮ. ਬੀ. ਡੀ ਮਾਲ ਕੋਲ ਮਨੀ ਦੀ ਗੱਡੀ 'ਚ ਬਿਠਾ ਕੇ ਆਇਆ ਅਤੇ ਗੱਡੀ 'ਚ ਉਸ ਦਾ ਦੋਸਤ ਵਰਿੰਦਰ ਉਰਫ਼ ਵਿੱਕੀ ਵੀ ਬੈਠਾ ਸੀ। ਇਹ ਦੋਵੇਂ ਵਿਆਹੁਤਾ ਨੂੰ ਮੰਡਿਆਣੀ ਪਿੰਡ ਅਮਰੀਕਾ ਰਹਿੰਦੇ ਐਨ. ਆਰ. ਆਈ ਦੀ ਬੰਦ ਕੋਠੀ 'ਚ ਲੈ ਗਏ, ਜਿੱਥੇ ਉਸ ਦੇ 3 ਹੋਰ ਦੋਸਤ ਸੁਖਵਿੰਦਰ ਸਿੰਘ ਮੰਡਿਆਣੀ, ਤਲਜਿੰਦਰਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਵਾਸੀ ਭਨੋਹੜ ਬੈਠੇ ਸਨ।
ਇਹ ਵੀ ਪੜ੍ਹੋ : NRI ਨਾਲ ਵਿਆਹੀ ਕੁੜੀ ਦੀ ਰੁਲ੍ਹੀ ਜ਼ਿੰਦਗੀ, ਪਤੀ ਦੇ ਅਸਲ ਰੰਗ ਨੇ ਚੂਰ-ਚੂਰ ਕੀਤੇ ਸੁਫ਼ਨੇ
ਸਾਰਿਆਂ ਨੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਉਸ ਦੀ ਮਾਰਕੁੱਟ ਕਰਕੇ ਉਸ ਦਾ ਮੋਬਾਇਲ ਖੋਹ ਲਿਆ ਅਤੇ ਰਾਤੀ ਕਰੀਬ 1.30 ਵਜੇ ਉਸ ਨੂੰ ਐਮ. ਬੀ. ਡੀ. ਮਾਲ, ਲੁਧਿਆਣਾ ਕੋਲ ਉਤਾਰ ਕੇ ਫਰਾਰ ਹੋ ਗਏ। ਪੀੜਤਾ ਨੇ ਇਸ ਦੀ ਸ਼ਿਕਾਇਤ ਲੁਧਿਆਣਾ ਕਮਿਸ਼ਨਰੇਟ ਕੋਲ ਕੀਤੀ, ਜਿਸ ਦੀ ਇਤਲਾਹ ਡੀ. ਐਸ. ਪੀ ਗੁਰਬੰਸ ਸਿੰਘ ਬੈਂਸ ਨੂੰ ਦਿੱਤੀ ਗਈ। ਪੀੜਤਾ ਦਾ ਸਿਵਲ ਹਸਪਤਾਲ ਲੁਧਿਆਣਾ ਵਿਖੇ ਮੈਡੀਕਲ ਕਰਵਾਇਆ ਗਿਆ ਅਤੇ ਫਾਰੈਂਸਿਕ ਟੀਮ ਬੁਲਾ ਕੇ ਸਾਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਐੱਚ. ਐੱਸ. ਫੂਲਕਾ ਨੂੰ ਡੂੰਘਾ ਸਦਮਾ, ਭਰਾ 'ਵਾਹਿਗੁਰੂ ਪਾਲ ਸਿੰਘ' ਦਾ ਦਿਹਾਂਤ
ਇੰਸਪੈਕਟਰ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਜਬਰ-ਜ਼ਿਨਾਹ ਦੇ ਦੋਸ਼ੀਆਂ ਖ਼ਿਲਾਫ਼ ਜੇਰੇ ਧਾਰਾ-376 ਡੀ, 379 ਬੀ, 149 ਆਈ. ਪੀ. ਸੀ ਅਧੀਨ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਦੀਆਂ ਟੀਮਾਂ ਭੇਜ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਦਬੋਚ ਲਿਆ ਜਾਵੇਗਾ।
ਨੋਟ : ਪੰਜਾਬ 'ਚ ਵਾਪਰ ਰਹੀਆਂ ਜਬਰ-ਜ਼ਿਨਾਹ ਦੀਆਂ ਘਟਨਾਵਾਂ ਬਾਰੇ ਕੁਮੈਂਟ ਬਾਕਸ 'ਚ ਦਿਓ ਰਾਏ
ਜੀਓ ਦੇ ਨੰਬਰ ਪੋਰਟ ਹੋਣ ’ਤੇ ਰੁਪਿੰਦਰ ਹਾਂਡਾ ਨੇ ਕੱਸਿਆ ਅੰਬਾਨੀ ’ਤੇ ਤੰਜ
NEXT STORY