ਗੋਰਾਇਆ (ਮੁਨੀਸ਼)- ਬੱਸੀ ਪਠਾਣਾ ਮੁੱਖ ਮਾਰਗ ’ਤੇ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਤੇਜਾ ਗੈਂਗ ਦਾ ਮੁਖੀ ਤਜਿੰਦਰ ਸਿੰਘ ਤੇਜਾ ਅਤੇ ਉਸ ਦੇ 2 ਸਾਥੀਆਂ ਨੂੰ ਮਾਰ ਦਿੱਤਾ ਸੀ, ਇਨ੍ਹਾਂ ’ਚੋਂ ਇਕ ਨੂੰ ਜ਼ਖਮੀ ਹਾਲਤ ’ਚ ਫਤਿਹਗੜ੍ਹ ਸਾਹਿਬ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਤੀਜੇ ਗੈਂਗਸਟਰ ਦੀ ਪਛਾਣ ਅਮਨਪ੍ਰੀਤ ਸਿੰਘ ਪੀਤਾ ਪੁੱਤਰ ਸਵ. ਗੁਰਦੀਪ ਸਿੰਘ ਪਿੰਡ ਢੇਸੀਆਂ ਕਾਹਨਾਂ ਥਾਣਾ ਗੋਰਾਇਆ ਜ਼ਿਲ੍ਹਾ ਜਲੰਧਰ ਦਿਹਾਤੀ ਵਜੋਂ ਹੋਈ ਹੈ।
ਜਿਓਂ ਹੀ ਪਿੰਡ ’ਚ ਇਹ ਖ਼ਬਰ ਪਹੁੰਚੀ ਤਾਂ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਪੀਤਾ 32 ਸਾਲ ਦੀ ਸੀ। ਘਰ ’ਚ ਭੈਣ-ਭਰਾ ਹਨ ਅਤੇ ਭੈਣ ਦਾ ਵਿਆਹ ਹੋ ਚੁੱਕਾ ਹੈ। ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਮਾਤਾ ਪਰਮਜੀਤ ਕੌਰ ਜੋ ਬਿਮਾਰ ਇਕੱਲੇ ਘਰ ’ਚ ਰਹਿੰਦੀ ਹੈ। ਪੀਤਾ ਦੀ ਮਾਤਾ ਪਰਮਜੀਤ ਕੌਰ ਅਤੇ ਭੈਣ ਨੇ ਪੁਲਸ 'ਤੇ ਸਵਾਲ ਚੁੱਕਦੇ ਕਿਹਾ ਕਿ ਅਮਨਪ੍ਰੀਤ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਸੀ, ਜਿਸ ਨੂੰ ਪੁਲਸ ਨੇ ਗੈਂਗਸਟਰ ਦੱਸ ਕੇ ਮੁਕਾਬਲੇ ’ਚ ਮਾਰਿਆ ਹੈ। ਉਸ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਤਾਂ ਉਹ ਗੈਂਗਸਟਰ ਕਿਵੇਂ ਹੋ ਗਿਆ ?
ਇਹ ਵੀ ਪੜ੍ਹੋ : ਬਿਨਾਂ ਮਨਜ਼ੂਰੀ ਵਿਦੇਸ਼ ਗਏ 149 ਨੰਬਰਦਾਰਾਂ ਦੀ ਖੈਰ ਨਹੀਂ, ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਚੁੱਕੇਗੇ ਸਖ਼ਤ ਕਦਮ
ਉਨ੍ਹਾਂ ਦੱਸਿਆ ਕਿ ਉਹ ਨਸ਼ੇ ਦਾ ਆਦੀ ਜ਼ਰੂਰ ਸੀ ਅਤੇ ਆਪਣੇ ਘਰ ਵਿਚ ਹੀ ਨਸ਼ਾ ਕਰਦਾ ਸੀ। ਚਾਰ ਵਾਰ ਉਹ ਨਸ਼ਾ ਛੁਡਾਊ ਕੇਂਦਰਾਂ 'ਚ ਆਪਣਾ ਇਲਾਜ ਵੀ ਕਰਵਾ ਚੁੱਕਾ ਸੀ। ਪੁਲਸ ਨੇ 9 ਜਨਵਰੀ ਨੂੰ ਜ਼ਰੂਰ ਉਸ ਨੂੰ ਪੁਲਸ ਮੁਲਾਜ਼ਮ ਕੁਲਦੀਪ ਸਿੰਘ ਬਾਜਵਾ ਦੇ ਕੇਸ ’ਚ ਨਾਮਜ਼ਦ ਕੀਤਾ ਸੀ। ਪਿੰਡ ਦੇ ਪਤਵੰਤੇ ਅਤੇ ਪਰਿਵਾਰਕ ਮੈਂਬਰ ਅਮਨਪ੍ਰੀਤ ਦੀ ਲਾਸ਼ ਲੈਣ ਲਈ ਗਏ ਹੋਏ ਸਨ। ਦੇਰ ਰਾਤ ਉਸ ਦੀ ਲਾਸ਼ ਲਿਆਂਦੀ ਦੱਸੀ ਜਾ ਰਹੀ ਹੈ, ਜਿਸ ਦਾ ਸ਼ੁੱਕਰਵਾਰ ਨੂੰ ਅੰਤਿਮ ਸੰਸਕਾਰ ਪਿੰਡ ’ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮੰਤਰੀ ਅਮਨ ਅਰੋੜਾ ਨੇ ਪਹਿਲੀ ਵਾਰੀ ਕੈਮਰੇ ਅੱਗੇ ਖੋਲ੍ਹੇ ਜ਼ਿੰਦਗੀ ਦੇ ਭੇਤ, ਵੜਿੰਗ ਦੇ ਬਿਆਨ ਦਾ ਵੀ ਦਿੱਤਾ ਜਵਾਬ
ਡਿਪਟੀ ਕਮਿਸ਼ਨਰ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਵੱਲੋਂ ਗੁਰਦਾਸਪੁਰ ਲਗਾਇਆ ਰੇਲ ਰੋਕੋ ਧਰਨਾ ਸਮਾਪਤ
NEXT STORY