ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਜ਼ਿਲ੍ਹਾ ਪੁਲਸ ਮੁਖੀ ਧਰੂਮਨ ਐੱਚ. ਨਿੰਬਾਲੇ. ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਮਾੜੇ ਅਨਸਰਾਂ ਅਤੇ ਗੈਂਗਸਟਰਾਂ ਖ਼ਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਮੋਹਨ ਲਾਲ ਕਪਤਾਨ ਪੁਲਸ (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਗੁਰਪ੍ਰੀਤ ਸਿੰਘ ਉੱਪ ਕਪਤਾਨ ਪੁਲਸ (ਡੀ) ਦੀ ਯੋਗ ਅਗਵਾਈ ਹੇਠ ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਸੁੱਖਾ ਦੁਨੇਕੇ ਗੈਂਗ ਨਾਲ ਸਬੰਧਤ 02 ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ।
ਇਹ ਵੀ ਪੜ੍ਹੋ : ਵੀਡੀਓ ਬਣਾ ਕੇ ਫਾਹੇ ’ਤੇ ਲਟਕਿਆ ਮੁੰਡਾ, ਬੋਲਿਆ ‘ਮੈਂ ਪਲਕ ਨੂੰ ਪਿਆਰ ਕਰਦਾ ਸੀ, ਜੋ ਕਿਸੇ ਹੋਰ ਨਾਲ ਘੁੰਮ ਰਹੀ’
ਜਾਣਕਾਰੀ ਅਨੁਸਾਰ ਪੁਲਸ ਟੀਮ ਪਿੰਡ ਜੰਡੋਕੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸਰਦੂਲ ਸਿੰਘ ਵਾਸੀ ਡੋਹਕ ਅਤੇ ਹਰਪ੍ਰੀਤ ਸਿੰਘ ਉਰਫ ਹੈਰੀ ਉਰਫ ਗੱਲੀ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਰੁਪਾਣਾ ਜਿਨ੍ਹਾਂ ਕੋਲ ਨਜਾਇਜ਼ ਅਸਲਾ ਹੈ ਅਤੇ ਇਨ੍ਹਾਂ ਕੋਲ ਵਿਦੇਸ਼ੀ ਨੰਬਰ ਵੀ ਚੱਲਦੇ ਹਨ ਅਤੇ ਇਹ ਸੁੱਖਾ ਦੁਨੇਕੇ ਗਰੁੱਪ ਨਾਲ ਸਬੰਧ ਰੱਖਦੇ ਹਨ ਅਤੇ ਆਪਣੇ ਮੋਬਾਇਲ ਫੋਨ ਤੋਂ ਵਟਸਐਪ ਕਾਲ ਰਾਹੀਂ ਡਰਾ ਧਮਕਾ ਕੇ ਲੋਕਾਂ ਤੋਂ ਫਿਰੋਤੀਆਂ ਮੰਗਦੇ ਹਨ, ਜਿਸ ’ਤੇ ਪੁਲਸ ਟੀਮ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਪਾਸੋਂ ਇਕ 315 ਬੋਰ ਦਾ ਪਿਸਤੋਲ ਸਮੇਤ 03 ਜ਼ਿੰਦਾ ਕਾਰਤੂਸ ਅਤੇ 02 ਮੋਬਾਇਲ ਬਾਰਮਦ ਹੋਏ ਹਨ। ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਡੋਹਕ ਥਾਣਾ ਬਰੀਵਾਲਾ ’ਤੇ ਇਕ ਮੁਕੱਦਮੇ ਵਿਚ ਪਹਿਲਾਂ ਹੀ ਲੋੜੀਂਦਾ ਸੀ ਜੋ ਫਰਾਰ ਚੱਲ ਰਿਹਾ ਸੀ।
ਇਹ ਵੀ ਪੜ੍ਹੋ : ਫ਼ਰੀਦਕੋਟ ’ਚ ਨਾਕੇ ਦੌਰਾਨ ਪੁਲਸ ’ਤੇ ਚੱਲੀਆਂ ਗੋਲ਼ੀਆਂ, ਗੁਰਪ੍ਰੀਤ ਸੇਖੋਂ ਨਾਲ ਸੰਬੰਧਤ ਚਾਰ ਗੈਂਗਸਟਰ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਐਕਸ਼ਨ ਮੋਡ 'ਚ 'ਆਪ' ਵਿਧਾਇਕ, ਚਿੱਟਾ ਖ਼ਰੀਦਣ ਆਏ ਦੋ ਪੁਲਸ ਮੁਲਾਜ਼ਮਾਂ ਸਣੇ 11 ਕੀਤੇ ਪੁਲਸ ਹਵਾਲੇ
NEXT STORY