ਫਿਰੋਜ਼ਪੁਰ (ਕੁਮਾਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਜੇਲ੍ਹ ਕਰਮਚਾਰੀਆਂ ਨੇ ਰੋਜ਼ਾਨਾ ਦੀ ਚੈਕਿੰਗ ਦੌਰਾਨ ਤਿੰਨ ਗੈਂਗਸਟਰਾਂ ਤੋਂ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਗੈਂਗਸਟਰਾਂ ਤੋਂ ਮੋਬਾਇਲ ਫੋਨ ਬਰਾਮਦ ਹੋਣ ਸਬੰਧੀ ਅਤੇ ਜੇਲ੍ਹ ਕਰਮਚਾਰੀਆਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦੇਣ ਸਬੰਧੀ ਫਿਰੋਜ਼ਪੁਰ ਸਿਟੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਇਸਦੀ ਜਾਣਕਾਰੀ ਦਿੰਦੇ ਏ. ਐੱਸ. ਆਈ. ਰਮਨ ਕੁਮਾਰ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਲਿਖਿਆ ਕਿ ਤਲਾਸ਼ੀ ਦੌਰਾਨ ਗੈਂਗਸਟਰ ਹਵਾਲਾਤੀ ਰਜਨੀਸ਼ ਕੁਮਾਰ ਉਰਫ ਪ੍ਰੀਤ, ਗੈਂਗਸਟਰ ਹਵਾਲਾਤੀ ਦੀਪਕ ਕੁਮਾਰ ਉਰਫ ਟੀਨੂ ਅਤੇ ਗੈਂਗਸਟਰ ਕੈਦੀ ਕੁਲਵਿੰਦਰ ਸਿੰਘ ਤੋਂ ਤਲਾਸ਼ੀ ਦੌਰਾਨ ਦੋ ਮੋਬਾਇਲ ਫੋਨ ਸਮੇਤ ਸਿਮ ਕਾਰਡ ਬਰਾਮਦ ਹੋਏ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਧਮਕੀ ਦਿੱਤੀ ਕਿ ਅਸੀਂ ਫੇਸਬੁੱਕ 'ਤੇ ਲਾਈਵ ਹੋ ਕੇ ਜੇਲ੍ਹ ਕਰਮਚਾਰੀਆਂ ਦਾ ਨਾਮ ਲਵਾਂਗੇ ਕਿ ਸਾਡੇ ਕੋਲੋਂ ਪੈਸਿਆਂ ਦੀ ਮੰਗ ਕਰਦੇ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵੱਲੋਂ ਜੇਲ੍ਹ ਵਿਚ ਫੋਨ ਵਰਗੀ ਵਰਜਿਤ ਚੀਜ਼ ਰੱਖ ਕੇ ਜੇਲ੍ਹ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜਿਸ ਸਬੰਧੀ ਦੋਸ਼ੀਆਂ ਖਿਲਾਫ ਅਗਲੀ ਕਾਰਵਾਈ ਜਾਰੀ ਹੈ।
ਪਟਿਆਲਾ : ਸਿਹਤ ਮਹਿਕਮਾ ਹੋਇਆ ਚੌਕਸ, 430 ਲੋਕਾਂ ਦੇ ਕੀਤੇ ਕੋਰੋਨਾ ਟੈਸਟ
NEXT STORY