ਨਵੀਂ ਦਿੱਲੀ– ਕੈਨੇਡਾ ਦੇ ਕਪਤਾਨ ਦਿਲਪ੍ਰੀਤ ਬਾਜਵਾ ਦਾ ਮੰਨਣਾ ਹੈ ਕਿ ਉਨ੍ਹਾਂ ਵਰਗੇ ਐਸੋਸੀਏਟ ਦੇਸ਼ ਨੂੰ ਕ੍ਰਿਕਟ ਜਗਤ ਤੋਂ ਹਮਦਰਦੀ ਦੀ ਨਹੀਂ ਸਗੋਂ ਫ੍ਰੈਂਚਾਈਜ਼ੀ ਲੀਗ ਅਤੇ ਦੋ-ਪੱਖੀ ਕ੍ਰਿਕਟ ਦੇ ਜ਼ਰੀਏ ਐਕਸਪੋਜ਼ਰ ਦੀ ਲੋੜ ਹੈ। ਬਾਜਵਾ ਨੇ ਕੈਨੇਡਾ ’ਚ ਫ੍ਰੈਂਚਾਈਜ਼ੀ ਕ੍ਰਿਕਟ ਦੇ ਪ੍ਰਚਾਰ ਨੂੰ ਖਿਡਾਰੀਆਂ ਲਈ ਮਨੋਬਲ ਵਧਾਉਣ ਵਾਲਾ ਦੱਸਿਆ ਕਿਉਂਕਿ ਉਸ ਤੋਂ ਬਿਨਾਂ ਉਨ੍ਹਾਂ ਨੂੰ ਲਗਾਤਾਰ ਮੈਚ ਅਭਿਆਸ ਨਹੀਂ ਮਿਲ ਰਿਹਾ ਸੀ।
ਉਸ ਨੇ ਕਿਹਾ, ‘‘ਮੈਂ ਯੁਵਰਾਜ ਸਿੰਘ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਹੜਾ ਕੈਨੇਡਾ ਸੁਪਰ-60 ਲੈ ਕੇ ਆਇਆ। ਸਾਨੂੰ ਇਸੇ ਦੀ ਕਮੀ ਮਹਿਸੂਸ ਹੋ ਰਹੀ ਸੀ। ਗਲੋਬਲ ਟੀ-20 ਕੈਨੇਡਾ ਪਿਛਲੇ ਸਾਲ ਨਹੀਂ ਹੋਇਆ ਸੀ ਪਰ ਯੁਵਰਾਜ ਅਤੇ ਅਭਿਸ਼ੇਕ ਸ਼ਾਹ ਦਾ ਧੰਨਵਾਦ ਜਿਹੜੇ ਉੱਤਰੀ ਅਮਰੀਕਾ ’ਚ ਫ੍ਰੈਂਚਾਈਜ਼ੀ ਕ੍ਰਿਕਟ ਲੈ ਕੇ ਆਏ।’’
ਉਸ ਨੇ ਕਿਹਾ,‘‘ਇਸ ਨਾਲ ਕਾਫੀ ਮਦਦ ਹੋਈ ਕਿਉਂਕਿ ਸਾਨੂੰ ਲਗਾਤਾਰ ਕ੍ਰਿਕਟ ਖੇਡਣ ਨੂੰ ਨਹੀਂ ਮਿਲਦੀ ਸੀ। ਪਹਿਲੀ ਵਾਰ ਅਸੀਂ ਇਨਡੋਰ ਫ੍ਰੈਂਚਾਈਜ਼ੀ ਕ੍ਰਿਕਟ ਦੇਖੀ। ਹੁਣ ਬਰਫ ਡਿੱਗੇ ਜਾਂ ਮੀਂਹ ਪਵੇ, ਅਸੀਂ ਕ੍ਰਿਕਟ ਖੇਡ ਰਹੇ ਹਾਂ। ਇਹ ਕਾਫੀ ਮਾਣ ਵਾਲਾ ਪਲ ਹੈ ਕਿ ਕੈਨੇਡਾ ’ਚ ਇਨਡੋਰ ਸਟੇਡੀਅਮ ਹੈ।’’
ਬਾਜਵਾ ਨੇ ਕਿਹਾ, ‘‘ਭਾਰਤ ’ਚ ਜਦੋਂ ਆਈ. ਪੀ. ਐੱਲ. ਸ਼ੁਰੂ ਹੋਇਆ ਤਾਂ ਫ੍ਰੈਂਚਾਈਜ਼ੀ ਅਤੇ ਨਿੱਜੀ ਖੇਤਰ ਅੱਗੇ ਆਇਆ। ਅੱਜ ਆਈ. ਪੀ. ਐੱਲ. ਅਤੇ ਭਾਰਤੀ ਕ੍ਰਿਕਟ ਕਿੰਨਾ ਵੱਡਾ ਹੋ ਗਿਆ ਹੈ। ਸਾਡੇ ਬੋਰਡ ਅਤੇ ਕੈਨੇਡਾ ਆ ਰਹੇ ਸਾਰੇ ਨਿਵੇਸ਼ਕਾਂ ਦੀ ਵੀ ਇਹ ਹੀ ਯੋਜਨਾ ਹੈ ਕਿਉਂਕਿ ਬੋਰਡ ਇਕੱਲਾ ਸਭ ਨਹੀਂ ਕਰ ਸਕਦਾ। ਸਾਨੂੰ ਨਿੱਜੀ ਖੇਤਰ ਦੀ ਲੋੜ ਹੈ।’’
T20 WC 2026, IND vs PAK:ਜਾਣੋ ਹੈੱਡ ਟੂ ਹੈੱਡ, ਮੌਸਮ-ਪਿੱਚ ਰਿਪੋਰਟ ਤੇ ਸੰਭਾਵਿਤ 11 ਬਾਰੇ
NEXT STORY