ਚੰਡੀਗੜ੍ਹ (ਸੁਸ਼ੀਲ) : ਸੋਪੂ ਨੇਤਾ ਗੁਰਲਾਲ ਬਰਾੜ ਦੇ ਕਤਲ ਮਾਮਲੇ ਵਿਚ ਰਿਮਾਂਡ 'ਤੇ ਚੱਲ ਰਹੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੇ ਵਿਰੋਧੀ ਗੈਂਗ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰਾਂ ਨੂੰ ਮਾਰਨ ਲਈ ਆਪਣੇ ਗਿਰੋਹ ਤੋਂ ਸਾਰੇ ਮੈਂਬਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਉਹ ਗਿਰੋਹ ਦੇ ਮੈਂਬਰਾਂ ਲਈ ਮੱਧ ਪ੍ਰਦੇਸ਼ ਤੋਂ ਹਥਿਆਰ ਲੈ ਕੇ ਆਇਆ ਸੀ। ਚੰਡੀਗੜ੍ਹ ਪੁਲਸ ਨੇ ਦਿਲਪ੍ਰੀਤ ਦੀ ਨਿਸ਼ਾਨਦੇਹੀ 'ਤੇ ਰੇਲਵੇ ਸਟੇਸ਼ਨ ਕੋਲ ਨਾਲੇ ਵਿਚ ਲੁਕਾਏ ਤਿੰਨ ਹਥਿਆਰ ਬਰਾਮਦ ਕੀਤੇ ਹਨ। ਇਨ੍ਹਾਂ ਵਿਚ .32 ਬੋਰ ਦੇ ਤਿੰਨ ਪਿਸਟਲ ਅਤੇ ਇਕ ਦੇਸੀ ਕੱਟਾ ਸ਼ਾਮਲ ਹੈ। ਇਸ ਤੋਂ ਇਲਾਵਾ ਗੈਂਗਸਟਰ ਦਿਲਪ੍ਰੀਤ ਦੀ ਨਿਸ਼ਾਨਦੇਹੀ 'ਤੇ 9 ਨਵੰਬਰ ਨੂੰ ਗਿਰੋਹ ਦੇ ਮੈਂਬਰ ਗੁਰਦੀਪ ਸਿੰਘ ਉਰਫ਼ ਦੀਪਾ ਤੋਂ .32 ਬੋਰ ਦਾ ਪਿਸਟਲ ਬਰਾਮਦ ਕੀਤਾ ਗਿਆ ਸੀ। ਪੁਲਸ ਨੇ ਗੁਰਦੀਪ ਨੂੰ ਇੰਡਸਟ੍ਰੀਅਲ ਏਰੀਆ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਆਪਣੇ ਆਪ ਨੂੰ ਗੁਰੂ ਸਾਹਿਬ ਦਾ ਅਵਤਾਰ ਦੱਸਣ ਵਾਲੇ ਪਾਖੰਡੀ ਮਲਕੀਤ 'ਤੇ ਵੱਡੀ ਕਾਰਵਾਈ
ਗੈਂਗਸਟਰ ਦਿਲਪ੍ਰੀਤ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਹੀ ਗੁਰਦੀਪ ਉਰਫ਼ ਦੀਪਾ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰਾਂ ਦੀ ਹੱਤਿਆ ਲਈ ਪਿਸਟਲ ਦਿੱਤਾ ਸੀ। ਪੁਲਸ ਨੇ ਗੈਂਗਸਟਰ ਦਿਲਪ੍ਰੀਤ ਖ਼ਿਲਾਫ਼ ਇੰਡਸਟ੍ਰੀਅਲ ਏਰੀਆ ਥਾਣੇ ਵਿਚ ਆਰਮਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੀ ਪੁਲਸ ਲਾਈਨ 'ਚ ਫੈਲੀ ਸਨਸਨੀ, ਪੁਲਸ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ
ਲਵੀ ਦੇਵੜਾ ਦੀ ਹੱਤਿਆ ਵਿਚ ਸੀ ਗੁਰਲਾਲ ਦਾ ਹੱਥ
ਡੀ. ਐੱਸ. ਪੀ. ਗੁਰਮੁੱਖ ਨੇ ਦੱਸਿਆ ਕਿ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗੈਂਗਸਟਰ ਦਿਲਪ੍ਰੀਤ ਉਰਫ਼ ਬਾਬਾ ਅਤੇ ਸੁਖਪ੍ਰੀਤ ਉਰਫ਼ ਬੁੱਢਾ ਨੇ ਪੁੱਛਗਿਛ ਵਿਚ ਦੱਸਿਆ ਕਿ ਗੁਰਲਾਲ ਦੀ ਹੱਤਿਆ ਨੀਰਜ ਚਸਕਾ ਅਤੇ ਮਾਨ ਨੇ ਕੀਤੀ ਹੈ। ਉਸ ਦੀ ਹੱਤਿਆ ਕਰਨ ਲਈ ਉਸ ਦੇ ਗਿਰੋਹ ਦੇ ਗੌਰਵ ਪਟਿਆਲਾ ਅਤੇ ਲਵੀ ਦੇਵੜਾ ਨੇ ਦੋਵਾਂ ਨੂੰ ਕਿਹਾ ਸੀ। ਵਿਨਯ ਦੇਵੜਾ ਦੇ ਛੋਟੇ ਭਰਾ ਲਵੀ ਦੇਵੜਾ ਦੀ ਹੱਤਿਆ ਲਾਰੈਂਸ ਬਿਸ਼ਨੋਈ ਦੇ ਮੈਂਬਰਾਂ ਨੇ ਕੀਤੀਆਂ ਸੀ। ਲਵੀ ਦੇਵੜਾ ਦੀ ਹੱਤਿਆ ਵਿਚ ਗੁਰਲਾਲ ਦਾ ਹੱਥ ਸੀ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਉੱਜੜੀਆਂ ਪਰਿਵਾਰ ਦੀਆਂ ਖੁਸ਼ੀਆਂ, ਜੀਜੇ-ਸਾਲੀ ਦੀ ਇਕੱਠਿਆਂ ਮੌਤ
ਪੰਜਾਬ ਪੁਲਸ ਨੇ ਗੁਰਲਾਲ ਨੂੰ ਹੱਤਿਆ ਮਾਮਲੇ ਵਿਚ ਗ੍ਰਿਫ਼ਤਾਰ ਨਹੀਂ ਕੀਤਾ ਸੀ। ਵਿਨਯ ਦੇਵੜਾ ਅਤੇ ਉਸ ਦੇ ਬੰਬੀਹਾ ਗਿਰੋਹ ਨੇ ਗੁਰਲਾਲ ਦੀ ਹੱਤਿਆ ਕਰ ਕੇ ਲਾਰੈਂਸ ਬਿਸ਼ਨੋਈ ਗਿਰੋਹ ਤੋਂ ਬਦਲਾ ਲਿਆ ਹੈ। ਪੁਲਸ ਨੇ ਦੱਸਿਆ ਕਿ ਸ਼ੂਟਰ ਨੀਰਜ ਚਸਕਾ ਅਤੇ ਮਨੀ ਉਰਫ਼ ਮਾਨ ਦੀ ਤਲਾਸ਼ ਵਿਚ ਪੁਲਸ ਪੰਜਾਬ ਵਿਚ ਛਾਪੇਮਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਦੋ ਦਿਨ ਪਹਿਲਾਂ ਲਏ ਮੋਟਰਸਾਈਕਲ 'ਤੇ ਘੁੰਮਣ ਨਿਕਲੇ ਨੌਜਵਾਨ, ਵਾਪਰੀ ਹੋਣੀ ਨੇ ਦੋ ਪਰਿਵਾਰਾਂ 'ਚ ਪਵਾਏ ਕੀਰਣੇ
ਬੱਚੇ ਨੂੰ HIV ਪਾਜ਼ੀਟਿਵ ਖ਼ੂਨ ਚੜ੍ਹਾਉਣ ਦੇ ਮਾਮਲੇ 'ਚ ਦੁਖੀ ਪਰਿਵਾਰ ਦੀ ਨਹੀਂ ਸੁਣ ਹੋ ਰਹੀ ਫਰਿਆਦ
NEXT STORY