ਪਟਿਆਲਾ (ਇੰਦਰਜੀਤ) : ਪਟਿਆਲਾ ਪੁਲਸ ਵੱਲੋਂ ਗੈਂਗਸਟਰਾਂ ਨੂੰ ਫੜ੍ਹਨ ਦੀ ਕਵਾਇਦ ਲਗਾਤਾਰ ਜਾਰੀ ਹੈ। ਇਸ ਦੇ ਤਹਿਤ ਹੀ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਦਿਲਪ੍ਰੀਤ ਬਾਬਾ ਦੇ ਖਾਸ ਸਾਥੀ ਬਿੱਕਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਮਾਰੂ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪਿਛਲੇ ਦਿਨੀਂ ਨਾਭਾ ਵਿਖੇ ਕਾਰ ਖੋਹਣ ਦੇ ਮਾਮਲੇ 'ਚ ਦਿਲਪ੍ਰੀਤ ਬਾਬਾ ਦੇ 2 ਸਾਥੀਆਂ ਨੂੰ ਹਿਰਾਸਤ 'ਚ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ 2 ਹੋਰ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ।
ਇਹ ਦੋਵੇਂ ਵਿਅਕਤੀ ਜ਼ਿਲ੍ਹਾ ਮੁਕਤਸਰ ਨਾਲ ਸਬੰਧਿਤ ਹਨ। ਹੁਣ ਤੱਕ ਇਸ ਗਿਰੋਹ ਤੋਂ ਪੁਲਸ ਨੇ 7 ਹਥਿਆਰ ਅਤੇ 34 ਰੌਂਦ ਅਤੇ ਇਕ ਖਾਲੀ ਖੋਲ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਦਿਲਪ੍ਰੀਤ ਬਾਬਾ ਦਾ ਗੈਂਗ ਲਗਭਗ ਖਤਮ ਹੋ ਗਿਆ ਹੈ।
ਹੈਵਾਨੀਅਤ ਦੀਆਂ ਹੱਦਾਂ ਪਾਰ : ਨਾਬਾਲਗਾ ਨੂੰ ਬੰਦੀ ਬਣਾ ਲਗਾਤਾਰ 4 ਦਿਨ ਹਵਸ ਮਿਟਾਉਂਦੇ ਰਹੇ ਹੈਵਾਨ
NEXT STORY