ਪਟਿਆਲਾ (ਬਲਜਿੰਦਰ) : ਸੀ. ਆਈ. ਏ. ਸਟਾਫ਼ ਸਮਾਣਾ ਦੀ ਪੁਲਸ ਨੇ ਇੰਚਾਰਜ ਸੁਰਿੰਦਰ ਭੱਲਾ ਦੀ ਅਗਵਾਈ ਹੇਠ ਵੱਡੇ ਨਸ਼ਾ-ਸਮੱਗਲਰ ਦੇ ਕੇਸਾਂ ’ਚ ਲੋੜੀਂਦੇ ਅਮਰੀਕ ਸਿੰਘ ਨੂੰ ਲਗਭਗ ਇਕ ਮਹੀਨੇ ਬਾਅਦ ਮੁੜ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਅਮਰੀਕ ਸਿੰਘ ਨੂੰ ਭੱਜਣ ’ਚ ਮਦਦ ਕਰਨ ਵਾਲੇ 9 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ’ਚ ਸੰਦੀਪ ਮਸੀਹ, ਅੰਕੁਸ਼ ਮਸੀਹ ਵਾਸਾ ਕੱਕਾ ਕੰੜੀਆਲਾ ਜ਼ਿਲ੍ਹਾ ਤਰਨਤਾਰਨ, ਹਵਾਲਾਤੀ ਮਨਦੀਪ ਸਿੰਘ ਉਰਫ਼ ਦੀਪ ਵਾਸੀ ਤਰਨਤਾਰਨ, ਹਵਾਲਾਤੀ ਮਲਕੀਤ ਸਿੰਘ ਉਰਫ਼ ਝਾੜੀ, ਹਵਾਲਾਤੀ ਮਨਿੰਦਰ ਸਿੰਘ ਉਰਫ਼ ਵਲੈਤੀ, ਹਵਾਲਾਤੀ ਬਲਵਿੰਦਰ ਸਿੰਘ ਉਰਫ਼ ਬਿੱਲਾ ਵਾਸੀ ਤਰਨਤਾਰਨ, ਰਣਜੀਤ ਸਿੰਘ ਉਰਫ਼ ਬਿੱਲਾ ਵਾਸੀ ਗੋਬਿੰਦਪੁਰਾ ਖਨੌਰੀ, ਰਾਕੇਸ਼ ਕੁਮਾਰ ਉਰਫ਼ ਬਚੀ ਪਟਿਆਲਾ, ਹੁਕਮ ਚੰਦ ਵਾਸੀ ਨਾਭਾ ਸ਼ਾਮਲ ਹਨ।
ਇਹ ਵੀ ਪੜ੍ਹੋ : ਸੰਗਰੂਰ ਤੋਂ ਆਈ ਮੰਦਭਾਗੀ ਖ਼ਬਰ : ਸਕੂਲੀ ਵੈਨ ਭਿਆਨਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ (ਵੀਡੀਓ)
ਐੱਸ. ਐੱਸ. ਪੀ. ਨੇ ਦੱਸਿਆ ਕਿ ਸੀ. ਆਈ. ਏ. ਸਮਾਣਾ ਦੇ ਇੰਚਾਰਜ ਸੁਰਿੰਦਰ ਭੱਲਾ ਨੇ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕਰ ਕੇ ਪੁੱਲ ਡਰੇਨ ਪਿੰਡ ਬੰਮਣਾ ਬਸਤੀ ਸਮਾਣਾ ਭਵਾਨੀਗੜ੍ਹ ਰੋਡ ਤੋਂ ਅਮਰੀਕ ਸਿੰਘ ਨੂੰ ਭਵਾਨੀਗੜ੍ਹ ਸਾਈਡ ਤੋਂ ਆਉਂਦੇ ਨੂੰ ਵਾਰਦਾਤ ’ਚ ਵਰਤੀ ਗਈ ਸਵਿੱਫਟ ਕਾਰ ਅਤੇ ਇਕ ਵਿਦੇਸ਼ੀ ਪਿਸਤੌਲ, ਤਿੰਨ ਮੈਗਜ਼ੀਨ, 7 ਜ਼ਿੰਦਾ ਰੋਂਦ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਦਿਲਪ੍ਰੀਤ ਸਿੰਘ ਉਰਫ਼ ਬੱਬੂ ਪੁੱਤਰ ਭਗਵਾਨ ਦਾਸ ਵਾਸੀ ਧਬਲਾਨ ਥਾਣਾ ਪਸਿਆਣਾ ਦੀ ਸ਼ਮੂਲੀਅਤ ਵੀ ਪਾਈ ਗਈ। ਉਸ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : Twitter 'ਚ ਅੱਜ ਤੋਂ ਛਾਂਟੀ ਸ਼ੁਰੂ ਕਰਨਗੇ ਏਲਨ ਮਸਕ, ਕੰਪਨੀ ਦੇ ਅੱਧੇ ਮੁਲਾਜ਼ਮਾਂ ਨੂੰ ਖੋਹਣੀ ਪੈ ਸਕਦੀ ਹੈ ਨੌਕਰੀ
ਐੱਸ. ਐੱਸ. ਪੀ. ਨੇ ਦੱਸਿਆ ਕਿ ਅਮਰੀਕ ਸਿੰਘ ਨੂੰ ਪਟਿਆਲਾ ਪੁਲਸ ਨੇ ਪਹਿਲਾਂ ਕਾਫ਼ੀ ਮਿਹਨਤ ਤੋਂ ਬਾਅਦ ਥਾਣਾ ਘੱਗਾ ਦੇ 8 ਕਿੱਲੋ ਹੈਰੋਇਨ ਅਤੇ ਇਕ ਪਿਸਤੌਲ ਨਾਲ ਸਬੰਧਿਤ ਕੇਸ ’ਚ 12 ਜੂਨ, 2022 ਨੂੰ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਅਮਰੀਕ ਸਿੰਘ ਨੂੰ ਅਦਾਲਤ ਵੱਲੋਂ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਦੇ ਗਾਰਦ ਵੱਲੋਂ ਉਸ ਨੂੰ 1 ਅਕਤੂਬਰ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਸੀ। ਇੱਥੇ ਉਹ ਇਲਾਜ ਦੌਰਾਨ ਹਸਪਤਾਲ ’ਚੋਂ ਭੱਜਣ ’ਚ ਕਾਮਯਾਬ ਰਿਹਾ। ਉਨ੍ਹਾਂ ਦੱਸਿਆ ਕਿ ਅਮਰੀਕ ਸਿੰਘ ਦੇ ਭੱਜਣ ਤੋਂ ਬਾਅਦ ਪਟਿਆਲਾ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੀ ਸੀ।
ਇਹ ਵੀ ਪੜ੍ਹੋ : ਤਰਨਤਾਰਨ : ਭਾਰਤੀ ਖੇਤਰ 'ਚ ਫਿਰ ਪਾਕਿਸਤਾਨੀ ਡਰੋਨ ਦੀ ਦਸਤਕ, ਲੋਕਾਂ 'ਚ ਸਹਿਮ ਦਾ ਮਾਹੌਲ
ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕਰਨ ’ਚ ਐੱਸ. ਪੀ. ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ ਵੱਲੋਂ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਜਾ ਰਿਹਾ ਸੀ। ਦੱਸਣਯੋਗ ਹੈ ਕਿ ਅਮਰੀਕ ਸਿੰਘ ਖ਼ਿਲਾਫ਼ ਹੁਣ ਤੱਕ ਨਸ਼ਾ ਤਸਕਰੀ, ਨਾਜਾਇਜ਼ ਹਥਿਆਰਾਂ ਸਮੇਤ ਕੁੱਲ 13 ਮੁਕੱਦਮੇ ਦਰਜ ਹਨ, ਜਿਨ੍ਹਾਂ ’ਚ 8-8 ਕਿੱਲੋ ਹੈਰੋਇਨ ਦੇ 2 ਕੇਸ ਵੀ ਸ਼ਾਮਲ ਹਨ। ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ, ਸੀ. ਆਈ. ਏ. ਸਮਾਣਾ ਦੇ ਇੰਚਾਰਜ ਸਬ-ਇੰਸਪੈਕਟਰ ਸੁਰਿੰਦਰ ਭੱਲਾ ਵੀ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤਰਨਤਾਰਨ : ਭਾਰਤੀ ਖੇਤਰ 'ਚ ਫਿਰ ਪਾਕਿਸਤਾਨੀ ਡਰੋਨ ਦੀ ਦਸਤਕ, ਲੋਕਾਂ 'ਚ ਸਹਿਮ ਦਾ ਮਾਹੌਲ
NEXT STORY