ਬਠਿੰਡਾ (ਕੁਨਾਲ) : ਗੁਰੂ ਗੋਬਿੰਦ ਸਿੰਘ ਰਿਫਾਈਨਰੀ ਬਠਿੰਡਾ ਦੇ ਲੋਕ ਸੰਪਰਕ ਅਧਿਕਾਰੀ ਅਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਾਹਿਗੁਰੂ ਪਾਲ ਸਿੰਘ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਵਾਹਿਗੁਰੂ ਪਾਲ ਸਿੰਘ ਦੀ ਉਮਰ 65 ਸਾਲਾਂ ਦੇ ਕਰੀਬ ਸੀ।
ਇਹ ਵੀ ਪੜ੍ਹੋ : NRI ਨਾਲ ਵਿਆਹੀ ਕੁੜੀ ਦੀ ਰੁਲ੍ਹੀ ਜ਼ਿੰਦਗੀ, ਪਤੀ ਦੇ ਅਸਲ ਰੰਗ ਨੇ ਚੂਰ-ਚੂਰ ਕੀਤੇ ਸੁਫ਼ਨੇ
ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ। ਵਾਹਿਗੁਰੂ ਪਾਲ ਸਿੰਘ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਮਾਮਲਿਆਂ ਦੇ ਕੇਸ ਲੜਨ ਵਾਲੇ ਪ੍ਰਸਿੱਧ ਵਕੀਲ ਐੱਚ. ਐੱਸ. ਫੂਲਕਾ ਦੇ ਭਰਾ ਸਨ। ਉਨ੍ਹਾਂ ਦੇ ਦਿਹਾਂਤ ਕਾਰਨ ਐੱਚ. ਐਸ. ਫੂਲਕਾ ਨੂੰ ਡੂੰਘਾ ਸਦਮਾ ਲੱਗਿਆ ਹੈ।
ਇਹ ਵੀ ਪੜ੍ਹੋ : ਟੁਕੜੇ-ਟੁਕੜੇ ਗੈਂਗ ਵਾਲੇ ਬਿਆਨ 'ਤੇ ਭਾਜਪਾ ਦੇ ਸਿੱਖ ਨੇਤਾ ਦਾ ਪਲਟਵਾਰ, ਸੁਖਬੀਰ 'ਤੇ ਲਾਏ ਵੱਡੇ ਦੋਸ਼
ਵਾਹਿਗੁਰੂ ਪਾਲ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪੁੱਤਰ ਦੇ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ ਮੀਡੀਆ ਹਲਕਿਆਂ ਅਤੇ ਸਮਾਜਿਕ ਸੰਸਥਾਵਾਂ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ : 'ਪੰਜਾਬ ਬੋਰਡ' ਦੀਆਂ ਪ੍ਰੀਖਿਆਵਾਂ ਲਈ ਨਹੀਂ ਬਣਾਏ ਜਾਣਗੇ ਸਕੂਲਾਂ ਦੇ ਸੈਲਫ 'ਪ੍ਰੀਖਿਆ ਕੇਂਦਰ'
ਆਪਣੀ ਸੇਵਾਮੁਕਤੀ ਤੋਂ ਬਾਅਦ ਵੀ ਉਹ ਸਮਾਜ ਦੇ ਵੱਖ-ਵੱਖ ਹਿੱਸਿਆਂ ਨਾਲ ਜੁੜੇ ਰਹੇ ਹਨ।
ਨੋਟ : ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਾਹਿਗੁਰੂਪਾਲ ਸਿੰਘ ਦੇ ਦਿਹਾਂਤ 'ਤੇ ਸਾਂਝੇ ਕਰੋ ਵਿਚਾਰ
ਟਾਂਡਾ: ਕੜਾਕੇ ਦੀ ਠੰਡ ਨੇ ਠਾਰੇ ਲੋਕ, ਧੁੰਦ ਨੇ ਕੀਤਾ ਹਾਲੋਂ-ਬੇਹਾਲ
NEXT STORY